ਮੁੰਬਈ : ਅੱਜ ਹਰ ਜਗ੍ਹਾ ਪਿਆਰ ਦੀ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਸਾਡੇ ਬਾਲੀਵੁੱਡ ਸਿਤਾਰਿਆਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ-ਆਪਣੇ ਤਰੀਕੇ ਨਾਲ ਟਵਿੱਟਰ 'ਤੇ ਵੈਲਨਟਾਈਨ ਡੇ ਦੀ ਵਧਾਈ ਦਿੱਤੀ ਹੈ। ਇਨ੍ਹਾਂ 'ਚ ਅਰਜੁਨ ਰਾਮਪਾਲ, ਅਦਿੱਤੀ ਰਾਓ ਹੈਦਰੀ ਅਤੇ ਸੰਨੀ ਲਿਓਨ ਨੇ ਆਪਣੇ ਪ੍ਰਸ਼ੰਸਕ ਨੂੰ ਪਿਆਰ ਭਰੇ ਸੰਦੇਸ਼ ਭੇਜੇ ਹਨ। ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਟਵਿੱਟਰ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਆਪਣੇ ਹੱਥਾਂ 'ਚ ਲਾਲ ਰੰਗ ਦੇ ਫੁੱਲਾਂ ਦਾ ਗੁਲਦਸਤਾ ਫੜੀ ਕਾਫੀ ਖੂਬਸੂਰਤ ਲੱਗ ਰਹੀ ਹੈ। ਦੂਜੇ ਪਾਸੇ ਹੁਣੇ ਜਿਹੇ ਰਿਲੀਜ਼ ਹੋਈ ਫਿਲਮ 'ਏਅਰਲਿਫਟ' ਦੀ ਅਦਾਕਾਰਾ ਨਿਮਰਤ ਕੌਰ ਨੇ ਆਈ ਲਵ ਯੂ ਵਾਲੇ ਦਿਲ ਦੀ ਧੜਕਣ ਵਾਲੀ ਤਸਵੀਰ ਸ਼ੇਅਰ ਕੀਤੀ ਅਤੇ ਨਾਲ ਲਿਖਿਆ, Eeloo ka matlab ....
ਜ਼ਿਕਰਯੋਗ ਹੈ ਕਿ ਬਾਲੀਵੁੱਡ ਦੀ ਧੱਕ-ਧੱਕ ਗਰਲ ਮਾਧੁਕੀ ਦਿਕਸ਼ਿਤ ਨੇ ਆਪਣੇ ਪਰਿਵਾਰ ਨਾਲ ਬੀਚ 'ਤੇ ਆਨੰਦ ਮਾਣਦੀ ਹੋਈ ਇਕ ਤਸਵੀਰ ਸਾਂਝੀ ਕੀਤੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਹੈ। ਅਦਾਕਾਰਾ ਸੋਫੀ ਚੋਧਰੀ ਨੇ ਵੀ ਆਪਣੇ ਪ੍ਰਸ਼ੰਸ਼ਕਾਂ ਲਈ ਟਵਿੱਟਰ ਅਕਾਊਂਟ 'ਤੇ ਲਾਲ ਫੁੱਲਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, Wake up & smell the roses#HappyValentinesDay
ਸਲਮਾਨ ਦੀ ਭੈਣ ਅਰਪਿਤਾ ਦੇ ਬੇਬੀ ਸ਼ਾਵਰ 'ਤੇ ਪਹੁੰਚੇਗੀ ਕੈਟਰੀਨਾ!
NEXT STORY