ਮੁੰਬਈ (ਬਿਊਰੋ) – ਜ਼ੀ ਸਟੂਡੀਓਜ਼ ਮੁੱਖ ਧਾਰਾ ਦੀਆਂ ਬਾਲੀਵੁੱਡ ਫ਼ਿਲਮਾਂ ’ਚ ਸ਼ਾਨਦਾਰ ਸਫਲਤਾ ਦੇ ਨਾਲ ਖੇਤਰੀ ਮਨੋਰੰਜਨ ਕਾਰੋਬਾਰ ’ਚ ਵੱਡੇ ਰਿਕਾਰਡ ਕਾਇਮ ਕਰ ਰਿਹਾ ਹੈ। ਜ਼ੀ ਸਟੂਡੀਓਜ਼ ਦੇ ਖੇਤਰੀ ਸਿਨੇਮਾ ਨੂੰ ਪਿਛਲੇ ਸਾਲ ਦਰਸ਼ਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਸੀ। ਆਪਣੀ ਗਤੀ ਨੂੰ ਜਾਰੀ ਰੱਖਦਿਆਂ ਜ਼ੀ ਸਟੂਡੀਓਜ਼ 26 ਮਈ, 2023 ਨੂੰ ਵੀ. ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਆਪਣੀ ਅਗਲੀ ਫ਼ਿਲਮ ‘ਗੋਡੇ ਗੋਡੇ ਚਾਅ’ ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਫ਼ਿਲਮ ’ਚ ਸੋਨਮ ਬਾਜਵਾ, ਤਾਨੀਆ, ਗੀਤਾਜ਼ ਬਿੰਦਰਖੀਆ ਤੇ ਗੁਰਜੈਜ਼ ਮੁੱਖ ਭੂਮਿਕਾਵਾਂ ’ਚ ਹਨ। ‘ਗੋਡੇ ਗੋਡੇ ਚਾਅ’ ਨੂੰ ‘ਕਿਸਮਤ 2’ ਫੇਮ ਜਗਦੀਪ ਸਿੱਧੂ ਵਲੋਂ ਲਿਖਿਆ ਗਿਆ ਹੈ ਤੇ ਇਸ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ (ਹਰਜੀਤਾ) ਵਿਜੇ ਕੁਮਾਰ ਅਰੋੜਾ ਵਲੋਂ ਕੀਤਾ ਗਿਆ ਹੈ, ਜਿਨ੍ਹਾਂ ਨੇ ਸੁਪਰਹਿੱਟ ਫ਼ਿਲਮ ‘ਗੁੱਡੀਆਂ ਪਟੋਲੇ’ ਦਾ ਨਿਰਦੇਸ਼ਨ ਵੀ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਸੋਨੂੰ ਨਿਗਮ ਨਾਲ ਹੋਈ ਧੱਕਾ-ਮੁੱਕੀ, ਘਟਨਾ ਦੀ ਵੀਡੀਓ ਵਾਇਰਲ
ਸ਼ਾਰਿਕ ਪਟੇਲ ਸੀ. ਬੀ. ਓ. ਜ਼ੀ ਸਟੂਡੀਓਜ਼ ਨੇ ਕਿਹਾ, ‘‘ਫ਼ਿਲਮ ‘ਗੋਡੇ ਗੋਡੇ ਚਾਅ’ ਪੁਰਸ਼ ਚੌਵੀਨਿਸਟ ਦੇ ਖ਼ਿਲਾਫ਼ ਇਕ ਸੋਚਣ ਵਾਲਾ ਕਦਮ ਹੈ। ਸਾਡਾ ਮੰਨਣਾ ਹੈ ਕਿ ਅਜਿਹੀਆਂ ਕਹਾਣੀਆਂ ਨੂੰ ਦੱਸਣਾ ਜ਼ਰੂਰੀ ਹੈ, ਜੋ ਮਨੋਰੰਜਨ ਦੇ ਡੋਜ਼ ਨਾਲ ਔਰਤਾਂ ਦੇ ਸਸ਼ਕਤੀਕਰਨ ਨੂੰ ਮੁੜ ਪਰਿਭਾਸ਼ਿਤ ਕਰਦੀਆਂ ਹਨ।’’
ਫ਼ਿਲਮ ਦੇ ਨਿਰਦੇਸ਼ਕ ਵਿਜੇ ਕੇ ਅਰੋੜਾ ਨੇ ਅੱਗੇ ਕਿਹਾ, ‘‘ਫ਼ਿਲਮ ‘ਗੋਡੇ ਗੋਡੇ ਚਾਅ’ 90 ਦੇ ਦਹਾਕੇ ਦੇ ਮਰਦ ਪ੍ਰਧਾਨ ਸਮਾਜ ’ਤੇ ਇਕ ਵਿਅੰਗ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ ਔਰਤਾਂ ਨੇ ਆਪਣੇ ਲਈ ਸਟੈਂਡ ਲਿਆ ਤੇ ਸਫਲਤਾ ਹਾਸਲ ਕੀਤੀ। ਸਾਨੂੰ ਯਕੀਨ ਹੈ ਦਰਸ਼ਕ ਫ਼ਿਲਮ ਨੂੰ ਪਸੰਦ ਕਰਨਗੇ।’’
ਇਹ ਖ਼ਬਰ ਵੀ ਪੜ੍ਹੋ : ਵਿਆਹ ’ਤੇ ਪਹਿਲੀ ਵਾਰ ਤੋੜੀ ਸ਼ਹਿਨਾਜ਼ ਗਿੱਲ ਨੇ ਚੁੱਪੀ, ਕਿਹਾ- ‘ਹੁਣ ਇਨ੍ਹਾਂ ਚੀਜ਼ਾਂ ’ਤੇ...’
ਦਰਸ਼ਕਾਂ ਨੇ ਡਿਜੀਟਲ ਪਲੇਟਫਾਰਮ ’ਤੇ ਸਾਂਝੇ ਕੀਤੇ ਬੀ. ਟੀ. ਐੱਸ. ਤੇ ਪੋਸਟਰਾਂ ਨੂੰ ਬਹੁਤ ਪਿਆਰ ਦਿੱਤਾ ਹੈ। ਜ਼ੀ ਸਟੂਡੀਓਜ਼ ਦੀ ਅਗਵਾਈ ਵਾਲੀ ਇਸ ਫ਼ਿਲਮ ’ਚ ਸੋਨਮ ਬਾਜਵਾ ਨੇ ਜਦੋਂ ਆਪਣੇ ਕਿਰਦਾਰ ‘ਰਾਣੀ’ ਵਾਲਾ ਪੋਸਟਰ ਸਾਂਝਾ ਕੀਤਾ ਤਾਂ ਦਰਸ਼ਕਾਂ ਨੇ ਇਸ ਨੂੰ ਖ਼ੂਬ ਪਸੰਦ ਕੀਤਾ। ਇਥੋਂ ਦਰਸ਼ਕਾਂ ਦਾ ਫ਼ਿਲਮ ਲਈ ਉਤਸ਼ਾਹ ਜ਼ਾਹਿਰ ਹੁੰਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਦਾਕਾਰਾ ਸਰਗੁਣ ਮਹਿਤਾ ਦਾ ਕਿਊਟ ਅੰਦਾਜ਼, ਭੰਗੜਾ ਪਾ ਲੁੱਟਿਆ ਲੋਕਾਂ ਦਾ ਦਿਲ (ਵੀਡੀਓ)
NEXT STORY