ਐਂਟਰਟੇਨਮੈਂਟ ਡੈਸਕ : ਕਾਨਸ 2024 ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਧਮਾਕੇਦਾਰ ਐਂਟਰੀ ਕੀਤੀ। ਇਸ ਵੱਡੇ ਇਵੈਂਟ 'ਚ ਸੁਨੰਦਾ ਸ਼ਰਮਾ ਨੇ ਭਾਰਤੀ ਪਹਿਰਾਵੇ 'ਚ ਨਜ਼ਰ ਆਈ। ਇਸ ਦੌਰਾਨ ਸੁਨੰਦਾ ਦੀ ਸੋਬਰ ਲੁੱਕ ਨੇ ਸਾਰਿਆਂ ਨੂੰ ਆਕਸ਼ਿਤ ਕੀਤਾ। ਇਸ ਇਵੈਂਟ ਦੀਆਂ ਕੁਝ ਤਸਵੀਰਾਂ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਸੁਨੰਦਾ ਸ਼ਰਮਾ ਨੇ ਕੈਪਸ਼ਨ 'ਚ ਲਿਖਿਆ - ਫਤਿਗਗੜ੍ਹ ਚੂੜੀਆਂ ਤੋਂ ਕਾਨਸ। ਨਾਲ ਹੀ ਹੱਥ ਵਾਲਾ ਇਮੋਜ਼ੀ ਵੀ ਬਣਾਇਆ ਹੈ। ਇਸ ਤੋਂ ਇਲਾਵਾ ਸੁਨੰਦਾ ਨੇ ਲਿਖਿਆ ਹੈ, ''ਆਮ ਜਿਹੇ ਘਰ ਦੀ ਕੁੜੀ, ਸੁਫਨੇ ਇੰਨੇ ਖ਼ਾਸ ਕਦੋ ਤੋਂ ਲੈਣ ਲੱਗ ਪਈ ਪਤਾ ਹੀ ਨਹੀਂ ਲੱਗਿਆ। ਤੁਸੀਂ ਹਮੇਸ਼ਾ ਮੈਨੂੰ ਪਿਆਰ ਤੇ ਇੱਜ਼ਤ ਬਖ਼ਸ਼ੀ ਹੈ...ਇਹ ਪੋਸਟ ਤੁਹਾਡੇ ਸਾਰਿਆਂ ਦੇ ਨਾਮ।
-ll.jpg)
ਦੱਸ ਦਈਏ ਕਿ ਕਾਨਸ 2024 ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਸੁਨੰਦਾ ਸ਼ਰਮਾ ਦਾ ਜਾਣਾ ਪੰਜਾਬ ਲਈ ਮਾਣ ਵਾਲੀ ਗੱਲ ਹੈ। ਅਜਿਹਾ ਕਰਕੇ ਸੁਨੰਦਾ ਸ਼ਰਮਾ ਨੇ ਨਾ ਸਿਰਫ਼ ਪੰਜਾਬੀ ਫ਼ਿਲਮ ਇੰਡਸਟਰੀ ਤੇ ਸੰਗੀਤ ਜਗਤ ਦਾ ਨਾਂ ਰੌਸ਼ਨ ਕੀਤਾ ਸਗੋਂ ਪੰਜਾਬ ਨੂੰ ਵੀ ਮਾਣ ਮਹਿਸੂਸ ਕਰਵਾਇਆ ਹੈ।


ਕਰਨ ਔਜਲਾ ਨੇ ਬਾਪੂ ਦੀ 35 ਸਾਲ ਪੁਰਾਣੀ ਕਮੀਜ਼ ਪਾ ਕੇ ਸ਼ੂਟ ਕੀਤਾ ਨਵਾਂ ਗੀਤ, ਵੀਡੀਓ ਸਾਂਝੀ ਕਰ ਆਖੇ ਦਿਲ ਦੇ ਜਜ਼ਬਾਤ
NEXT STORY