Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 18, 2026

    4:03:32 AM

  • now the supply of cooking gas will come directly

    ਹੁਣ ਸਿੱਧੀ ਆਵੇਗੀ ਰਸੋਈ ਗੈਸ ਦੀ ਸਪਲਾਈ, ਦੇਸ਼ 'ਚ...

  • fire breaks out at readymade clothing shop

    ਖੰਨਾ ਦੀ ਮੰਜਾ ਮਾਰਕੀਟ 'ਚ ਦੇਰ ਰਾਤ ਭਿਆਨਕ ਅੱਗ,...

  • policeman dies of gunshot wound

    ਪੁਲਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ, ਘਰ ’ਚੋਂ 2...

  • petrol and diesel will be cheaper

    ਪੈਟਰੋਲ-ਡੀਜ਼ਲ ਹੋਵੇਗਾ ਸਸਤਾ! ਹੋਰਮੁਜ਼ ਖੁੱਲ੍ਹਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਰੋਲਰ-ਕੋਸਟਰ ਰਾਈਡ’ ਲਈ ਤਿਆਰ ਹੋ ਜਾਓ

BLOG News Punjabi(ਬਲਾਗ)

‘ਰੋਲਰ-ਕੋਸਟਰ ਰਾਈਡ’ ਲਈ ਤਿਆਰ ਹੋ ਜਾਓ

  • Edited By Harpreet Singh,
  • Updated: 01 Mar, 2026 05:00 PM
Blog
donald trump tariff
  • Share
    • Facebook
    • Tumblr
    • Linkedin
    • Twitter
  • Comment

ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀ ਸੁਪਰੀਮ ਕੋਰਟ ਦੇ ਉਸ ਫੈਸਲੇ ’ਤੇ ਗੁੱਸੇ ’ਚ ਸਨ, ਜਿਸ ’ਚ ਉਨ੍ਹਾਂ ਨੇ 2 ਅਪ੍ਰੈਲ, 2025 ਨੂੰ ਇੰਟਰਨੈਸ਼ਨਲ ਐਮਰਜੈਂਸੀ ਇਕਨਾਮਿਕ ਪਾਵਰਜ਼ ਐਕਟ (ਆਈ. ਈ. ਈ. ਪੀ. ਏ.) ਤਹਿਤ ਲਗਾਏ ਗਏ ‘ਰੈਸੀਪ੍ਰੋਕਲ’ ਟੈਰਿਫ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਅਮਰੀਕੀ ਸੁਪਰੀਮ ਕੋਰਟ ਦੇ ਜੱਜਾਂ ਨੂੰ ਅਪਮਾਨਿਤ ਕੀਤਾ (ਇਕ ਅਜਿਹਾ ਕੰਮ, ਜਿਸ ਨਾਲ ਤੁਰੰਤ ਭਾਰਤ ਦੀ ਸੁਪਰੀਮ ਕੋਰਟ ਦੇ ਮਾਣਹਾਨੀ ਦੇ ਅਧਿਕਾਰ ਖੇਤਰ ਦਾ ਕੇਸ ਚੱਲ ਜਾਂਦਾ), ਪਰ ਅਮਰੀਕਾ ‘ਫਸਟ ਅਮੈਂਡਮੈਂਟ’ ਦੀ ਕਸਮ ਖਾਂਦਾ ਹੈ ਅਤੇ ਜੱਜਾਂ ਦਾ ਕੋਈ ਭਰੋਸਾ ਨਹੀਂ।

ਮਿਸਟਰ ਟਰੰਪ ਅਪਮਾਨ ’ਤੇ ਹੀ ਨਹੀਂ ਰੁਕੇ। ਉਨ੍ਹਾਂ ਨੇ ਦੂਜੇ ਮੌਜੂਦਾ ਕਾਨੂੰਨਾਂ ਦੀ ਵਰਤੋਂ ਕਰਕੇ ਲੱਗਭਗ ਉਹੀ ਟੈਰਿਫ ਲਗਾਉਣ ’ਚ ਕੋਈ ਦੇਰ ਨਹੀਂ ਕੀਤੀ :

-ਟਰੇਡ ਐਕਟ, 1974 ਦਾ ਸੈਕਸ਼ਨ 122 (ਜਿਸ ਨੂੰ ਰਾਸ਼ਟਰਪਤੀ ਨੇ ਲਾਗੂ ਕੀਤਾ),

-ਟਰੇਡ ਐਕਸਪੈਂਸ਼ਨ ਐਕਟ, 1962 ਦਾ ਸੈਕਸ਼ਨ 232,

-ਟਰੇਡ ਐਕਟ, 1974 ਦਾ ਸੈਕਸ਼ਨ 301 (ਜਿਸ ਦਾ ਪ੍ਰੈਜ਼ੀਡੈਂਟ ਨੇ ਜ਼ਿਕਰ ਕੀਤਾ ਅਤੇ ਕਈ ਦੇਸ਼ਾਂ ਦੇ ਬਰਾਮਦ ਦੀ ਜਾਂਚ ਸ਼ੁਰੂ ਕਰਨ ਦੀ ਧਮਕੀ ਦਿੱਤੀ) ਅਤੇ

-ਸਮੂਟ-ਹੌਲੀ ਟੈਰਿਫ ਐਕਟ, 1930 ਦਾ ਸੈਕਸ਼ਨ 338.

ਜਿੱਥੋਂ ਤੱਕ ਭਾਰਤ ਦੀ ਗੱਲ ਹੈ, ਫੈਸਲੇ ਤੋਂ ਬਾਅਦ, ਲੱਗਭਗ ਸਾਰੇ ਸਾਮਾਨਾਂ ’ਤੇ ਟੈਰਿਫ 15 ਫੀਸਦੀ ਹੈ (2 ਫਰਵਰੀ, 2026 ਨੂੰ ਐਲਾਨੇ ਗਏ 18 ਫੀਸਦੀ ਟੈਰਿਫ ਦੀ ਬਜਾਏ)। ਟਰੇਡ ਐਕਸਪੈਂਸ਼ਨ ਐਕਟ ਦੇ ਸੈਕਸ਼ਨ 232 ਤਹਿਤ, ਸਟੀਲ, ਐਲੂਮੀਨੀਅਮ, ਸੈਮੀਕੰਡਕਟਰ ਅਤੇ ਕੁਝ ਆਟੋ-ਕੰਪੋਨੈਂਟਸ ’ਤੇ ਟੈਰਿਫ 50 ਫੀਸਦੀ ਹੈ। ਟੈਰਿਫ ਅਜੇ ਵੀ ਜ਼ਿਆਦਾ ਹਨ ਅਤੇ ਭਾਰਤ ਦੀ ਬਰਾਮਦ ’ਤੇ ਅਸਰ ਪਾਉਣਗੇ। ਭਾਰਤ ਸਰਕਾਰ ਨੇ ਕਿਹਾ ਕਿ ਉਹ ਫੈਸਲੇ ਤੋਂ ਬਾਅਦ ਸਥਿਤੀ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਫੈਸਲੇ ਦਾ ਤੁਰੰਤ ਨਤੀਜਾ ਇਹ ਹੋਇਆ ਕਿ ਦੋਵੇਂ ਪੱਖ ਇਸ ਗੱਲ ’ਤੇ ਸਹਿਮਤ ਹੋ ਗਏ ਕਿ ਟੈਕਸਟ ਨੂੰ ਫਾਈਨਲ ਕਰਨ ਅਤੇ ਅੰਤਰਿਮ ਐਗਰੀਮੈਂਟ ’ਤੇ ਸਾਈਨ ਕਰਨ ਲਈ ਗੱਲਬਾਤ ਟਾਲੀ ਜਾ ਸਕਦੀ ਹੈ-ਬਿਨਾਂ ਕੋਈ ਤਰੀਕ ਦੱਸੇ!

ਸਭ ਬੇਵੱਸ ਹਨ : ਇਸ ਦੌਰਾਨ ਅਮਰੀਕੀ ਕਾਂਗਰਸ ਤੋਂ ਕਈ ਆਵਾਜ਼ਾਂ ਉੱਠੀਆਂ ਹਨ। ਜਦੋਂ ਤੱਕ ਅਮਰੀਕੀ ਸੁਪਰੀਮ ਕੋਰਟ ਨੇ ਦਖਲ ਦੇ ਕੇ ਆਈ. ਈ. ਈ. ਪੀ. ਏ. ਟੈਰਿਫ ਨੂੰ ਰੱਦ ਨਹੀਂ ਕੀਤਾ, ਉਦੋਂ ਤੱਕ ਕਾਂਗਰਸ ਐਗਜ਼ੀਕਿਊਟਿਵ ਦੇ ਟੈਕਸੇਸ਼ਨ ਪਾਵਰ ’ਤੇ ਕਬਜ਼ਾ ਕਰਨ ਦੇ ਖ਼ਿਲਾਫ਼ ਬੇਵੱਸ ਸੀ। ਫੈਸਲੇ ਤੋਂ ਬਾਅਦ ਵੀ, ਕਾਂਗਰਸ ਬੇਵੱਸ ਹੈ ਕਿਉਂਕਿ ਟਰੰਪ ਅਾਥਰਾਈਜ਼ੇਸ਼ਨ ਮੰਗਣ ਲਈ ਕਾਂਗਰਸ ਕੋਲ ਨਹੀਂ ਜਾਣਗੇ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਕੋਲ ਪਹਿਲਾਂ ਹੀ ਕਾਂਗਰਸ ਤੋਂ ਅਥਾਰਿਟੀ ਹੈ। ਇਸ ਤੋਂ ਇਲਾਵਾ, ‘ਰੈਸੀਪ੍ਰੋਕਲ’ ਟੈਰਿਫ ਰੇਟ ਨੂੰ ਬਣਾਈ ਰੱਖਣ ਲਈ ਕਾਨੂੰਨ ਦੀ ਕਿਤਾਬ ’ਚ ਕਾਫ਼ੀ ਕਾਨੂੰਨ ਹਨ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਫੈਸਲੇ ਤੋਂ ਬਾਅਦ ਲਗਾਏ ਗਏ ਟੈਰਿਫ ’ਤੇ ਕੇਸ ਚੱਲ ਸਕਦਾ ਹੈ ਪਰ ਉਨ੍ਹਾਂ ਨੂੰ ਕਾਨੂੰਨ ਦੇ ਸਹਿਯੋਗ ਦੀ ਲੋੜ ਨਹੀਂ ਹੈ।

ਅਮਰੀਕਾ ਦੇ ਟ੍ਰੇਡਿੰਗ ਪਾਰਟਨਰ, ਜਿਨ੍ਹਾਂ ਨੇ ਹਾਲ ਹੀ ’ਚ ਐਗਰੀਮੈਂਟ ਕੀਤੇ ਹਨ (ਜ਼ਿਆਦਾਤਰ ਰੈਸੀਪ੍ਰੋਕਲ ਟੈਰਿਫ ਤੋਂ ਬਚਣ ਲਈ), ਉਹ ਵੀ ਬੇਵੱਸ ਹਨ। ਭਾਰਤ, ਜਿਸ ਨੇ 2 ਫਰਵਰੀ ਨੂੰ ਇਕ ਜੁਆਇੰਟ ਸਟੇਟਮੈਂਟ ’ਤੇ ਦਸਤਖ਼ਤ ਕੀਤੇ ਸਨ, ਉਹ ਵੀ ਬੇਵੱਸ ਹੈ। ਯੂ. ਐੱਸ. ਟੀ. ਆਰ. ਦੇ ਜੈਮੀਸਨ ਗ੍ਰੀਰ ਨੇ ਪਹਿਲਾਂ ਹੀ ਦੂਜੇ ਦੇਸ਼ਾਂ ਨੂੰ ਇਹ ਕਹਿ ਕੇ ਇਸ਼ਾਰਾ ਕਰ ਦਿੱਤਾ ਹੈ ਕਿ ‘ਕੋਈ ਵੀ ਉਨ੍ਹਾਂ ਨੂੰ ਨਹੀਂ ਮਿਲਿਆ ਹੈ ਅਤੇ ਇਹ ਸੁਝਾਅ ਨਹੀਂ ਦਿੱਤਾ ਕਿ ਉਨ੍ਹਾਂ ਦਾ ਦੇਸ਼ ਐਗਰੀਮੈਂਟ ਤੋਂ ਪਿੱਛੇ ਹਟਣਾ ਚਾਹੇਗਾ’। ਅਸਲ ’ਚ, ਗ੍ਰੀਰ ਨੇ ਇਹ ਤਸਦੀਕ ਕੀਤਾ ਕਿ ਜਿਨ੍ਹਾਂ ਸਾਰੇ ਦੇਸ਼ਾਂ ਨੇ ਯੂ. ਐੱਸ. ਨਾਲ ਟ੍ਰੇਡ ਐਗਰੀਮੈਂਟ ਸਾਈਨ ਕੀਤੇ ਸਨ, ਉਹ ‘ਚੰਗੇ ਲੜਕੇ’ ਸਨ ਅਤੇ ਇਹ ਇਸ਼ਾਰਾ ਕੀਤਾ ਕਿ ਉਨ੍ਹਾਂ ਨੂੰ ‘ਚੰਗੇ ਲੜਕੇ’ ਹੀ ਰਹਿਣਾ ਚਾਹੀਦਾ ਹੈ। ਆਪਣੀ ਤਰਫ਼ੋਂ, ਟਰੰਪ ਨੇ 2 ਵਾਰ ਚਿਤਾਵਨੀ ਦਿੱਤੀ ਕਿ ਕੋਈ ਵੀ ਦੇਸ਼ ਜੋ ਡੀਲ ਤੋੜੇਗਾ, ਉਸ ਨੂੰ ਸਖ਼ਤ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ। ਅਸਲ ’ਚ, ਜੇਕਰ ਚੰਗੇ ਲੜਕੇ ਬੁਰੇ ਲੜਕੇ ਬਣ ਗਏ, ਤਾਂ ਉਨ੍ਹਾਂ ਨੂੰ ਸਜ਼ਾ ਮਿਲੇਗੀ। ਇਸ ਚਿਤਾਵਨੀ ਨੂੰ ਝਾਂਸਾ ਜਾਂ ਦਿਖਾਵਾ ਕਹਿ ਕੇ ਖਾਰਿਜ ਨਹੀਂ ਕੀਤਾ ਜਾ ਸਕਦਾ ਕਿਉਂਕਿ ਟਰੰਪ ਆਪਣੀ ਮਨਮਾਨੀ ਅਤੇ ਪਹਿਲਾਂ ਤੋਂ ਬਣੀ ਸੋਚ ਦੇ ਹਿਸਾਬ ਨਾਲ ਕੰਮ ਕਰਦੇ ਹਨ। ਉਹ ਟੈਰਿਫ ਨੂੰ ਸਿਰਫ਼ ਟੈਕਸ ਨਹੀਂ, ਸਗੋਂ ਹਥਿਆਰ ਮੰਨਦੇ ਹਨ।

ਟ੍ਰੇਡ ’ਚ ਗੜਬੜ : ਮਾਰਾਕੇਸ਼ ਐਗਰੀਮੈਂਟ (ਜਿਸ ਨੇ ਜੀ. ਏ. ਟੀ. ਟੀ. ਦੀ ਜਗ੍ਹਾ ਲਈ) ਅਤੇ ਵਰਲਡ ਟ੍ਰੇਡ ਆਰਗੇਨਾਈਜ਼ੇਸ਼ਨ (ਡਬਲਊ. ਟੀ. ਓ.) ਦੇ ਬਣਨ ਦੀ ਵਜ੍ਹਾ ਨਾਲ ਦੁਨੀਆ ਦੇ ਦੇਸ਼ ਨਿਯਮਾਂ ’ਤੇ ਆਧਾਰਿਤ ਟ੍ਰੇਡ ਦੇ ਸਿਸਟਮ ਨੂੰ ਮੰਨਣ ਲਈ ਮਜਬੂਰ ਸਨ। ਮਤਭੇਦ ਅਤੇ ਝਗੜੇ ਸਨ, ਪਰ ਡਬਲਊ. ਟੀ. ਓ. ਨੇ ਝਗੜਿਆਂ ਨੂੰ ਸੁਲਝਾਉਣ ਲਈ ਇਕ ਭਰੋਸੇਯੋਗ ਪਲੇਟਫਾਰਮ ਦਿੱਤਾ। ਡਬਲਊ. ਟੀ. ਓ. ਨੇ 1 ਜਨਵਰੀ, 1995 ਤੋਂ ਦੁਨੀਆ ਦੇ ਵਪਾਰ ’ਚ ਇੰਨੀ ਬੜ੍ਹਤ ਕੀਤੀ, ਜੋ ਪਹਿਲਾਂ ਕਦੇ ਨਹੀਂ ਹੋਈ ਸੀ। ਇਸ ਸਾਰੀ ਗੜਬੜ ਦਾ ਮੁੱਖ ਕਾਰਨ ਟਰੰਪ ਹਨ। ਸਖ਼ਤ ਆਪਸੀ ਟੈਰਿਫ ਦੇ ਖ਼ਤਰੇ ’ਚ, ਕਈ ਦੇਸ਼ਾਂ ਨੇ ਅਮਰੀਕਾ ਨਾਲ ਵਪਾਰਕ ਸਮਝੌਤੇ ਕੀਤੇ, ਵੱਡੇ ਵਾਅਦੇ ਕੀਤੇ ਅਤੇ ਕੁਝ ਟੈਰਿਫ ’ਚ ਰਾਹਤ ਪਾਈ। ਆਪਸੀ ਟੈਰਿਫ ਭਾਵੇਂ ਖ਼ਤਮ ਹੋ ਗਏ ਹੋਣ ਪਰ ਉਹੀ ਟੈਰਿਫ ਦੂਜੇ ਕਾਨੂੰਨਾਂ ਅਤੇ ਹੁਕਮਾਂ ਦੇ ਜ਼ਰੀਏ ਲਿਆਂਦੇ ਗਏ ਹਨ। ਇਸ ਲਈ, ਅਸਲ ’ਚ, ਦੂਜੇ ਦੇਸ਼ਾਂ ਨੂੰ ਮਿਲੀ ਟੈਰਿਫ ’ਚ ਰਾਹਤ ਹਵਾ ’ਚ ਉੱਡ ਗਈ ਹੈ, ਪਰ ਉਨ੍ਹਾਂ ਦੇ ਕੀਤੇ ਗਏ ਵੱਡੇ ਵਾਅਦੇ ਉਵੇਂ ਹੀ ਹਨ।

ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ‘ਲੂਲਾ’ ਡੀ ਸਿਲਵਾ ਨੇ ਬਿਲਕੁਲ ਸਹੀ ਕਿਹਾ ਸੀ ਕਿ ਦੁਨੀਆ ਦੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਅਮਰੀਕਾ ਦਾ ਸਾਹਮਣਾ ਕਰਨਾ ਪਵੇਗਾ। ਇਹ ਸਮਝਦਾਰੀ ਭਰੀ ਸਲਾਹ ਹੈ, ਕਿਉਂਕਿ ਕੋਈ ਵੀ ਦੇਸ਼ (ਸ਼ਾਇਦ ਚੀਨ ਨੂੰ ਛੱਡ ਕੇ) ਇਕੱਲੇ ਅਮਰੀਕਾ ਦਾ ਵਿਰੋਧ ਨਹੀਂ ਕਰ ਸਕਦਾ। ਇਹ ਇਕ ਅਸਮਾਨ ਦੁਨੀਆ ਹੈ ਅਤੇ ਸਭ ਤੋਂ ਸ਼ਕਤੀਸ਼ਾਲੀ ਆਰਥਿਕਤਾ ਦਾ ਲੀਡਰ ਅਨਿਸ਼ਚਿਤ ਅਤੇ ਅਨਪ੍ਰੈਡਿਕਟੇਬਲ ਹੈ। ਭਾਰਤ ਨੇ ਵਾਕਈ ਟਰੰਪ ਦੀ ਮਰਜ਼ੀ ਅੱਗੇ ਸਿਰ ਝੁਕਾ ਦਿੱਤਾ ਹੈ, ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਵਿਕਸਿਤ ਦੇਸ਼ਾਂ ਸਮੇਤ ਕਈ ਦੂਜੇ ਦੇਸ਼ਾਂ ਨੇ ਵੀ ਅਜਿਹਾ ਹੀ ਕੀਤਾ ਹੈ।

ਘਰੇਲੂ ਘਟਨਾਕ੍ਰਮ : ਟਰੰਪ ਅਮਰੀਕਾ ’ਚ ਲੋਕਪ੍ਰਿਯ ਨਹੀਂ ਹਨ। ਉਨ੍ਹਾਂ ਦੀ ‘ਅਪਰੂਵਲ’ ਰੇਟਿੰਗ ਡਿੱਗ ਕੇ 40 ਫੀਸਦੀ ਜਾਂ ਉਸ ਤੋਂ ਵੀ ਘੱਟ ਹੋ ਗਈ ਹੈ। ਨੌਕਰੀਆਂ ਘੱਟ ਹਨ। ਕੰਜ਼ਿਊਮਰ ਪ੍ਰਾਈਸ ‘ਅਨਅਫੋਰਡੇਬਲ’ ਮੰਨੀਆਂ ਜਾ ਰਹੀਆਂ ਹਨ। ਮਹਿੰਗਾਈ ਵਧ ਰਹੀ ਹੈ। ਟਰੰਪ ਦਾ ਐਂਟੀ-ਇਮੀਗ੍ਰੇਸ਼ਨ ਮੁੱਦਾ ਅਮਰੀਕਾ ’ਚ ਪ੍ਰਸਿੱਧ ਹੈ ਪਰ ਇਸ ਦਾ ਬਹੁਤ ਵਿਰੋਧ ਹੋਇਆ ਹੈ ਕਿਉਂਕਿ ਇਹ ਮੁੱਦਾ ਮਨੁੱਖੀ ਅਧਿਕਾਰਾਂ, ਬੱਚਿਆਂ ਦੇ ਅਧਿਕਾਰਾਂ, ਰਾਜਾਂ ਦੀ ਖੁਦਮੁਖਤਿਆਰੀ ਅਤੇ ਕਾਨੂੰਨ ਦੀ ਲੋੜੀਂਦੀ ਪ੍ਰਕਿਰਿਆ ਨੂੰ ਬੇਰਹਿਮੀ ਨਾਲ ਕਿਨਾਰੇ ਕਰ ਦਿੰਦਾ ਹੈ। ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਦਾ ਵਿਰੋਧ ਕਰਨ ਵਾਲੇ ਕਈ ਅਮਰੀਕੀ ਸੰਘੀ ਸਰਕਾਰ ਦੀਆਂ, ਖ਼ਾਸ ਕਰਕੇ ਆਈ. ਸੀ. ਈ. ਦੀਆਂ, ਜ਼ਿਆਦਤੀਆਂ ਤੋਂ ਸ਼ਰਮਿੰਦਾ ਹਨ।

ਘਰੇਲੂ ਘਟਨਾਕ੍ਰਮ ਟਰੰਪ ਨੂੰ ਕਮਜ਼ੋਰ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਨਵੰਬਰ 2026 ’ਚ ਚੋਣ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪਬਲਿਕਨ ਕਾਂਗਰਸ ਦੇ ਇਕ ਜਾਂ ਦੋਵਾਂ ਸਦਨਾਂ ’ਤੇ ਕੰਟਰੋਲ ਗੁਆ ਸਕਦੇ ਹਨ। ਇਸ ਨਾਲ ਟਰੰਪ ਪ੍ਰਸ਼ਾਸਨ ‘ਲੇਮ-ਡੱਕ’ ਬਣ ਜਾਵੇਗਾ ਅਤੇ 2 ਹੋਰ ਸਾਲ ਬਾਕੀ ਰਹਿ ਜਾਣਗੇ। ਟਰੰਪ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਨਿਯਮਾਂ-ਅਾਧਾਰਿਤ ਵਪਾਰ ਅਤੇ ਗਲੋਬਲ ਸੰਸਥਾਵਾਂ ਦੇ ਸਨਮਾਨ ਦੇ ਰਸਤੇ ’ਤੇ ਪਰਤ ਸਕਦੇ ਹਨ। ਉਦੋਂ ਤੱਕ, ਜਦੋਂ ਤੱਕ ਭਾਰਤ ਲਈ ਕੋਈ ਸੰਭਵ ਬਦਲ ਨਹੀਂ ਹੈ, ਰੋਲਰ-ਕੋਸਟਰ ਰਾਈਡ ਲਈ ਤਿਆਰ ਰਹੋ।

-ਪੀ. ਚਿਦਾਂਬਰਮ

  • USA
  • Donald Trump
  • Reciprocal tariff
  • Supreme COURT

‘ਸੁਰੱਖਿਅਤ ਸੜਕ ਯਾਤਰਾ ਲਈ’ ਨਿਤਿਨ ਗਡਕਰੀ ਦੇ 2 ਵੱਡੇ ਫੈਸਲੇ!

NEXT STORY

Stories You May Like

  • imd  weather update  heat alert  temperature  punjab  rain
    ਸਾਵਧਾਨ ਪੰਜਾਬੀਓ! ਅੱਤ ਦੀ ਗਰਮੀ ਲਈ ਹੋ ਜਾਓ ਤਿਆਰ, ਕਈ ਸੂਬਿਆਂ ਲਈ ਅਲਰਟ ਜਾਰੀ
  • be careful if you are using aloe vera gel
    Aloe vera gel ਦੀ ਕਰ ਰਹੇ ਹੋ ਵਰਤੋਂ ਤਾਂ ਹੋ ਜਾਓ ਸਾਵਧਾਨ! ਇਨ੍ਹਾਂ ਲੋਕਾਂ ਲਈ ਹੋ ਸਕਦਾ ਹੈ ਖ਼ਤਰਨਾਕ
  • raw onion is equivalent to poison for these people
    ਇਨ੍ਹਾਂ ਲੋਕਾਂ ਲਈ 'ਜ਼ਹਿਰ' ਦੇ ਬਰਾਬਰ ਹੈ ਕੱਚਾ ਪਿਆਜ਼! ਅੱਜ ਹੀ ਹੋ ਜਾਓ ਸਾਵਧਾਨ
  • suspected paneer dangerous chemicals
    ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ ਪੂਰਾ ਮਾਮਲਾ
  • supreme court  pawan khera  assam court  bail
    ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਝਟਕਾ, ਕਿਹਾ- 'ਜ਼ਮਾਨਤ ਲਈ ਆਸਾਮ ਦੀ ਕੋਰਟ 'ਚ ਜਾਓ'
  • bus fares doubled
    'ਦੁੱਗਣੇ ਹੋ ਗਏ ਬੱਸਾਂ ਦੇ ਕਿਰਾਏ ! ਪੂਰੇ ਪੈਸੇ ਦਿਓ ਨਹੀਂ ਤਾਂ ਉਤਰ ਜਾਓ..!' ਪਾਕਿ 'ਚ ਜਨਤਾ ਦਾ ਹੋਇਆ ਬੁਰਾ ਹਾਲ
  • israeli pm netanyahu ready for direct talks with lebanon
    ਇਜ਼ਰਾਈਲ ਦੇ PM ਨੇਤਨਯਾਹੂ ਦਾ ਵੱਡਾ ਫੈਸਲਾ, ਲੇਬਨਾਨ ਨਾਲ ਸਿੱਧੀ ਗੱਲਬਾਤ ਲਈ ਹੋਏ ਤਿਆਰ
  • german car ready to enter india
    ਭਾਰਤ 'ਚ ਐਂਟਰੀ ਲਈ ਤਿਆਰ ਜਰਮਨ ਦੀ ਕਾਰ ! Hyundai ਤੇ Kia ਦੀ ਵਧੇਗੀ ਟੈਨਸ਼ਨ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • jalandhar  fraud at hdfc atm in rama mandi
    ਜਲੰਧਰ: ਰਾਮਾ ਮੰਡੀ ਦੇ HDFC ATM 'ਤੇ ਠੱਗੀ, ਮਸ਼ੀਨ 'ਚ ਕਾਰਡ ਫਸਾ ਕੇ ਠੱਗਾਂ...
  • attempts to divert attention from issues  pargat singh
    ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਹੋ ਰਹੀ ਕੋਸ਼ਿਸ਼ : ਪਰਗਟ ਸਿੰਘ
  • clash among students outside private school  seriously injured
    ਜਲੰਧਰ 'ਚ ਨਿੱਜੀ ਸਕੂਲ ਦੇ ਬਾਹਰ ਵਿਦਿਆਰਥੀਆਂ 'ਚ ਹੋਈ ਖ਼ੂਨੀ ਝੜਪ
  • nearly one and a half acres of farmer  s wheat burnt to ashes
    ਬਿਆਸ ਪਿੰਡ ’ਚ ਅੱਗ ਲੱਗਣ ਕਾਰਨ ਕਿਸਾਨ ਦੀ ਕਰੀਬ ਡੇਢ ਏਕੜ ਕਣਕ ਸੜ ਕੇ ਸੁਆਹ
  • fraud case in jalandhar
    ਵਿਦੇਸ਼ ਭੇਜਣ ਦੇ ਨਾਂ 'ਤੇ ਮਾਰੀ 20 ਲੱਖ ਦੀ ਠੱਗੀ, 3 ਮੁਲਜ਼ਮਾਂ ਖ਼ਿਲਾਫ਼ ਮਾਮਲਾ...
  • preparations for strict action against corruption in tehbazari branch
    ਜਲੰਧਰ ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ’ਚ ਚੱਲ ਰਹੇ ਖੁੱਲ੍ਹੇਆਮ ਭ੍ਰਿਸ਼ਟਾਚਾਰ...
  • vehicles overturn in horrific truck car collision on highway jalandhar goraya
    ਜਲੰਧਰ-ਗੋਰਾਇਆ NH 'ਤੇ ਭਿਆਨਕ ਹਾਦਸਾ! ਟਰੱਕ ਤੇ ਕਾਰ ਦੀ ਟੱਕਰ ਮਗਰੋਂ ਪਲਟੇ ਵਾਹਨ
Trending
Ek Nazar
samsung smartphone

6000 ਰੁਪਏ ਸਸਤਾ ਹੋਇਆ Samsung ਦਾ ਧਾਕੜ ਫੋਨ!

power crisis electricity cut

ਭਿਆਨਕ ਬਿਜਲੀ ਸੰਕਟ ਦੀ ਲਪੇਟ 'ਚ ਪਾਕਿਸਤਾਨ! 16-16 ਘੰਟੇ ਦੇ ਬਿਜਲੀ ਕੱਟਾਂ ਦੀ...

weather forecast

ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਅਲਰਟ...

t20 series india

IPL ਵਿਚਾਲੇ ਮਿਸ ਨਾ ਹੋ ਜਾਵੇ IND vs SA T20 ਸੀਰੀਜ਼, ਇੰਨੇ ਵਜੇ ਸ਼ੁਰੂ ਹੋਵੇਗਾ...

indian man arrested

ਆਸਟ੍ਰੇਲੀਆ ਜਾ ਰਹੀ ਫਲਾਈਟ 'ਚ ਭਾਰਤੀ ਵਿਅਕਤੀ ਦਾ ਸ਼ਰਮਨਾਕ ਕਾਰਾ, ਹੋਇਆ ਗ੍ਰਿਫ਼ਤਾਰ

cricket pitch tractor incident

ਚਲਦੇ ਮੈਚ 'ਚ ਟਰੈਕਟਰ ਲੈ ਕੇ ਵੜ ਗਿਆ ਸ਼ਖ਼ਸ, ਵਾਹ 'ਤੀ ਪਿੱਚ

italian police expose indian group s robbery

ਇਟਲੀ ਪੁਲਸ ਨੇ ਭਾਰਤੀ ਗਰੁੱਪ ਦੀ ਲੁੱਟ ਦਾ ਕੀਤਾ ਪਰਦਾਫਾਸ਼! 1369 ਵਿਦੇਸ਼ੀ...

akshaya tritiya shukra gochar malavya rajyog

ਸ਼ੁੱਕਰ ਦੇ ਗੋਚਰ ਨਾਲ ਬਣੇਗਾ 'ਮਾਲਵਯ ਰਾਜਯੋਗ', ਇਨ੍ਹਾਂ ਰਾਸ਼ੀਆਂ ਦੀ ਚਮਕੇਗੀ...

vehicles overturn in horrific truck car collision on highway jalandhar goraya

ਜਲੰਧਰ-ਗੋਰਾਇਆ NH 'ਤੇ ਭਿਆਨਕ ਹਾਦਸਾ! ਟਰੱਕ ਤੇ ਕਾਰ ਦੀ ਟੱਕਰ ਮਗਰੋਂ ਪਲਟੇ ਵਾਹਨ

sarpanch sahab sets another record

IPL 2026 : 'ਸਰਪੰਚ ਸਾਬ੍ਹ' ਨੇ ਬਣਾ 'ਤਾ ਇਕ ਹੋਰ ਰਿਕਾਰਡ, ਵਿਰਾਟ ਕੋਹਲੀ ਨੂੰ...

horrible accident on ludhiana jalandhar gt road  tipper collides with truck

ਲੁਧਿਆਣਾ-ਜਲੰਧਰ ਜੀ. ਟੀ. ਰੋਡ 'ਤੇ  ਭਿਆਨਕ ਹਾਦਸਾ, ਟਿੱਪਰ ਦੀ ਟਰੱਕ ਨਾਲ...

astronauts share experiences

‘ਆਰਟੇਮਿਸ-2’ ਮਿਸ਼ਨ: ਚੰਦਰਮਾ ਦੇ ਇਤਿਹਾਸਕ ਸਫ਼ਰ ਤੋਂ ਬਾਅਦ ਪੁਲਾੜ ਯਾਤਰੀਆਂ ਨੇ...

children eat rasgulla thrown tandoor

ਬਿਨਾਂ ਪੁੱਛੇ ਰਸਗੁੱਲਾ ਖਾਣ 'ਤੇ ਤਪਦੇ ਤਦੂੰਰ 'ਚ ਸੁੱਟ 'ਤਾ ਮੁੰਡਾ, ਹਿਲਾ...

increase prices of all s

ਹੁਣ ਇਸ ਕੰਪਨੀ ਨੇ ਗਾਹਕਾਂ ਨੂੰ ਦਿੱਤਾ ਝਟਕਾ! 1 ਮਈ ਤੋਂ ਮਹਿੰਗੀਆਂ ਹੋ ਜਾਣਗੀਆਂ...

ipl 2026

ਇੱਕੋ ਦਿਨ 'ਚ IPL 'ਚੋਂ 2 ਧਾਕੜ ਖਿਡਾਰੀ ਬਾਹਰ! ਹੁਣ ਇਸ ਟੀਮ ਨੂੰ ਲੱਗਾ ਵੱਡਾ ਝਟਕਾ

samsung smartphone price drop

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

star cricketer announces retirement

IPL ਵਿਚਾਲੇ ਧਾਕੜ ਖਿਡਾਰੀ ਨੇ ਅਚਾਨਕ ਲੈ ਲਿਆ ਸੰਨਿਆਸ!

casting couch moment debut salman khan

'ਮੈਨੂੰ ਕਮਰੇ 'ਚ ਬੁਲਾ ਕੇ...!' ਮਸ਼ਹੂਰ ਅਦਾਕਾਰਾ ਨੇ ਖੋਲ੍ਹੇ ਕਾਸਟਿੰਗ ਕਾਊਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • the story of four chief ministers who will prevail
      ਚਾਰ ਮੁੱਖ ਮੰਤਰੀਆਂ ਦੀ ਕਹਾਣੀ, ਕੌਣ ਬਾਜ਼ੀ ਮਾਰੇਗਾ?
    • women  s quota bill  many important questions remain unanswered
      ਮਹਿਲਾ ਕੋਟਾ ਬਿੱਲ : ਕਈ ਮਹੱਤਵਪੂਰਨ ਸਵਾਲਾਂ ਦੇ ਜਵਾਬ ਨਹੀਂ ਮਿਲੇ ਹਨ
    • illegal weapons manufacturing factories
      ‘ਦੇਸ਼ ’ਚ ਫੜੇ ਜਾ ਰਹੇ’ ਨਾਜਾਇਜ਼ ਹਥਿਆਰ ਬਣਾਉਣ ਦੇ ਕਾਰਖਾਨੇ!
    • women empowerment
      ਨਾਰੀ ਵੰਦਨ ਦੇ ਬਹਾਨੇ ਰਾਸ਼ਟਰੀ ਏਕਤਾ ’ਤੇ ਹਮਲਾ
    • indian medical
      ਰਚਨਾਤਮਕ ਬਦਲਾਅ ਵੱਲ ਵਧ ਰਹੀ ਭਾਰਤ ਦੀ ਔਸ਼ਧੀ ਰਣਨੀਤੀ
    • women reservation
      ਹੱਦਬੰਦੀ ਸੰਵਿਧਾਨਕ ਲੋੜ ਹੈ, ਸਿਆਸੀ ਭਟਕਣਾ ਨਹੀਂ
    • fat loss study
      ਦਵਾਈਆਂ ਨਾਲ ਵੀ ਮੋਟਾਪਾ ਘੱਟ ਨਹੀਂ ਹੋ ਰਿਹਾ? ਕਾਰਨ ਤੁਹਾਡੇ ਜੀਨਸ ਹੋ ਸਕਦੇ ਹਨ
    • people are committing serious crimes   under the spell of witchcraft
      ‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਭਾਰੀ ਅਪਰਾਧ!
    • india during iran escalation
      ਭਾਰਤ ਕਰ ਰਿਹਾ ਜੰਗ ਦੇ ਲੰਬੇ ਸਮੇਂ ਅਤੇ ਗੰਭੀਰ ਪ੍ਰਭਾਵਾਂ ਦਾ ਸਾਹਮਣਾ
    • dr bhim rao ambedkar
      ਡਾ. ਭੀਮ ਰਾਓ ਅੰਬੇਡਕਰ : ਇਕ ਯੁੱਗ-ਪੁਰਸ਼ ਦੀ ਅਮਰ ਵਿਰਾਸਤ ਅਤੇ ਮੋਦੀ ਸਰਕਾਰ ਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +