ਜਲੰਧਰ (ਖੁਰਾਣਾ)–ਸ਼ਹਿਰ ਵਿਚ ਸੈਨੀਟੇਸ਼ਨ ਸਿਸਟਮ ਨੂੰ ਬਿਹਤਰ ਬਣਾਉਣ ਲਈ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਬੀਤੀ ਰਾਤ ਖੁਦ ਸੜਕਾਂ ’ਤੇ ਉਤਰ ਕੇ ਸਫਾਈ ਵਿਵਸਥਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦੇਰ ਰਾਤ ਲਗਭਗ 12 ਵਜੇ ਹਲਕਾ ਨਾਰਥ ਦੇ ਵੱਖ-ਵੱਖ ਖੇਤਰਾਂ ਵਿਚ ਚੱਲ ਰਹੀ ਰਾਤ ਨੂੰ ਸਫ਼ਾਈ ਮੁਹਿੰਮ ਦੀ ਮੌਕੇ ਪਹੁੰਚ ਕੇ ਜਾਂਚ ਕੀਤੀ। ਉਨ੍ਹਾਂ ਨੇ ਸਵੀਪਿੰਗ ਮਸ਼ੀਨਾਂ ਦੀ ਵੀ ਜਾਂਚ ਕੀਤੀ ਅਤੇ ਚੰਗੀ ਤਰ੍ਹਾਂ ਸਫਾਈ ਦੇ ਨਿਰਦੇਸ਼ ਦਿੱਤੇ।
ਕਮਿਸ਼ਨਰ ਸੁਰਿੰਦਰ ਸਿੰਘ ਨੇ ਸੋਢਲ ਚੌਕ, ਦੋਆਬਾ ਚੌਕ, ਵਿਕਾਸਪੁਰੀ ਅਤੇ ਵਰਕਸ਼ਾਪ ਚੌਕ ਸਮੇਤ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੁੱਖ ਸੜਕਾਂ ਦੇ ਸੈਂਟਰ ਵਰਜ, ਫੁੱਟਪਾਥਾਂ ਅਤੇ ਆਸ-ਪਾਸ ਦੇ ਖੇਤਰਾਂ ਦੀ ਸਫਾਈ ਦੀ ਸਥਿਤੀ ਦੇਖੀ ਅਤੇ ਰਾਤ ਸਮੇਂ ਚਲਾਈ ਜਾ ਰਹੀ ਸਫ਼ਾਈ ਮੁਹਿੰਮ ਦੀ ਕਾਰਜਪ੍ਰਣਾਲੀ ਦੀ ਵੀ ਜਾਂਚ ਕੀਤੀ। ਉਹ ਲਗਭਗ 2 ਘੰਟੇ ਫੀਲਡ ਵਿਚ ਰਹੇ।
ਇਹ ਵੀ ਪੜ੍ਹੋ: ਭਾਜਪਾ 'ਚ ਜਾਣ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ MP ਚਰਨਜੀਤ ਚੰਨੀ ਦਾ ਵੱਡਾ ਬਿਆਨ
ਇਸ ਮੌਕੇ ਨਗਰ ਨਿਗਮ ਦੀ ਸਫਾਈ ਵਿਵਸਥਾ ਨਾਲ ਸਬੰਧਤ ਟੀਮਾਂ ਵੀ ਕਮਿਸ਼ਨਰ ਨਾਲ ਮੌਜੂਦ ਰਹੀਆਂ। ਕਮਿਸ਼ਨਰ ਨੇ ਸਫਾਈ ਵਿਵਸਥਾ ਨੂੰ ਨਿਯਮਿਤ ਅਤੇ ਪ੍ਰਭਾਵੀ ਢੰਗ ਨਾਲ ਬਣਾਈ ਰੱਖਣ ’ਤੇ ਜ਼ੋਰ ਦਿੱਤਾ। ਇਸ ਦੌਰਾਨ ਹੈਲਥ ਆਫਿਸਰ ਸ਼੍ਰੀ ਕ੍ਰਿਸ਼ਨਾ, ਐੱਸ. ਡੀ. ਓ. ਧੀਰਜ ਸਹੋਤਾ ਸਮੇਤ ਨਗਰ ਨਿਗਮ ਦੀ ਸਫਾਈ ਵਿਵਸਥਾ ਦੇਖਣ ਵਾਲੀ ਟੀਮ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ! ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਗਈ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
JP ਨਗਰ 'ਚ ਆਈ-20 ਕਾਰ ਲਿਜਾਣ ਦਾ ਕੀਤਾ ਯਤਨ, CCTV ਕੈਮਰੇ 'ਚ ਕੈਦ ਹੋਈ ਘਟਨਾ
NEXT STORY