ਨਵੀਂ ਦਿੱਲੀ—ਕਰਨ ਜੌਹਰ ਦੀ ਫਿਲਮ 'ਕਲ ਹੋ ਨਾ ਹੋ' ਦੀ ਰਿਲੀਜ਼ ਦੇ ਅੱਜ 12 ਸਾਲ ਪੂਰੇ ਹੋਣ ਮੌਕੇ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਨਿਖਿਲ ਅਡਵਾਨੀ ਨਿਰਦੇਸ਼ਤ ਫਿਲਮ 'ਕਲ ਹੋ ਨਾ ਹੋ' ਸਾਲ 2003 ਵਿਚ ਰਿਲੀਜ਼ ਹੋਈ ਸੀ। ਪ੍ਰੋਡਕਸ਼ਨ ਹਾਊਸ ਧਰਮਾ ਪ੍ਰੋਡਕਸ਼ਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਫਿਲਮ ਦੇ ਲੀਡ ਕਲਾਕਾਰਾਂ ਸ਼ਾਹਰੁਖ ਖਾਨ, ਪ੍ਰਿਟੀ ਜ਼ਿੰਟਾ ਅਤੇ ਸੈਫ ਅਲੀ ਖਾਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਪ੍ਰੋਡਕਸ਼ਨ ਹਾਊਸ ਨੇ ਟਵੀਟ ਕੀਤਾ 'ਹੱਸੋ, ਜੀਓ, ਮੁਸਕਰਾਓ ਕਿਆ ਪਤਾ ਕੱਲ ਹੋ ਨਾ ਹੋ'। ਫਿਲਮ ਦੇ ਭਾਵੁਕ ਗੀਤ 'ਹਰ ਪਲ ਯਹਾਂ ਜੀ ਭਰ ਜੀਓ, ਜੋ ਹੈ ਸਮਾਂ ਕਲ ਹੋ ਨਾ ਹੋ' ਅੱਜ ਵੀ ਲੋਕਾਂ ਦੀਆਂ ਮਿੱਠੀਆਂ ਯਾਦਾਂ ਵਿਚ ਸਮਾਇਆ ਹੋਇਆ ਹੈ।
ਸੋਸ਼ਲ ਮੀਡੀਆ ਦੇ ਯੁੱਗ ਵਿਚ ਸੈਂਸਰਸ਼ਿਪ ਬੇਲੋੜੀ : ਦਿਵਿਆ ਦੱਤਾ
NEXT STORY