ਐਂਟਰਟੇਨਮੈਂਟ ਡੈਸਕ - ਇਸ ਵੇਲੇ ਦੀ ਵੱਡੀ ਖ਼ਬਰ ਮਨੋਰੰਜਨ ਜਗਤ ਤੋਂ ਸਾਹਮਣੇ ਆ ਰਹੀ ਹੈ। ਜੀ ਹਾਂ, ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਕੰਵਲਜੀਤ ਸਿੰਘ ਦੇ ਮੁੰਬਈ ਸਥਿਤ ਘਰ 'ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਕੰਵਲਜੀਤ ਨੇ ਇਸ ਬਾਰੇ ਖੁਦ ਜਾਣਕਾਰੀ ਸਾਂਝੀ ਕੀਤੀ ਹੈ। ਅਦਾਕਾਰ ਨੇ ਆਪਣੇ ਘਰ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ- 'ਬਸ ਇਹੀ ਕਹਿਣ ਲਈ ਅਸੀਂ ਸਾਰੇ ਸੁਰੱਖਿਅਤ ਹਾਂ। ਅਸੀਂ ਮਾਂ ਨਾਲ ਲੋਨਾਵਾਲਾ ਚਲੇ ਗਏ। ਇਹ ਬਹੁਤ ਹੀ ਮੰਦਭਾਗਾ ਸੀ। ਰੱਬ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਲਿਫਟਾਂ ਵੱਡੇ ਪੱਧਰ 'ਤੇ ਖਰਾਬ ਹਨ ਅਤੇ ਆਡਿਟ ਹੋਣ ਤੱਕ ਬਿਜਲੀ ਨਹੀਂ ਹੈ।'

ਦੱਸ ਦਈਏ ਕਿ ਕੰਵਲਜੀਤ ਸਿੰਘ ਕਈ ਪੰਜਾਬੀ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ, ਜਿਨ੍ਹਾਂ 'ਚ ਹਰਭਜਨ ਮਾਨ ਨਾਲ ਫ਼ਿਲਮ 'ਅਸਾਂ ਨੂੰ ਮਾਣ ਵਤਨਾਂ ਦਾ', 'ਦਿਲ ਆਪਣਾ ਪੰਜਾਬੀ', 'ਮਿੱਟੀ ਵਾਜਾਂ ਮਾਰਦੀ', 'ਕਪਤਾਨ' ਸਣੇ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ।

ਦੱਸਣਯੋਗ ਹੈ ਕਿ ਕੰਵਲਜੀਤ ਸਿੰਘ ਨੇ ਮਹਿਜ਼ 17 ਸਾਲ ਦੀ ਉਮਰ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਜੀਵਨ ਏਕ ਸੰਘਰਸ਼', 'ਕੁਝ ਮੀਠਾ ਹੋ ਜਾਏ', 'ਏਕ ਮਿਸਾਲ', 'ਰਾਜੀ ਔਰ ਸਰਦਾਰ ਕਾ ਗ੍ਰੈਂਡਸੰਨ' ਸਣੇ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ।
ਮਿਲ ਗਏ 'ਤਾਰਕ ਮਹਿਤਾ...' ਵਾਲੇ 'ਸੋਢੀ ਭਾਜੀ', ਖ਼ੁਦ ਦੱਸੀ 'ਗਾਇਬ' ਹੋਣ ਦੀ ਵਜ੍ਹਾ, ਤੁਸੀਂ ਵੀ ਰਹਿ ਜਾਓਗੇ ਹੈਰਾਨ
NEXT STORY