ਜਲੰਧਰ (ਬਿਊਰੋ) — ਇਸ ਸਮੇਂ ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਅਤੇ ਬਾਲੀਵੁੱਡ ਦੇ ਸਿਤਾਰੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਉਨ੍ਹਾਂ ਦੀਆਂ ਜ਼ਰੂਰਤਾਂ ਦਾ ਸਮਾਨ ਉਨ੍ਹਾਂ ਤੱਕ ਪਹੁੰਚਾ ਰਹੇ ਹਨ। ਕੋਰੋਨ ਆਫ਼ਤ 'ਚ ਮਸ਼ਹੂਰ ਅਦਾਕਾਰ ਤੇ ਡਾਇਰੈਕਟਰ ਸ਼੍ਰੀਨਾਥ ਵਸ਼ਿਸ਼ਠ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੀਨਾਥ ਲੋਕਾਂ ਦੀ ਮਦਦ ਕਰ ਰਹੇ ਹਨ ਪਰ ਆਪਣੇ ਵੱਖਰੇ ਅੰਦਾਜ਼ 'ਚ, ਜਿਸ ਨੂੰ ਦੇਖਕੇ ਕੋਈ ਵੀ ਹੈਰਾਨ ਹੈ। ਉਨ੍ਹਾਂ ਦੀ ਖ਼ੂਬ ਤਾਰੀਫ਼ ਹੋ ਰਹੀ ਹੈ।
ਸ਼੍ਰੀਨਾਥ ਆਪਣੇ ਹੀ ਅਪਾਰਟਮੈਂਟ ਦੇ ਸਕਿਓਰਿਟੀ ਗਾਰਡ ਬਣ ਗਏ ਹਨ। ਉਨ੍ਹਾਂ ਨੇ ਇਹ ਕੰਮ ਕਰਨ ਦਾ ਫ਼ੈਸਲਾ ਇਸ ਲਈ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਅਪਾਰਟਮੈਂਟ ਦਾ ਇੱਕ ਸਕਿਓਰਿਟੀ ਗਾਰਡ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ ਹੈ। ਤਿੰਨ ਗਾਰਡਾਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ। ਸੋਸ਼ਲ ਮੀਡੀਆ 'ਤੇ ਅਦਾਕਾਰ ਦੀ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।
ਇਸ ਸਭ ਬਾਰੇ ਸ਼੍ਰੀਨਾਥ ਨੇ ਕਿਹਾ ਹੈ 'ਮੈਂ ਇੱਕ ਕੰਨੜ ਸੀਰੀਅਲ 'ਚ ਸਕਿਓਰਿਟੀ ਗਾਰਡ ਦੀ ਭੂਮਿਕਾ ਨਿਭਾਈ ਸੀ, ਇਸ ਵਾਰ ਮੈਂ ਅਸਲ 'ਚ ਗਾਰਡ ਬਣਿਆ ਹਾਂ, ਪੂਰੇ ਦਿਨ ਦਾ ਕੰਮ ਅਪਾਰਟਮੈਂਟ 'ਚ ਆਉਣ ਜਾਣ ਵਾਲਿਆਂ 'ਤੇ ਨਜ਼ਰ ਰੱਖਣਾ ਹੈ। ਟੈਂਪਰੇਚਰ (ਤਾਪਮਾਨ) ਚੈੱਕ ਕਰਨਾ ਹੈ ਅਤੇ ਇਹ ਦੇਖਣਾ ਹੈ ਕਿ ਸਭ ਨੇ ਮਾਸਕ ਪਾਇਆ ਹੈ ਜਾਂ ਨਹੀਂ।'
ਪਾਰਸ ਛਾਬੜਾ ਨੇ ਮਾਹਿਰਾ ਨੂੰ ਕੀਤਾ ਪ੍ਰਪੋਜ਼, ਗੋਡਿਆਂ ਭਾਰ ਬੈਠ ਕੇ ਦਿੱਤੀ ਅੰਗੂਠੀ (ਵੀਡੀਓ)
NEXT STORY