ਮੁੰਬਈ- ਸ਼ੁੱਕਰਵਾਰ 31 ਅਕਤੂਬਰ 2025: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਘਰ ਜਲਦੀ ਹੀ ਖੁਸ਼ੀਆਂ ਆਉਣ ਵਾਲੀਆਂ ਹਨ, ਕਿਉਂਕਿ ਇਹ ਜੋੜਾ ਸਾਢੇ ਤਿੰਨ ਸਾਲਾਂ ਦੇ ਵਿਆਹ ਤੋਂ ਬਾਅਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਦੀ ਤਿਆਰੀ ਕਰ ਰਿਹਾ ਹੈ।
ਮੁੰਬਈ ਸਥਿਤ ਆਪਣੇ ਘਰ ਵਿੱਚ ਸ਼ਾਂਤੀ ਨਾਲ ਦਿਨ ਬਿਤਾ ਰਹੀ ਗਰਭਵਤੀ ਕੈਟਰੀਨਾ ਕੈਫ ਦੀਆਂ ਪ੍ਰਾਈਵੇਟ ਤਸਵੀਰਾਂ ਹਾਲ ਹੀ ਵਿੱਚ ਇੱਕ ਮੀਡੀਆ ਪੋਰਟਲ (ਜ਼ੂਮ ਟੀਵੀ) ਦੁਆਰਾ ਲੀਕ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਕੈਟਰੀਨਾ ਨੂੰ ਆਪਣੀ ਬਾਲਕਨੀ ਵਿੱਚ ਬੇਬੀ ਬੰਪ ਦੇਖਦੇ ਹੋਏ ਦਿਖਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਕਾਫ਼ੀ ਗੁੱਸਾ ਹੈ।
ਸੋਨਾਕਸ਼ੀ ਸਿਨਹਾ ਨੇ ਲਾਈ ਕਲਾਸ
ਇਸ ਸ਼ਰਮਨਾਕ ਕਾਰਵਾਈ 'ਤੇ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਪੋਰਟਲ ਦੀ ਆਲੋਚਨਾ ਕੀਤੀ। ਸੋਨਾਕਸ਼ੀ ਨੇ ਤਸਵੀਰ ਲੀਕ ਕਰਨ ਵਾਲਿਆਂ ਨੂੰ ਫਟਕਾਰ ਲਗਾਉਂਦੇ ਹੋਏ ਪੋਸਟ 'ਤੇ ਟਿੱਪਣੀ ਕੀਤੀ, ਜਿਸ ਵਿੱਚ ਉਨ੍ਹਾਂ ਲਿਖਿਆ, "ਤੁਹਾਡੇ ਨਾਲ ਕੀ ਗਲਤ ਹੈ????? ਇੱਕ ਔਰਤ ਦੀ ਬਿਨਾਂ ਸਹਿਮਤੀ ਦੇ ਉਸ ਦੇ ਹੀ ਘਰ ਵਿੱਚ ਤਸਵੀਰਾਂ ਖਿੱਚਣਾ ਅਤੇ ਉਸ ਨੂੰ ਜਨਤਕ ਮੰਚ 'ਤੇ ਸਾਂਝਾ ਕਰਨਾ???? ਤੁਸੀਂ ਕਿਸੇ ਅਪਰਾਧੀ ਤੋਂ ਘੱਟ ਨਹੀਂ ਹੋ। ਸ਼ਰਮਨਾਕ।"।
ਪ੍ਰਸ਼ੰਸਕਾਂ ਨੇ ਇਸ ਘਟਨਾ ਦੀ ਸਖ਼ਤ ਆਲੋਚਨਾ ਕਰਦੇ ਹੋਏ ਇਸ ਨੂੰ ਨਿੱਜਤਾ ਦੀ ਉਲੰਘਣਾ ਦੱਸਿਆ ਹੈ ਅਤੇ ਪੁਲਸ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਨਾ ਤਾਂ ਕੈਟਰੀਨਾ ਕੈਫ ਅਤੇ ਨਾ ਹੀ ਵਿੱਕੀ ਕੌਸ਼ਲ ਨੇ ਵਾਇਰਲ ਤਸਵੀਰਾਂ 'ਤੇ ਕੋਈ ਪ੍ਰਤੀਕਿਰਿਆ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕੈਟਰੀਨਾ ਕੈਫ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਸਤੰਬਰ ਮਹੀਨੇ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕਰਕੇ ਆਪਣੀ ਗਰਭ ਅਵਸਥਾ ਦਾ ਐਲਾਨ ਕੀਤਾ ਸੀ। ਇਸ ਜੋੜੇ ਨੇ ਸਾਲ 2021 ਵਿੱਚ ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਸਥਿਤ ਫੋਰਟ ਬਰਵਾੜਾ ਦੇ ਸਿਕਸ ਸੈਂਸਿਜ਼ ਰਿਜ਼ੋਰਟ ਵਿਖੇ ਸ਼ਾਹੀ ਵਿਆਹ ਕੀਤਾ ਸੀ।
ਨਵਜੋਤ ਸਿੱਧੂ SS ਅਕੈਡਮੀ ਦੇ ਪ੍ਰਤੀਯੋਗੀ ਦੇ ਪਿਤਾ ਦੇ ਇਲਾਜ ਲਈ ਪੰਜ ਲੱਖ ਰੁਪਏ ਦੇਣਗੇ ਦਾਨ
NEXT STORY