ਮੁੰਬਈ- ਸਟਾਰ ਪਲੱਸ ਫਿਰ ਅਜਿਹਾ ਸ਼ੋਅ ਲੈ ਕੇ ਆ ਰਿਹਾ ਹੈ, ਜੋ ਰਿਸ਼ਤਿਆਂ ਦੀ ਕੌੜੀਆਂ-ਮਿੱਠੀਆਂ ਸੱਚਾਈਆਂ ਨੂੰ ਦਿਖਾਏਗਾ। ਨਾਂ ਹੈ ‘ਕਭੀ ਨੀਮ-ਨੀਮ ਕਭੀ ਸ਼ਹਿਦ-ਸ਼ਹਿਦ’। ਇਹ ਫੈਮਿਲੀ ਡਰਾਮਾ ਹੈ ਪਰ ਅੰਦਾਜ ਥੋੜ੍ਹਾ ਵੱਖ ਹੋਵੇਗਾ, ਬਿਲਕੁਲ ਜਿੰਦਗੀ ਦੀ ਤਰ੍ਹਾਂ, ਜਿੱਥੇ ਰਿਸ਼ਤੇ ਕਦੇ ਕੌੜੇ ਲੱਗਦੇ ਹਨ ਤਾਂ ਕਦੇ ਮਿੱਠੇ।
ਇਸ ਸ਼ੋਅ ਨਾਲ ਬੰਗਾਲੀ ਸਿਨੇਮਾ ਦੇ ਦਿੱਗਜ ਅਦਾਕਾਰ ਪ੍ਰੋਸੇਨਜੀਤ ਚੈਟਰਜੀ ਪਹਿਲੀ ਵਾਰ ਹਿੰਦੀ ਟੀ.ਵੀ. ’ਤੇ ਨਜ਼ਰ ਆਉਣ ਵਾਲੇ ਹਨ। ਪ੍ਰੋਸੇਨਜੀਤ ਚੈਟਰਜੀ ਨੇ ਕਿਹਾ ਕਿ ਕਈ ਮਾਅਨਿਆਂ ਵਿਚ ਇਹ ਮੇਰਾ ਪਹਿਲਾ ਹਿੰਦੀ ਪ੍ਰਾਜੈਕਟ ਹੈ ਅਤੇ ਇਹ ਅਸਲ ਵਿਚ ਬਹੁਤ ਖਾਸ ਹੈ। ਮੇਰੇ ਪਿਤਾ ਜੀ 1960 ਦੇ ਦਹਾਕੇ ਤੋਂ ਹਿੰਦੀ ਫਿਲਮ ਇੰਡਸਟਰੀ ਦਾ ਹਿੱਸਾ ਰਹੇ ਹਨ। ‘ਸਬਰ’, ‘ਉਪਰੇ’ ਵਰਗੀਆਂ ਫਿਲਮਾਂ ਨਾਲ ਸ਼ੁਰੂਆਤ ਕੀਤੀ ਸੀ, ਤਾਂ ਹਿੰਦੀ ਸਿਨੇਮੇ ਨਾਲ ਮੇਰਾ ਜੋੜ ਨਵਾਂ ਨਹੀਂ ਹੈ। ਦੇਖਣਾ ਨਾ ਭੁੱਲਣਾ ‘ਕਭੀ ਨੀਮ-ਨੀਮ ਕਭੀ ਸ਼ਹਿਦ-ਸ਼ਹਿਦ’ ਸ਼ੁਰੂ ਹੋ ਰਿਹਾ ਹੈ ਭਲਕੇ ਰਾਤ 8 ਵਜੇ, ਸਿਰਫ ਸਟਾਰ ਪਲੱਸ ’ਤੇ।
ਸੈਲਫੀ ਲੈਣ ਆਏ Fan 'ਤੇ AP ਢਿੱਲੋਂ ਨੂੰ ਚੜ੍ਹਿਆ ਗੁੱਸਾ ! ਕਿਹਾ- 'ਬੱਸ ਕਰ ਯਾਰ...'
NEXT STORY