ਮੁੰਬਈ (ਬਿਊਰੋ) - ਤਾਕਤ ਹਾਸਲ ਕਰਨ ਦੀ ਲਾਲਚ, ਦਿਲ ਨੂੰ ਸਕੂਨ ਦੇਣ ਵਾਲੀ ਦੋਸਤੀ ਅਤੇ 60 ਦੇ ਦਹਾਕੇ ਦਾ ਜਾਦੂ ਡਿਜ਼ਨੀ+ਹੌਟਸਟਾਰ ਦੀ ਆਗਾਮੀ ਦਮਦਾਰ ਸੀਰੀਜ਼ ‘ਸੁਲਤਾਨ ਆਫ ਦਿੱਲੀ’ ਵਿਚ ਇਹ ਸਭ-ਕੁਝ ਹੈ। ਇਹ 13 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਹ ਸੀਰੀਜ਼ ਅਰਨਬ ਰੇ ਦੀ ਕਿਤਾਬ ‘ਸੁਲਤਾਨ ਆਫ ਦਿੱਲੀ’ ’ਤੇ ਆਧਾਰਿਤ ਹੈ। ਇਸ ਸੀਰੀਜ਼ਸ ਦੇ ਨਿਰਮਾਤਾ ਹਨ ਰਿਲਾਇੰਸ ਐਂਟਰਟੇਨਮੈਂਟ ਹੈ ਅਤੇ ਇਸ ਦਾ ਨਿਰਦੇਸ਼ਕ ਮਿਲਨ ਲੂਥਰੀਆਨੇ ਹਨ।
ਇਹ ਖ਼ਬਰ ਵੀ ਪੜ੍ਹੋ : ਇਕ ਮਹੀਨੇ ਤੋਂ ਬੈੱਡ ਰੈਸਟ ’ਤੇ ਨੇ ਸ਼੍ਰੀ ਬਰਾੜ, ਹਸਪਤਾਲ ਤੋਂ ਸਾਂਝੀ ਕੀਤੀ ਭਾਵੁਕ ਪੋਸਟ
ਸੁਪਰਨ ਵਰਮਾ ਨੇ ਇਸ ਦਾ ਸਹਿ-ਨਿਰਦੇਸ਼ਨ ਕੀਤਾ ਹੈ ਤੇ ਸਹਿ-ਲਿਖਕ ਵੀ ਹੈ। ਸੀਰੀਜ਼ ਵਿਚ ਤਾਹਿਰ ਰਾਜ ਭਸੀਨ, ਅੰਜੁਮ ਸ਼ਰਮਾ, ਵਿਨੈ ਪਾਠਕ ਅਤੇ ਨਿਸ਼ਾਂਤ ਦਹੀਆ ਦੇ ਨਾਲ-ਨਾਲ ਅਨੁਪ੍ਰਿਆ ਗੋਇਨਕਾ, ਮੌਨੀ ਰਾਏ, ਹਰਲੀਨ ਸੇਠੀ ਅਤੇ ਮਹਿਰੀਨ ਪੀਰਜ਼ਾਦਾ ਵੀ ਨਜ਼ਰ ਆਉਣਗੇ। ਨਿਰਦੇਸ਼ਕ ਮਿਲਨ ਲੂਥਰੀਆ ਨੇ ਕਿਹਾ ਕਿ ‘ਸੁਲਤਾਨ ਆਫ ਦਿੱਲੀ’ ਮੇਰੀ ਪਹਿਲੀ ਵੈੱਬ ਸੀਰੀਜ਼ ਹੈ, ਜਿਸ ਵਿਚ ਗਲੈਮਰ, ਐਕਸ਼ਨ, ਸੰਗੀਤ, ਸ਼ਕਤੀਸ਼ਾਲੀ ਵਨ ਲਾਈਨਰਸ ਅਤੇ ਮਨੋਰੰਜਨ ਸ਼ਾਮਲ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ਨੇ ਕਮਾਈ ਦਾ ਲਿਆਂਦਾ ਤੂਫ਼ਾਨ, ਬਣਾ ਦਿੱਤੇ 10 ਨਵੇਂ ਰਿਕਾਰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਦੀ ਸਟਾਰ ਕਾਸਟ ਪ੍ਰੈੱਸ ਕਾਨਫਰੰਸ ਲਈ ਪਹੁੰਚੀ ਮੋਹਾਲੀ
NEXT STORY