ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣੇ ਸੱਤ ਸਾਲਾਂ ਦੇ ਪਿਆਰ ਜ਼ਹੀਰ ਇਕਬਾਲ ਨਾਲ ਅਧਿਕਾਰਤ ਤੌਰ 'ਤੇ ਵਿਆਹ ਕਰਵਾ ਲਿਆ ਹੈ। 23 ਜੂਨ ਨੂੰ ਇਸ ਜੋੜੇ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ 'ਚ ਕੋਰਟ 'ਚ ਵਿਆਹ ਕਰਵਾ ਲਿਆ। ਸੋਨਾਕਸ਼ੀ ਅਤੇ ਜ਼ਹੀਰ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਸ 'ਚ ਦੋਵੇਂ ਲਾੜਾ-ਲਾੜੀ ਦੇ ਗੈਟਅੱਪ 'ਚ ਬੇਹੱਦ ਖੂਬਸੂਰਤ ਲੱਗ ਰਹੇ ਹਨ।

ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸੋਨਾਕਸ਼ੀ ਸਿਨਹਾ ਆਫ ਵ੍ਹਾਈਟ ਸਾੜ੍ਹੀ 'ਚ ਦੁਲਹਨ ਬਣੀ ਹੈ। ਉਸ ਨੇ ਮੱਥੇ 'ਤੇ ਬਿੰਦੀ, ਗਲੇ 'ਤੇ ਚੋਕਰ ਸੈੱਟ ਅਤੇ ਲੋਅ ਬੰਨ ਨਾਲ ਆਪਣੀ ਲੁੱਕ ਕੰਪਲੀਟ ਕੀਤਾ ਹੈ।

ਉਥੇ ਹੀ ਜ਼ਹੀਰ ਇਕਬਾਲ ਵੀ ਮੈਚਿੰਗ ਕਲਰ ਦੀ ਸ਼ੇਰਵਾਨੀ ਵਿੱਚ ਆਪਣੀ ਦੁਲਹਨ ਸੰਗ ਟਵਿਨਿੰਗ ਕਰਦੇ ਨਜ਼ਰ ਆ ਰਹੇ ਹਨ। ਇੱਕ ਦੂਜੇ ਦੇ ਰੰਗ ਵਿੱਚ ਰੰਗਿਆ ਇਹ ਜੋੜਾ ਬਹੁਤ ਹੀ ਪਿਆਰਾ ਲੱਗ ਰਿਹਾ ਹੈ।

ਕੋਰਟ ਮੈਰਿਜ ਦੌਰਾਨ ਸੋਨਾਕਸ਼ੀ ਆਪਣੇ ਪਿਤਾ ਸ਼ਤਰੂਘਨ ਸਿਨਹਾ ਦਾ ਹੱਥ ਫੜੀ ਨਜ਼ਰ ਆ ਰਹੀ ਹੈ ਅਤੇ ਜ਼ਹੀਰ ਸਾਈਨ ਕਰਦੇ ਹੋਏ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਵਿਆਹ ਰਜਿਸਟਰ ਕਰਵਾਉਣ ਤੋਂ ਬਾਅਦ ਜ਼ਹੀਰ ਇਕਬਾਲ ਆਪਣੀ ਦੁਲਹਨ ਦਾ ਹੱਥ ਚੁੰਮਦਾ ਹੋਇਆ ਪੋਜ਼ ਦਿੰਦਾ ਹੈ। ਦੋਵਾਂ ਦੀ ਜੋੜੀ ਕਾਫੀ ਖੂਬਸੂਰਤ ਲੱਗ ਰਹੀ ਹੈ।
ਉਥੇ ਹੀ, ਵਿਆਹ ਤੋਂ ਬਾਅਦ ਜੋੜਾ ਅੱਜ ਰਾਤ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਇੰਡਸਟਰੀ ਦੋਸਤਾਂ ਲਈ ਇੱਕ ਗ੍ਰੈਂਡ ਰਿਸੈਪਸ਼ਨ ਪਾਰਟੀ ਦੇਣ ਜਾ ਰਿਹਾ ਹੈ।
ਸ੍ਰੀ ਹਰਿਮੰਦਰ ਸਾਹਿਬ ਯੋਗਾ ਕਰਨ ਦਾ ਮਾਮਲਾ: ਗਾਇਕ ਜਸਬੀਰ ਜੱਸੀ ਨੇ ਕਿਹਾ ਇਹ ਯੋਗਾ ਕਰਨ ਦਾ ਸਥਾਨ ਨਹੀਂ
NEXT STORY