ਐਂਟਰਟੇਨਮੈਂਟ ਡੈਸਕ- ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਸਿੰਗਾ ਨੇ ਆਪਣੀ ਗਾਇਕੀ ਨਾਲ ਨਾ ਸਿਰਫ ਦੇਸ਼ ਸਗੋਂ ਵਿਦੇਸ਼ 'ਚ ਬੈਠੇ ਪੰਜਾਬੀਆਂ ਦਾ ਦਿਲ ਜਿੱਤਿਆ ਹੈ। ਉਹ ਆਏ ਦਿਨ ਸਰੋਤਿਆਂ ਨੂੰ ਆਪਣੇ ਨਵੇਂ ਗੀਤਾਂ ਦਾ ਤੋਹਫਾ ਦਿੰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਗਾਇਕ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਹਮੇਸ਼ਾ ਪ੍ਰਸ਼ੰਸਕਾਂ ਵਿਚਾਲੇ ਸਰਗਰਮ ਨਜ਼ਰ ਆਉਂਦਾ ਹੈ ਪਰ ਇਸ ਦੌਰਾਨ ਸਿੰਗਾ ਨੇ ਸੋਸ਼ਲ ਮੀਡੀਆ 'ਤੇ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜਿਸ ਨੇ ਪ੍ਰਸ਼ੰਸਕਾਂ ਵਿਚਾਲੇ ਤਹਿਲਕਾ ਮਚਾ ਦਿੱਤਾ ਹੈ।
ਇਹ ਵੀ ਪੜ੍ਹੋ- T20 ਵਿਸ਼ਵ ਕੱਪ ਤੋਂ ਪਹਿਲੇ ਟੀਮ ਨੇ ਲਿਆ ਵੱਡਾ ਫੈਸਲਾ, ਸਾਬਕਾ ਖਿਡਾਰੀ ਨੂੰ ਬਣਾਇਆ ਹੈੱਡ ਕੋਚ
ਗਾਇਕ ਨੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਸਤਿ ਸ੍ਰੀ ਅਕਾਲ- ਤੁਸੀਂ ਸਭ ਠੀਕ-ਠਾਕ ਹੋਵੋਗੇ...ਕਾਫੀ ਸਮੇਂ ਤੋਂ ਮੇਰੀ ਰੇਕੀ ਕੀਤੀ ਜਾ ਰਹੀ ਹੈ ਜਿਸ ਕਰਕੇ ਮੈਂ 2-3 ਵਾਰ ਘਰ ਵੀ ਬਦਲ ਚੁੱਕਾ ਹਾਂ। ਮੈਂ ਪੰਜਾਬ ਪੁਲਸ ਨੂੰ ਪੁੱਛਣਾ ਚਾਹੁੰਦਾ ਹੋਰ ਕਿੰਨੀ ਵਾਰ ਘਰ ਬਦਲਣਾ ਪਵੇਗਾ ਮੈਨੂੰ ਆਪਣੀ ਪਰਿਵਾਰ ਦੀ ਸੇਫਟੀ ਲਈ????
ਕਿੰਨੀਆਂ ਹੀ ਧਮਕੀਆਂ ਕਿੰਨੀ ਵਾਰ ਕਾਰ ਦਾ ਪਿੱਛਾ ਕੀਤਾ ਗਿਆ। ਹੋਲੀ ਤੋਂ ਬਾਅਦ ਸਾਰਾ ਕੁਝ ਪਬਲਿਕ ਕਰਾਂਗੇ...ਜੇ ਲੋੜ ਪਈ ਤਾਂ...ਮੁੱਦਾ ਵੱਡਾ ਹੈ।

ਇਹ ਵੀ ਪੜ੍ਹੋ-ਧਾਕੜ ਖਿਡਾਰੀ ਨੂੰ ਫਾਈਨਲ ਤੋਂ ਬਾਅਦ ਖਾਸ ਵਜ੍ਹਾ ਕਾਰਨ ਮਿਲਿਆ ਸਪੈਸ਼ਲ ਮੈਡਲ, ਵੀਡੀਓ ਆਈ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਿਤਿਕ ਰੌਸ਼ਨ ਨੂੰ ਲੈ ਕੇ ਬੁਰੀ ਖ਼ਬਰ ਆਈ ਸਾਹਮਣੇ, ਸੂਟਿੰਗ ਦੌਰਾਨ ਹੋਏ ਗੰਭੀਰ ਜ਼ਖਮੀ
NEXT STORY