ਮੁੰਬਈ- 6 ਫਰਵਰੀ ਦੀ ਸਵੇਰ ਪੂਰੇ ਦੇਸ਼ ਦੇ ਲਈ ਬੁਰੀ ਖ਼ਬਰ ਲੈ ਕੇ ਆਈ। ਅੱਜ ਭਾਰਤ ਨੇ ਆਪਣਾ ਬੇਹੱਦ ਕੀਮਤੀ ਰਤਨ ਖੋਹ ਦਿੱਤਾ ਹੈ। ਭਾਰਤ ਦੀ ਸਵਰ ਕੋਕਿਲਾ ਲਤਾ ਮੰਗੇਸ਼ਕਰ ਹੁਣ ਸਾਡੇ ਵਿਚਕਾਰ ਨਹੀਂ ਰਹੀ ਹੈ। ਪਿਛਲੇ ਇਕ ਮਹੀਨੇ ਤੋਂ ਲਤਾ ਤਾਈ ਹਸਪਤਾਲ 'ਚ ਦਾਖ਼ਲ ਸੀ।
ਅੱਜ ਐਤਵਾਰ ਕਰੀਬ 8 ਵੱਜ ਕੇ 12 ਮਿੰਟ 'ਤੇ ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਿਰੀ ਸਾਹ ਲਿਆ।
ਤੁਹਾਨੂੰ ਦੱਸ ਦੇਈਏ ਕਿ ਲਤਾ ਦੇ ਦਿਹਾਂਤ ਤੋਂ ਬਾਅਦ ਭੈਣ ਆਸ਼ਾ ਭੋਸਲੇ ਬੁਰੀ ਤਰ੍ਹਾਂ ਨਾਲ ਟੁੱਟ ਗਈ ਹੈ। ਉਨ੍ਹਾਂ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।
ਆਸ਼ਾ ਭੋਸਲੇ ਸ਼ਨੀਵਾਰ ਰਾਤ ਹੀ ਤਾਈ ਨੂੰ ਮਿਲਣ ਪਹੁੰਚੀ ਸੀ। ਉਨ੍ਹਾਂ ਨੇ ਲਤਾ ਤਾਈ ਦਾ ਹੈਲਥ ਅਪਡੇਟ ਦਿੰਦੇ ਹੋਏ ਕਿਹਾ ਸੀ ਕਿ ਦੀਦੀ ਦੀ ਤਬੀਅਤ ਹੁਣ ਸਥਿਰ ਹੈ। ਆਸ਼ਾ ਭੋਸਲੇ ਕਰੀਬ ਦੋ ਘੰਟੇ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਸ ਮੁਲਾਕਾਤ ਤੋਂ ਬਾਅਦ ਉਹ ਕਦੇ ਆਪਣੀ ਲਤਾ ਤਾਈ ਨੂੰ ਨਹੀਂ ਦੇਖ ਪਾਵੇਗੀ।
ਲਤਾ ਮੰਗੇਸ਼ਕਰ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਘਰ 'ਪ੍ਰਭੂ-ਕੁੰਜ' ਲਿਆਂਦਾ ਗਿਆ ਹੈ। ਜਾਵੇਦ ਅਖਤਰ, ਆਸ਼ੁਤੋਸ਼ ਗੋਵਾਰੀਕਰ ਅਤੇ ਲਲੀਤ ਸੇਨ, ਅਮਿਤਾਭ ਬੱਚਨ ਸਣੇ ਕਈ ਸਿਤਾਰੇ ਲਤਾ ਮੰਗੇਸ਼ਕਰ ਦੇ ਅੰਤਿਮ ਦਰਸ਼ਨ ਲਈ ਉਨ੍ਹਾਂ ਦੇ ਘਰ ਪਹੁੰਚੇ ਹਨ।
ਸ਼ਰਧਾ ਕਪੂਰ ਇਕ ਆਖਿਰੀ ਵਾਰ ਆਪਣੀ ਅੱਜੀ ਨੂੰ ਅਲਵਿਦਾ ਕਹਿਣ ਉਨ੍ਹਾਂ ਦੇ ਘਰ ਪਹੁੰਚੀ। ਸ਼ਰਧਾ ਕਪੂਰ ਅਤੇ ਲਤਾ ਮੰਗੇਸ਼ਕਰ ਦਾ ਕਾਫੀ ਡੂੰਘਾ ਸੀ। ਸਵਰ ਕੋਕਿਲਾ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦੇਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਨੂੰ ਮੁੰਬਈ ਪਹੁੰਚਣਗੇ। ਮੁੰਬਈ ਦੇ ਸ਼ਿਵਾਜੀ ਪਾਰਕ 'ਚ ਪੀ.ਐੱਮ ਮੋਦੀ ਲਤਾ ਮੰਗੇਸ਼ਕਰ ਦੇ ਅੰਤਿਮ ਦਰਸ਼ਨ ਕਰਨਗੇ।
ਲਤਾ ਮੰਗੇਸ਼ਕਰ ਨੇ ਦਿਹਾਂਤ ਤੋਂ ਪਹਿਲਾਂ ਆਖ਼ਰੀ ਵਾਰ ਕੀਤਾ ਸੀ ਇਹ ਟਵੀਟ, ਪ੍ਰਸ਼ੰਸਕ ਹੋਏ ਭਾਵੁਕ
NEXT STORY