ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਹਾਲ ਹੀ 'ਚ ਇੱਕ ਫੈਸ਼ਨ ਸ਼ੋਅ ਦੌਰਾਨ ਭਾਵੁਕ ਹੋ ਗਈ। ਉਹ ਰੈਂਪ 'ਤੇ ਚੱਲਦੇ ਹੋਏ ਆਪਣੇ ਆਪ ਨੂੰ ਰੋਣ ਤੋਂ ਨਹੀਂ ਰੋਕ ਸਕੀ। ਹੁਣ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ, ਪ੍ਰਸ਼ੰਸਕ ਉਸ ਦੀਆਂ ਭਾਵਨਾਵਾਂ ਨੂੰ ਸਮਝ ਰਹੇ ਹਨ। ਨਾਲ ਹੀ ਕੁਝ ਲੋਕ ਉਸਨੂੰ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ। ਆਓ ਜਾਣਦੇ ਹਾਂ ਸੋਨਮ ਕਪੂਰ ਰੈਂਪ 'ਤੇ ਕਿਉਂ ਰੋਈ।
ਸੋਨਮ ਕਪੂਰ ਸਟੇਜ 'ਤੇ ਕਿਉਂ ਰੋਈ?
ਇਹ ਫੈਸ਼ਨ ਸ਼ੋਅ ਪ੍ਰੋਗਰਾਮ ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਬਲ ਦੀ ਯਾਦ 'ਚ ਆਯੋਜਿਤ ਕੀਤਾ ਗਿਆ ਸੀ। ਸੋਨਮ ਕਪੂਰ ਦਾ ਰੋਹਿਤ ਬਲ ਨਾਲ ਬਹੁਤ ਮਜ਼ਬੂਤ ਸਬੰਧ ਸੀ। ਉਸ ਨੇ ਕਈ ਵਾਰ ਉਸ ਦੇ ਡਿਜ਼ਾਈਨ ਕੀਤੇ ਕੱਪੜੇ ਪਾਏ ਹਨ ਅਤੇ ਉਸ ਦੇ ਲਈ ਰੈਂਪ ਵਾਕ ਵੀ ਕੀਤਾ ਹੈ ਪਰ ਰੋਹਿਤ ਬਲ ਦਾ 1 ਨਵੰਬਰ 2024 ਨੂੰ ਦਿਹਾਂਤ ਹੋ ਗਿਆ, ਜਿਸ ਨਾਲ ਪੂਰਾ ਉਦਯੋਗ ਸੋਗ 'ਚ ਡੁੱਬ ਗਿਆ। ਜਦੋਂ ਸੋਨਮ ਇਸ ਪ੍ਰੋਗਰਾਮ 'ਚ ਆਈ ਤਾਂ ਉਹ ਆਪਣੇ ਪਸੰਦੀਦਾ ਡਿਜ਼ਾਈਨਰ ਨੂੰ ਯਾਦ ਕਰਨ ਤੋਂ ਆਪਣੇ ਆਪ ਨੂੰ ਰੋਣ ਤੋਂ ਰੋਕ ਨਾ ਸਕੀ। ਸਟੇਜ 'ਤੇ ਰੈਂਪ ਵਾਕ ਕਰਦੇ ਸਮੇਂ ਉਹ ਬਹੁਤ ਰੋਣ ਲੱਗ ਪਈ।
ਇਹ ਵੀ ਪੜ੍ਹੋ-ਅਦਾਕਾਰ ਸੁਦੇਸ਼ ਲਹਿਰੀ ਦੇ ਵੱਜਿਆ ਥੱਪੜ, ਖੁਦ ਖੋਲ੍ਹਿਆ ਭੇਤ
ਸੋਨਮ ਦਾ ਵੀਡੀਓ ਹੋ ਰਿਹਾ ਹੈ ਵਾਇਰਲ
ਸੋਨਮ ਦੇ ਇਸ ਭਾਵੁਕ ਪਲ ਨੂੰ ਪ੍ਰਸ਼ੰਸਕਾਂ ਨੇ ਕੈਮਰੇ 'ਚ ਕੈਦ ਕਰ ਲਿਆ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸੋਨਮ ਨੇ ਇੱਕ ਆਫ-ਵਾਈਟ ਲੰਬਾ ਗਾਊਨ ਪਾਇਆ ਹੋਇਆ ਹੈ ਅਤੇ ਉਸ ਦੇ ਵਾਲਾਂ 'ਚ ਲਾਲ ਫੁੱਲ ਲੱਗੇ ਹੋਏ ਹਨ। ਜਿਵੇਂ ਹੀ ਉਹ ਰੈਂਪ 'ਤੇ ਆਉਂਦੀ ਹੈ, ਉਹ ਦਰਸ਼ਕਾਂ ਦਾ ਸਵਾਗਤ ਕਰਦੀ ਹੈ ਅਤੇ ਫਿਰ ਰੋਣ ਲੱਗ ਪੈਂਦੀ ਹੈ। ਉਹ ਆਪਣੇ ਆਪ ਨੂੰ ਕਾਬੂ ਕਰਨ ਦੀ ਬਹੁਤ ਕੋਸ਼ਿਸ਼ ਕਰਦੀ ਹੈ ਪਰ ਉਹ ਅਜਿਹਾ ਨਹੀਂ ਕਰ ਪਾਉਂਦੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇੰਡਸਟਰੀ 'ਚ ਸੋਗ ਦੀ ਲਹਿਰ, ਬ੍ਰੈਸਟ ਕੈਂਸਰ ਨਾਲ ਗਈ ਨਿਰਮਾਤਾ ਦੀ ਜਾਨ
NEXT STORY