ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਆਪਣੀ ਦਮਦਾਰ ਆਵਾਜ਼ ਨਾਲ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਸੁਨੰਦਾ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ’ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਗਾਇਕਾ ਦੀ ਸੋਸ਼ਲ ਮੀਡੀਆ ’ਤੇ ਵੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ।
ਇਹ ਵੀ ਪੜ੍ਹੋ : ਮਨਕੀਰਤ ਔਲਖ ਨੇ ਦੇਬੀ ਮਖਸੂਸਪੁਰੀ ਦੀ ਵੀਡੀਓ ਕੀਤੀ ਸਾਂਝੀ, ਕਿਹਾ- ‘ਹਮੇਸ਼ਾ ਤੁਹਾਡੀ ਇੱਜ਼ਤ...’
ਸੁਨੰਦਾ ਸ਼ਰਮਾ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਗਾਇਕਾ ਸ਼ਾਇਰੀ ਬੋਲਦੀ ਨਜ਼ਰ ਆ ਰਹੀ ਹੈ।
ਵੀਡੀਓ ’ਚ ਦੇਖ ਸਕਦੇ ਹੋ ਕਿ ਗਾਇਕਾ ਬੋਲ ਰਹੀ ਹੈ ਕਿ ‘ਕੁਝ ਰਾਜ ਤੇ ਹੋਣ ਤੇਰੇ ਵੀ ਤੂੰ ਜਿੰਨਾਂ ਤੋਂ ਪਰਦੇ ਚੁੱਕੇ ਨਈ, ਦੱਸਣੇ ਨਾ ਹੋਣ ਮੁਨਾਸਿਬ ਜੋ ਫ਼ਿਰ ਅਸੀਂ ਵੀ ਝਿੱਜਕਦਿਆਂ ਨੇ ਪੁੱਛੇ ਨਈ।’
ਇਹ ਵੀ ਪੜ੍ਹੋ : ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਨਫ਼ਰਤ ਕਰਨ ਵਾਲਿਆਂ ਦੇ ਨਾਂ ’ਤੇ ਕੀਤਾ ਟਵੀਟ, ਕਿਹਾ- ‘ਟਰੋਲਸ ਕਿੱਥੇ ਗਾਇਬ ਹੋ ਰਹੇ ਹੋ’
ਵੀਡੀਓ ਸਾਂਝੀ ਕਰਦਿਆਂ ਗਾਇਕਾ ਨੇ ਇਸ ਦੇ ਨਾਲ ਕੈਪਸ਼ਨ ’ਚ ‘ਦੇਬੀ ਸਾਬ’ ਲਿਖਿਆ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
ਦੱਸ ਦੇਈਏ ਸੁਨੰਦਾ ਸ਼ਰਮਾ ਨੇ ਆਪਣੀ ਗਾਇਕੀ ਦੇ ਕਰੀਅਰ ’ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ ।
ਸਿਰਫ 16 ਕਰੋੜ ਦੇ ਬਜਟ ’ਚ ਬਣੀ ‘ਕਾਂਤਾਰਾ’ ਫ਼ਿਲਮ ਦੀ ਸਟਾਰ ਕਾਸਟ ਦੀ ਜਾਣੋ ਫੀਸ
NEXT STORY