ਚੰਡੀਗੜ੍ਹ- ਪੰਜਾਬੀ ਮਨੋਰੰਜਨ ਉਦਯੋਗ ਨੇ ਦੇਸ਼ ਨੂੰ ਗਾਇਕ, ਰੈਪਰ ਅਤੇ ਅਦਾਕਾਰਾਂ ਸਮੇਤ ਕਈ ਪ੍ਰਤਿਭਾਸ਼ਾਲੀ ਕਲਾਕਾਰ ਦਿੱਤੇ ਹਨ। ਇਹਨਾਂ ਉੱਭਰ ਰਹੇ ਸਿਤਾਰਿਆਂ ਵਿੱਚੋਂ ਇੱਕ ਸ਼ੁਬਨੀਤ ਸਿੰਘ ਉਰਫ਼ ਸ਼ੁਭ ਹੈ,ਜੋ ਕਿ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਉਸ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਨੌਜਵਾਨਾਂ ਨੂੰ ਸੱਟੇਬਾਜ਼ੀ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਦਰਅਸਲ ਗਾਇਕ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਖ਼ਬਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਨੌਜਵਾਨਾਂ ਨੂੰ ਬੇਨਤੀ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਤੇਲੰਗਾਨਾ ਦੇ ਘਾਟਕੇਸਰ 'ਚ ਇੱਕ ਇੰਜੀਨੀਅਰਿੰਗ ਦੇ ਵਿਦਿਆਰਥੀ ਨੇ ਸੱਟੇਬਾਜ਼ੀ 'ਚ ਆਪਣੇ ਕਾਲਜ ਦੀ ਫੀਸ ਲਗਾ ਦਿੱਤੀ, ਜਿਸ ਤੋਂ ਬਾਅਦ ਉਹ ਕਾਲਜ ਦੀ ਫੀਸ ਨਾ ਭਰ ਸਕਿਆ ਤਾਂ ਉਸ ਨੇ ਖੁਦਕੁਸ਼ੀ ਕਰ ਲਈ। ਇਸ ਖ਼ਬਰ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ਕਿ ਬੇਨਤੀ ਹੈ ਨੌਜਵਾਨ ਇੰਨ੍ਹਾਂ ਕੰਮਾਂ 'ਚ ਨਾ ਪੈਣ। ਸਰਬੱਤ ਦਾ ਭਲਾ..
ਇਸ ਲਈ ਵਿਦਿਆਰਥੀ ਨੇ ਕੀਤੀ ਸੀ ਖੁਦਕੁਸ਼ੀ
ਜਾਣਕਾਰੀ ਮੁਤਾਬਕ 21 ਸਾਲਾ ਵਿਦਿਆਰਥੀ ਬੀ.ਟੈਕ ਤੀਜੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ। ਮੰਗਲਵਾਰ ਸਵੇਰੇ ਉਸ ਨੇ ਮਾਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਮਾਪਿਆਂ ਨੇ ਵਿਦਿਆਰਥੀ ਨੂੰ ਕਾਲਜ ਦੀ ਫੀਸ ਭਰਨ ਲਈ 1.03 ਲੱਖ ਰੁਪਏ ਦਿੱਤੇ ਸਨ। ਪਰ ਵਿਦਿਆਰਥੀ ਸੱਟੇਬਾਜ਼ੀ 'ਚ ਇਹ ਰਕਮ ਹਾਰ ਗਿਆ।
ਵਿਰਾਟ ਕੋਹਲੀ ਤੇ ਅਨੁਸ਼ਕਾ ਦੇ ਲਾਡਲੇ ਪੁੱਤਰ ਦੀ ਪਹਿਲੀ ਝਲਕ ਆਈ ਸਾਹਮਣੇ, ਪਲਾਂ 'ਚ ਵਾਇਰਲ ਹੋ ਗਈ ਵੀਡੀਓ
NEXT STORY