ਮੁੰਬਈ- ਹੋਮਬਲੇ ਫ਼ਿਲਮਜ਼ ਨੇ ਅਧਿਕਾਰਤ ਤੌਰ ’ਤੇ ਆਪਣੇ ਅਗਲੇ ਮਹੱਤਵਪੂਰਨ ਸਿਨੇਮੈਟਿਕ ਪ੍ਰਾਜੈਕਟ ਦਾ ਐਲਾਨ ਕਰ ਦਿੱਤਾ ਹੈ। ਵਿਜੇ ਕਿਰਾਗਾਂਦੁਰ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਇਸ ਫ਼ਿਲਮ ’ਚ ਬਿਹਤਰੀਨ ਅਦਾਕਾਰ ਸੂਰੀਆ, ਅਦਾਕਾਰਾ ਕਾਇਆਡੂ ਲੋਹਾਰ ਅਤੇ ਮਸ਼ਹੂਰ ਫ਼ਿਲਮ ਮੇਕਰ ਟੀ.ਜੇ. ਗਿਆਨਵੇਲ ਇਕੱਠੇ ਆ ਰਹੇ ਹਨ, ਜੋ ਇਕ ਦਮਦਾਰ ਕਹਾਣੀ ਅਤੇ ਸ਼ਾਨਦਾਰ ਸਿਨੇਮੈਟਿਕ ਵਿਜ਼ਨ ਦਾ ਇਕ ਬਿਹਤਰੀਨ ਕੰਬੀਨੇਸ਼ਨ ਹੋਣ ਦਾ ਵਾਅਦਾ ਕਰਦੀ ਹੈ। ਭਾਰਤੀ ਸਿਨੇਮਾ ਦੇ ਸਭ ਤੋਂ ਚਹੇਤੇ ਅਤੇ ਵੱਡੇ ਸਿਤਾਰਿਆਂ ’ਚੋਂ ਇਕ ਸੂਰੀਆ ਨੇ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਆਪਣੀ ਵ੍ਰਸਟੈਲਿਟੀ ਅਤੇ ਦਮਦਾਰ ਪ੍ਰਫਾਰਮੈਂਸ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।
ਦੋ ਨੈਸ਼ਨਲ ਫ਼ਿਲਮ ਐਵਾਰਡਜ਼ ਅਤੇ ਸੱਤ ਸਾਊਥ ਫ਼ਿਲਮਫੇਅਰ ਐਵਾਰਡਜ਼ ਆਪਣੇ ਨਾਂ ਕਰ ਚੁੱਕੇ ਸੂਰੀਆ ਨੇ ਹਮੇਸ਼ਾ ਕਮਰਸ਼ੀਅਲ ਸਕਸੈੱਸ ਅਤੇ ਕ੍ਰਿਟੀਕਲੀ ਅਕਲੇਮਡ ਫ਼ਿਲਮਾਂ ਵਿਚਕਾਰ ਇਕ ਬਿਹਤਰੀਨ ਬੈਲੰਸ ਬਣਾ ਕੇ ਰੱਖਿਆ ਹੈ। ਇਸ ਦੇ ਨਾਲ ਹੀ ਇਕ ਪ੍ਰੋਡਿਊਸਰ ਦੇ ਤੌਰ ’ਤੇ ਵੀ ਉਨ੍ਹਾਂ ਨੇ ਹਮੇਸ਼ਾ ਸਾਰਥਕ ਸਿਨੇਮਾ ਨੂੰ ਉਤਸ਼ਾਹਿਤ ਕੀਤਾ ਹੈ। ਉੱਥੇ ਹੀ, ਇਸ ਫ਼ਿਲਮ ਦੇ ਡਾਇਰੈਕਟਰ ਟੀ.ਜੇ. ਗਿਆਨਵੇਲ ਹਨ, ਜਿਨ੍ਹਾਂ ਨੇ ਦੇਸ਼ ਭਰ ’ਚ ਤਹਿਲਕਾ ਮਚਾਉਣ ਵਾਲੀ ਫ਼ਿਲਮ ‘ਜੈ ਭੀਮ’ ਬਣਾਈ ਸੀ। ਇਸ ਫ਼ਿਲਮ ਨੂੰ ਇਸ ਦੀ ਦਮਦਾਰ ਕਹਾਣੀ, ਇਮੋਸ਼ਨਲ ਡੂੰਘਾਈ ਅਤੇ ਸਮਾਜਿਕ ਸੰਦੇਸ਼ ਲਈ ਬਹੁਤ ਤਾਰੀਫ਼ਾਂ ਮਿਲੀਆਂ ਸਨ।
ਗੌਰਵ ਖੰਨਾ ਤੋਂ ਇਸ ਲਈ ਤਲਾਕ ਲੈ ਰਹੀ ਅਕਾਂਕਸ਼ਾ ਚਮੋਲਾ, ਕੀਤਾ ਵੱਡਾ ਖੁਲਾਸਾ
NEXT STORY