ਬਾਲੀਵੁੱਡ ਤੜਕਾ ਟੀਮ— ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਐਤਵਾਰ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ। ਉਨ੍ਹਾਂ ਦੇ ਦਿਹਾਂਤ ਕਾਰਨ ਦੇਸ਼ ਭਰ ’ਚ ਸੋਗ ਦੀ ਲਹਿਰ ਹੈ। 92 ਸਾਲ ਦੀ ਉਮਰ ਵਿਚ ਲਤਾ ਮੰਗੇਸ਼ਕਰ ਨੇ ਆਖ਼ਰੀ ਸਾਹ ਲਿਆ। ਉਨ੍ਹਾਂ ਦਾ ਜਨਮ 28 ਸਤੰਬਰ 1929 ਨੂੰ ਇੰਦੌਰ ਵਿਚ ਹੋਇਆ ਸੀ। ਲਤਾ ਦੀਦੀ ਦੀ ਆਵਾਜ਼ ਹੀ ਉਨ੍ਹਾਂ ਦੀ ਪਹਿਚਾਣ ਬਣੀ। ਸੁਰੀਲੇ ਗੀਤਾਂ ਜ਼ਰੀਏ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿਚ ਲਤਾ ਦੀਦੀ ਸਦਾ ਅਮਰ ਰਹੇਗੀ। ਉਨ੍ਹਾਂ ਨੇ ਮਨੁੱਖ ਦੀ ਹਰ ਭਾਵਨਾ ਨੂੰ ਆਪਣੀ ਆਵਾਜ਼ ਜ਼ਰੀਏ ਸੰਗੀਤ ਪ੍ਰੇਮੀਆਂ ਦੇ ਦਿਲਾਂ ਤੱਕ ਪਹੁੰਚਾਇਆ। ਇਸ ਦਰਮਿਆਨ ਲਤਾ ਦੀਦੀ ਦਾ ਉਹ ਟਵੀਟ ਵਾਇਰਲ ਹੋ ਰਿਹਾ ਹੈ, ਜੋ ਉਨ੍ਹਾਂ ਨੇ ਦਿਹਾਂਤ ਤੋਂ ਪਹਿਲਾਂ ਆਖ਼ਰੀ ਵਾਰ ਇਕ ਖ਼ਾਸ ਸ਼ਖਸੀਅਤ ਲਈ ਕੀਤਾ ਸੀ।
ਲਤਾ ਮੰਗੇਸ਼ਕਰ ਨੇ ਦਿਹਾਂਤ ਤੋਂ ਪਹਿਲਾਂ ਆਖ਼ਰੀ ਵਾਰ ਪੰਚਮ ਦਾ ਯਾਨੀ ਕਿ ਰਾਹੁਲ ਦੇਵ ਬਰਮਨ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਬਰਸੀ ਮੌਕੇ ਟਵੀਟ ਕੀਤਾ ਸੀ। ਉਨ੍ਹਾਂ ਨੇ ਆਪਣੇ ਟਵਿੱਟਰ ’ਤੇ ਲਿਖਿਆ ਸੀ, ‘‘ਅੱਜ ਸਾਡੇ ਸਾਰਿਆਂ ਦੇ ਪਿਆਰੇ ਪੰਚਮ ਦੀ ਬਰਸੀ ਹੈ। ਉਸ ਨੇ ਜਿੰਨਾ ਵੀ ਸੰਗੀਤ ਬਣਾਇਆ ਉਹ ਸ਼ਾਵਣੀ ਸੀ ਅਤੇ ਅੱਜ ਵੀ ਲੋਕਪਿ੍ਰਯ ਹੈ। ਮੈਂ ਉਨ੍ਹਾਂ ਦੀ ਯਾਦ ਨੂੰ ਨਿਮਰਤਾ ਨਾਲ ਸਲਾਮ ਕਰਦੀ ਹਾਂ।’’ ਸੁਰਾਂ ਦੀ ਮਲਿਕਾ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਖੂਬ ਪੜਿ੍ਹਆ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰ ਕੇ ਭਾਵੁਕ ਹੋ ਰਹੇ ਹਨ।
ਦੱਸ ਦੇਈਏ ਕਿ ਲਤਾ ਮੰਗੇਸ਼ਕਰ ਕੋਰੋਨਾ ਪਾਜ਼ੇਟਿਵ ਹੋਣ ਮਗਰੋਂ ਕਰੀਬ 28 ਦਿਨਾਂ ਤੱਕ ਮੁੰਬਈ ਦੇ ਬ੍ਰੀਚ ਕ੍ਰੈਂਡੀ ਹਸਪਤਾਲ ’ਚ ਦਾਖ਼ਲ ਸੀ। ਉਨ੍ਹਾਂ ਨੂੰ ਆਈ. ਸੀ. ਯੂ. ’ਚ ਰੱਖਿਆ ਗਿਆ ਸੀ। ਸ਼ਨੀਵਾਰ ਨੂੰ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਅਤੇ 6 ਫਰਵਰੀ ਯਾਨੀ ਕਿ ਅੱਜ ਉਹ ਦੁਨੀਆ ਨੂੰ ਅਲਵਿਦਾ ਆਖ ਗਈ।
ਖੇਡ ਜਗਤ ਨੇ ਮਹਾਨ ਗਾਇਕਾ ਲਤਾ ਮੰਗੇਸ਼ਕਰ ਨੂੰ ਦਿੱਤੀ ਸ਼ਰਧਾਂਜਲੀ
NEXT STORY