ਮੁੰਬਈ (ਬਿਊਰੋ)– ਕੰਨੜਾ ਫ਼ਿਲਮ ‘ਕਾਂਤਾਰਾ’ ਜਦੋਂ ਤੋਂ ਹਿੰਦੀ ’ਚ ਰਿਲੀਜ਼ ਹੋਈ ਹੈ, ਇਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। 30 ਸਤੰਬਰ ਨੂੰ ਕੰਨੜਾ ਭਾਸ਼ਾ ’ਚ ਰਿਲੀਜ਼ ਹੋਣ ਤੋਂ ਬਾਅਦ ਇਸ ਫ਼ਿਲਮ ਨੂੰ ਬੇਹੱਦ ਸਰਾਹਿਆ ਜਾ ਰਿਹਾ ਸੀ, ਉਥੇ ਇਸ ਫ਼ਿਲਮ ਨੂੰ 14 ਅਕਤੂਬਰ ਨੂੰ ਹਿੰਦੀ ’ਚ ਰਿਲੀਜ਼ ਕੀਤਾ ਗਿਆ ਤੇ ਇਸ ਦੀ ਚਰਚਾ ਦੇਸ਼ ਭਰ ’ਚ ਹੋਣ ਲੱਗੀ।
ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਨੇ ਦੁਨੀਆ ਭਰ ’ਚ ਕਮਾਈ ਦੇ ਮਾਮਲੇ ’ਚ 100 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਫ਼ਿਲਮ ਦਾ ਬਜਟ ਸਿਰਫ 16 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਵੈਸ਼ਾਲੀ ਦੇ ਪਿੱਛੇ ਪਿਆ ਸੀ ਵਿਆਹੁਤਾ ਰਾਹੁਲ ਨਵਲਾਨੀ, ਪਰਿਵਾਰ ਨੇ ਦੱਸਿਆ ਆਤਮ ਹੱਤਿਆ ਦਾ ਸੱਚ
ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਰਿਸ਼ਬ ਸ਼ੈੱਟੀ ਨੇ ਕੀਤਾ ਹੈ, ਜੋ ਫ਼ਿਲਮ ’ਚ ਮੁੱਖ ਭੂਮਿਕਾ ਵੀ ਨਿਭਾਅ ਰਹੇ ਹਨ। ਰਿਸ਼ਬ ਸ਼ੈੱਟੀ ਨੇ ਫ਼ਿਲਮ ਲਈ 4 ਕਰੋੜ ਰੁਪਏ ਫੀਸ ਲਈ ਹੈ। ਉਥੇ ਫ਼ਿਲਮ ਦੀ ਮੁੱਖ ਅਦਾਕਾਰਾ ਸਪਥਮੀ ਗੋਵਡਾ ਨੇ 1.25 ਕਰੋੜ, ਕਿਸ਼ੋਰ ਨੇ 1 ਕਰੋੜ, ਅਚਯੁਥ ਕੁਮਾਰ ਨੇ 75 ਲੱਖ, ਪ੍ਰਮੋਦ ਸ਼ੈੱਟੀ ਨੇ 60 ਲੱਖ, ਦੀਪਕ ਰਾਏ ਪਨਾਜੇ ਨੇ 40 ਲੱਖ ਤੇ ਨਵੀਨ ਡੀ ਪਾਡਿਲ ਨੇ 25 ਲੱਖ ਰੁਪਏ ਲਏ ਹਨ।
‘ਕਾਂਤਾਰਾ’ ਫ਼ਿਲਮ ਦੀ ਕਹਾਣੀ, ਡਾਇਰੈਕਸ਼ਨ, ਅਦਾਕਾਰੀ ਤੇ ਕਲਾਈਮੈਕਸ ਲੋਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਲੋਕ ਰਿਸ਼ਬ ਸ਼ੈੱਟੀ ਦੇ ਫੈਨ ਬਣ ਰਹੇ ਹਨ ਤੇ ਉਸ ਦੀ ਅਦਾਕਾਰੀ ਦੀ ਤਾਰੀਫ਼ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫ਼ਿਲਮ ਦੇ ਸੈੱਟ 'ਤੇ ਕਵਿਤਾ ਕੌਸ਼ਿਕ ਦੀਆਂ ਅੱਖਾਂ 'ਚ ਆਏ ਹੰਝੂ, ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ਵੀਡੀਓ
NEXT STORY