ਮੁੰਬਈ-ਬਾਲੀਵੁੱਡ ਤੋਂ ਲੈ ਕੇ ਟੀਵੀ ਤੱਕ ਇਨੀਂ ਦਿਨੀਂ ਵੈਡਿੰਗ ਦਾ ਸੀਜ਼ਨ ਚੱਲ ਰਿਹਾ ਹੈ। ਹਾਲ ਹੀ 'ਚ ਬੀ ਟਾਊਨ ਦੀ ਫੇਵਰੇਟ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਵਿਆਹ ਕਰਵਾਇਆ ਹੈ। ਉਧਰ ਹੁਣ ਇਸ ਲਿਸਟ 'ਚ ਮਸ਼ਹੂਰ ਗਾਇਕ ਅਤੇ ਰੈਪਰ ਮਿਲਿੰਦ ਗਾਬਾ ਦਾ ਨਾਂ ਜੁੜ ਰਿਹਾ ਹੈ। ਜੀ ਹਾਂ, ਮਿਲਿੰਦ ਗਾਬਾ ਨੇ 16 ਅਪ੍ਰੈਲ ਨੂੰ ਪ੍ਰੇਮਿਕਾ ਪ੍ਰਿਯਾ ਬੇਨੀਵਾਲ ਨਾਲ ਵਿਆਹ ਕੀਤਾ ਹੈ। ਇਸ ਵਿਆਹ ਦੀ ਤਸਵੀਰਾਂ ਹੁਣ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਲੁੱਕ ਦੀ ਗੱਲ ਕਰੀਏ ਤਾਂ ਪ੍ਰਿਯਾ ਬੇਨੀਵਾਲ ਵਿਆਹ ਦੇ ਜੋੜੇ 'ਚ ਮਿਲਿੰਦ ਦੀ ਲਾੜੀ ਬਣੀ। ਹੱਥਾਂ 'ਚ ਪਿਆਰ ਦੇ ਨਾਂ ਦੀ ਮਹਿੰਦੀ, ਰੈੱਡ ਚੂੜਾ, ਕਲੀਰੇ ਉਨ੍ਹਾਂ ਦੀ ਲੁੱਕ ਨੂੰ ਪਰਫੈਕਟ ਬਣਾ ਰਹੇ ਹਨ। ਬ੍ਰਾਈਡਲ ਮੇਕਅਪ, ਨੈੱਕਲੈੱਸ ਲਾੜੀ ਬਣੀ ਪ੍ਰਿਯਾ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੇ ਹਨ।

ਉਧਰ ਮਿਲਿੰਦ ਦੀ ਗੱਲ ਕਰੀਏ ਤਾਂ ਉਹ ਆਫ ਵ੍ਹਾਈਟ ਸ਼ੇਰਵਾਨੀ 'ਚ ਕਾਫੀ ਹੈਂਡਸਮ ਲੱਗ ਰਹੇ ਹਨ। ਸਿਰ 'ਤੇ ਸਿਹਰਾ ਅਤੇ ਹੱਥ 'ਚ ਤਲਵਾਰ ਲਏ ਮਿਲਿੰਦ ਕਿਸੇ ਰਾਜਕੁਮਾਰ ਤੋਂ ਘੱਟ ਨਹੀਂ ਲੱਗ ਰਹੇ। ਮਿਲਿੰਦ ਗਾਬਾ ਦਾ ਵਿਆਹ ਇਕਦਮ ਸ਼ਾਹੀ ਅੰਦਾਜ਼ 'ਚ ਹੋਇਆ। ਦੇਖੋ ਜੋੜੇ ਦੇ ਵਿਆਹ ਦੀਆਂ ਤਸਵੀਰਾਂ।

ਰਿੱਬਨ ਕਟਾਈ

ਬ੍ਰਾਈਡ ਪ੍ਰਿਯਾ ਦੀ ਐਂਟਰੀ

ਆਪਣੀ ਲਾੜੀ ਨੂੰ ਪਿਆਰ ਨਾਲ ਦੇਖਦੇ ਮਿਲਿੰਦ

ਲਾੜੀ ਦਾ ਹੱਥ ਫੜੇ ਉਸ ਨੂੰ ਸਟੇਜ਼ 'ਤੇ ਲਿਜਾਂਦੇ ਗਾਇਕ

ਲਾੜੇ ਨੂੰ ਵਰਮਾਲਾ ਪਾਉਂਦੀ ਪ੍ਰਿਯਾ

ਵਰਮਾਲਾ ਦੇ ਬਾਅਦ ਕੁਝ ਇੰਝ ਲਾੜੀ 'ਤੇ ਪਿਆਰ ਲੁਟਾਉਂਦੇ ਹੋਏ ਮਿਲਿੰਦ

ਦੱਸ ਦੇਈਏ ਕਿ ਦੋਵਾਂ ਦੀ ਮੁਲਾਕਾਤ ਜੁਲਾਈ 2018 'ਚ ਹੋਈ ਸੀ।

ਮਿਲਿੰਦ ਗਾਬਾ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਨਾਂ ਹੈ। ਉਧਰ ਆਖਿਰੀ ਵਾਰ 'ਬਿਗ ਬੌਸ' ਓਟੀਟੀ 'ਚ ਨਜ਼ਰ ਆਏ ਸਨ। ਉਧਰ ਪ੍ਰਿਯਾ ਬੇਨੀਵਾਲ ਇਕ ਫੇਮਸ ਯੂਟਿਊਬਰ ਅਤੇ ਫੈਸ਼ਨ ਇੰਫਲੁਏਸਰ ਹਨ। ਉਹ ਮਸ਼ਹੂਰ ਯੂ-ਟਿਊਬਰ ਹਰਸ਼ ਬੇਨੀਵਾਲ ਦੀ ਭੈਣ ਵੀ ਹੈ।

3000 ਘੰਟਿਆਂ 'ਚ ਬਣ ਕੇ ਤਿਆਰ ਹੋਈ ਆਲੀਆ ਦੀ ਮਹਿੰਦੀ ਸੈਰੇਮਨੀ ਦੀ ਡਰੈੱਸ, ਜਾਣੋ ਖਾਸੀਅਤ (ਤਸਵੀਰਾਂ)
NEXT STORY