ਮੁੰਬਈ (ਬਿਊਰੋ)– ਸਟਾਰ ਪਲੱਸ ਦੇ ਨਵੇਂ ਸ਼ੋਅ ‘ਤਿਤਲੀ’ ਨਾਲ ਦਰਸ਼ਕ ਟੈਲੀਵਿਜ਼ਨ ’ਤੇ ਹੁਣ ਤੱਕ ਦੇ ਸਭ ਤੋਂ ਵੱਡੇ ਲਾਂਚ ਦੇ ਗਵਾਹ ਹੋਣਗੇ। ਸਟਾਰ ਪਲੱਸ ਆਪਣੇ ਦਰਸ਼ਕਾਂ ਲਈ ਇਕ ਵਿਲੱਖਣ ਤੇ ਪਹਿਲਾਂ ਕਦੇ ਨਾ ਵੇਖੀ ਗਈ ਪ੍ਰੇਮ ਕਹਾਣੀ ਲਿਆ ਰਿਹਾ ਹੈ, ਜਿਸ ਦਾ ਸਿਰਲੇਖ ਹੈ ‘ਤਿਤਲੀ’।
ਇਹ ਸ਼ੋਅ ਤੁਹਾਨੂੰ ਰੋਮਾਂਸ ਬਾਰੇ ਫਿਰ ਤੋਂ ਸੋਚਣ ਲਈ ਮਜਬੂਰ ਕਰ ਦੇਵੇਗਾ ਕਿ ਕੀ ਇਹ ਸੱਚੀਂ ਪਿਆਰ ਹੈ। ਸਟਾਰ ਪਲੱਸ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਦੇਣ ਲਈ ਜਾਣਿਆ ਜਾਂਦਾ ਹੈ ਤੇ ਇਸੇ ਸੰਦਰਭ ’ਚ ਹੁਣ ‘ਤਿਤਲੀ’ ਨਾਲ ਸਟਾਰ ਪਲੱਸ ਨੇਹਾ ਸੋਲੰਕੀ ਨੂੰ ਲਾਂਚ ਕਰ ਰਿਹਾ ਹੈ, ਜੋ ਕਿ ਇਕ ਉੱਭਰਦੀ ਹੋਈ ਸਟਾਰ ਹੈ ਤੇ ‘ਤਿਤਲੀ’ ਦੇ ਕਿਰਦਾਰ ਵਜੋਂ ਬੇਮਿਸਾਲ ਪ੍ਰਦਰਸ਼ਨ ਕਰਨ ਦਾ ਵਾਅਦਾ ਕਰਦੀ ਹੈ।
ਦਰਸ਼ਕ ਇਸ ਕਿਰਦਾਰ ਦੇ ਵੱਖ-ਵੱਖ ਰੰਗ ਦੇਖਣਗੇ, ਜਿਸ ’ਚ ਇਕ ਜਗਿਆਸੂ ਜਵਾਨ ਔਰਤ ਤੋਂ ਲੈ ਕੇ ਭਾਵਨਾਤਮਕ ਤੌਰ ’ਤੇ ਕਮਜ਼ੋਰ ਹੋਣ ਤੱਕ ਸਭ ਰੰਗ ਸ਼ਾਮਲ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਬੋਲੇ ਜੈਜ਼ੀ ਬੀ, ਕਿਹਾ - "ਸਿੱਧੂ ਨਾਲ ਕੰਮ ਕਰਨਾ ਸੀ ਪਰ..."
NEXT STORY