ਮੁੰਬਈ (ਬਿਊਰੋ) : 26 ਨਵੰਬਰ, 2021 ਨੂੰ ਰਿਲੀਜ਼ ਹੋਣ ਤੋਂ ਬਾਅਦ ਬਾਲੀਵੁੱਡ ਫ਼ਿਲਮ 'ਛੋਰੀ' ਨੇ ਦੁਨੀਆ ਭਰ ਦੇ ਪ੍ਰਸ਼ੰਸਕਾਂ ’ਤੇ ਆਪਣਾ ਜਾਦੂ ਚਲਾਇਆ ਸੀ। ਇਕ ਸ਼ੈਲੀ ਨੂੰ ਪਰਿਭਾਸ਼ਿਤ ਕਰਨ ਵਾਲੀ ਭਾਰਤੀ ਹਾਰਰ ਫ਼ਿਲਮ ਦੇ ਰੂਪ 'ਚ 'ਛੋਰੀ' ਨੂੰ ਆਲੋਚਕਾਂ ਦੇ ਨਾਲ-ਨਾਲ ਦਰਸ਼ਕਾਂ ਦੁਆਰਾ ਚੰਗੀ ਤਰ੍ਹਾਂ ਸਵੀਕਾਰ ਕੀਤਾ ਗਿਆ। ਇਸ ਤੋਂ ਬਾਅਦ ਐਮਾਜ਼ਾਨ ਪ੍ਰਾਈਮ ਵੀਡੀਓ ’ਤੇ ਆਪਣੇ ਪ੍ਰੀਮੀਅਰ ਨਾਲ ਇਹ ਫ਼ਿਲਮ ਹਰ ਜਗ੍ਹਾ ਪਹੁੰਚ ਗਈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਕੱਚੇ ਲਿੰਬੂ' ਬੈਂਕਾਕ ਤੇ ਕੇਰਲਾ ਫ਼ਿਲਮ ਫੈਸਟੀਵਲ 'ਚ ਹੋਈ ਸਿਲੈਕਟ
ਦੱਸ ਦਈਏ ਕਿ ਫ਼ਿਲਮ ਦੀ ਇਸ ਸਫ਼ਲਤਾ ਨੂੰ ਧਿਆਨ 'ਚ ਰੱਖਦੇ ਹੋਏ 'ਛੋਰੀ' ਦੇ ਨਿਰਮਾਤਾ ਇਕ ਵਾਰ ਫਿਰ ਇਕੱਠੇ ਹੋਏ ਹਨ ਅਤੇ ਫ਼ਿਲਮ ਦੀ ਫ੍ਰੈਂਚਾਇਜ਼ੀ ਨੂੰ ਅੱਗੇ ਲੈ ਕੇ 'ਛੋਰੀ 2' ਦਾ ਐਲਾਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ 'ਛੋਰੀ 2' ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। 'ਛੋਰੀ 2' ਸਾਕਸ਼ੀ (ਨੁਸਰਤ ਭਰੂਚਾ) ਦੀ ਕਹਾਣੀ ਨੂੰ ਅੱਗੇ ਵਧਾਏਗੀ, ਜਿੱਥੋਂ ਇਸ ਨੇ ਪਹਿਲੇ ਭਾਗ 'ਚ ਛੱਡਿਆ ਸੀ ਤੇ ਕੁਝ ਮੁੱਖ ਕਿਰਦਾਰਾਂ ਨੂੰ ਪਰਦੇ ’ਤੇ ਵਾਪਸ ਲਿਆਏਗੀ।
ਇਹ ਖ਼ਬਰ ਵੀ ਪੜ੍ਹੋ - ਸ਼ਹਿਨਾਜ਼ ਗਿੱਲ ਦੀ ਆਯੂਸ਼ਮਾਨ ਖੁਰਾਣਾ ਨਾਲ ਇਹ ਮਜ਼ੇਦਾਰ ਵੀਡੀਓ ਪਾਏਗੀ ਤੁਹਾਡੇ ਵੀ ਢਿੱਡੀਂ ਪੀੜਾਂ
ਦੱਸਣਯੋਗ ਹੈ ਕਿ ਵਿਸ਼ਾਲ ਫੁਰੀਆ, ਜਿਸ ਨੇ ਸਾਲ 2021 'ਚ ਆਈ ਫ਼ਿਲਮ 'ਛੋਰੀ' ਦਾ ਨਿਰਦੇਸ਼ਨ ਕੀਤਾ ਸੀ, ਟੀ-ਸੀਰੀਜ਼, ਕ੍ਰਿਪਟ ਟੀ. ਵੀ. ਅਤੇ ਅਬੁਦੰਤੀਆ ਐਂਟਰਟੇਨਮੈਂਟ ਦੁਆਰਾ ਨਿਰਮਿਤ ਸੀਕਵਲ ਦੇ ਨਾਲ ਨਿਰਦੇਸ਼ਨ ਦੀ ਕੁਰਸੀ ’ਤੇ ਵਾਪਸ ਪਰਤੇ ਹਨ। ਇਸ ਫ਼ਿਲਮ 'ਚ ਨੁਸਰਤ ਭਰੂਚਾ, ਪੱਲਵੀ ਪਾਟਿਲ ਤੇ ਸੌਰਭ ਗੋਇਲ ਦੇ ਨਾਲ-ਨਾਲ ਸੋਹਾ ਅਲੀ ਖ਼ਾਨ ਵੀ ਨਜ਼ਰ ਆਵੇਗੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਫ਼ਿਲਮ 'ਕੱਚੇ ਲਿੰਬੂ' ਬੈਂਕਾਕ ਤੇ ਕੇਰਲਾ ਫ਼ਿਲਮ ਫੈਸਟੀਵਲ 'ਚ ਹੋਈ ਸਿਲੈਕਟ
NEXT STORY