ਮੁੰਬਈ (ਬਿਊਰੋ) - ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਜੁੜੇ ਡਰੱਗ ਮਾਮਲੇ 'ਚ ਗ੍ਰਿਫ਼ਤਾਰ ਅਦਾਕਾਰਾ ਰੀਆ ਚੱਕਰਵਰਤੀ ਨੂੰ ਬੁੱਧਵਾਰ ਨੂੰ ਭਾਯਖਲਾ ਜੇਲ੍ਹ ਭੇਜ ਦਿੱਤਾ ਗਿਆ ਸੀ। ਐੱਨ. ਸੀ. ਬੀ. ਨੇ ਮੰਗਲਵਾਰ ਰੀਆ ਨੂੰ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 16/20 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿਆ ਤੇ ਉਨ੍ਹਾਂ ਦੇ ਭਰਾ ਸ਼ੌਵਿਕ ਦੀ ਜ਼ਮਾਨਤ ਅਰਜੀ ਦਾਖ਼ਲ ਕੀਤੀ ਹੈ। ਇਸ 'ਤੇ ਅੱਜ ਫ਼ੈਸਲਾ ਆਉਣਾ ਸੀ ਪਰ ਹੁਣ ਇਸ 'ਤੇ ਸ਼ੁੱਕਰਵਾਰ ਨੂੰ ਫ਼ੈਸਲਾ ਆਵੇਗਾ।
ਐੱਨ. ਸੀ. ਬੀ ਨੇ ਰੀਆ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਸੀ। ਅਦਾਲਤ ਨੇ ਰੀਆ ਨੂੰ 22 ਸਤੰਬਰ ਤਕ ਲਈ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ। ਰਾਤ ਹੋ ਜਾਣ 'ਤੇ ਰੀਆ ਨੂੰ ਮੰਗਲਵਾਰ ਦੀ ਰਾਤ ਜੇਲ੍ਹ ਨਹੀਂ ਲੈ ਜਾਇਆ ਜਾ ਸਕਿਆ ਤੇ ਉਸ ਨੂੰ ਐੱਨ. ਸੀ. ਬੀ. ਦੀ ਜੇਲ੍ਹ 'ਚ ਹੀ ਰਾਤ ਗੁਜ਼ਾਰਨੀ ਪਈ ਸੀ। ਬੁੱਧਵਾਰ ਸਵੇਰੇ ਐੱਨ. ਸੀ. ਬੀ. ਰੀਆ ਨੂੰ ਭਾਇਖਲਾ ਜੇਲ੍ਹ ਲੈ ਕੇ ਗਈ।
ਕੰਗਨਾ ਰਣੌਤ ਖ਼ਿਲਾਫ਼ ਮੁੰਬਈ 'ਚ ਸ਼ਿਕਾਇਤ ਦਰਜ, ਮੁੱਖ ਮੰਤਰੀ ਉਧਵ ਠਾਕਰੇ ਦੀ ਮਾਨਹਾਨੀ ਦਾ ਦੋਸ਼
NEXT STORY