ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਡੈੱਥ ਮਿਸਟਰੀ ਦੀ ਜਾਂਚ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (329) ਦੇ ਕੋਲ ਪਹੁੰਚ ਗਿਆ ਹੈ। ਸੀ. ਬੀ. ਆਈ. ਦੀ ਟੀਮ ਵੀਰਵਾਰ ਦੀ ਦੇਰ ਸ਼ਾਮ ਮੁੰਬਈ ਪਹੁੰਚ ਗਈ। ਜਾਂਚ ਲਈ ਸੀ. ਬੀ. ਆਈ. ਨੇ 10 ਮੈਂਬਰਾਂ ਦੀ 'ਸਿੱਟ' ਬਣਾਈ ਹੈ, ਜਿਨ੍ਹਾਂ ਨੂੰ 3 ਟੀਮਾਂ 'ਚ ਵੰਡਿਆ ਗਿਆ ਹੈ। ਹਾਲ ਹੀ 'ਚ ਸੁਸ਼ਾਂਤ ਦੀ ਸਾਬਕਾ ਪ੍ਰੇਮਿਕਾ ਅੰਕਿਤਾ ਲੋਖੰਡੇ ਨੇ ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਪੋਸਟ ਸਾਂਝਾ ਕੀਤਾ ਹੈ, ਜਿਸ ਨੇ ਲੋਕਾਂ ਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਦੀ ਪੋਸਟ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਇਹ ਅਨੁਮਾਨ ਲਗਾ ਰਹੇ ਹਨ ਕਿ ਇਸ ਪੋਸਟ ਦੇ ਜਰੀਏ ਅੰਕਿਤਾ ਨੇ ਰਿਆ ਚੱਕਰਵਰਤੀ ਨੂੰ ਪਾਠ ਪੜ੍ਹਾ ਦਿੱਤਾ ਹੈ।
ਸੁਸ਼ਾਂਤ ਦੀ ਮੌਤ ਤੋਂ ਬਾਅਦ ਲਗਾਤਾਰ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਹੀ ਅੰਕਿਤਾ ਲੋਖੰਡੇ ਨੇ ਇੱਕ ਪੋਸਟ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਇੱਕ ਮਹਿਲਾ ਦੇ ਸਾਹਮਣੇ ਕਾਂ ਨਜ਼ਰ ਆ ਰਿਹਾ ਹੈ। ਪੋਸਟ 'ਚ ਲਿਖਿਆ ਹੈ, 'ਔਰਤਾਂ ਨੂੰ ਕਈ ਚੀਜ਼ਾਂ ਨੂੰ ਸੰਭਾਲਣਾ ਸਿਖਾਇਆ ਜਾਂਦਾ ਹੈ, ਜਿਸ ਨਾਲ ਉਹ ਠੀਕ ਅਤੇ ਗ਼ਲਤ ਦਾ ਫ਼ੈਸਲਾ ਲੈ ਸਕਦੀਆਂ ਹਨ। ਇਸ ਲਈ ਮੈਂ ਆਪਣੇ-ਆਪ ਨੂੰ ਅਨੋਖਾ ਅਤੇ ਸ਼ਕਤੀਸ਼ਾਲੀ ਰੱਖਣਾ ਚੁਣਿਆ ਹੈ ਅਤੇ ਇਹੀ ਸੱਚ ਹੈ। ਇਸ ਪੋਸਟ ਨੂੰ ਸਾਂਝੀ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਸੱਚ... ਇੱਥੇ ਅਨੋਖਾ ਅਤੇ ਸ਼ਕਤੀਸ਼ਾਲੀ ਹੋਣ ਦੇ ਲਈ ਹੈ।'
ਦੱਸ ਦੇਈਏ ਕਿ ਹਾਲ ਹੀ 'ਚ ਕੁਝ ਅਜਿਹੀ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਸੁਸ਼ਾਂਤ ਆਪਣੀ ਸਾਬਕਾ ਪ੍ਰੇਮਿਕਾ ਦੇ ਇੱਕ ਫਲੈਟ ਦੀ 'ਈ. ਏ. ਐਮ. ਆਈ' ਭਰ ਰਹੇ ਸਨ। ਇਸ ਕੇਸ 'ਚ ਅੰਕਿਤਾ ਦਾ ਨਾਂ ਘਸੀਟਿਆ ਗਿਆ। ਆਪਣਾ ਨਾਂ ਸਾਹਮਣੇ ਆਉਣ ਤੋਂ ਬਾਅਦ ਅੰਕਿਤਾ ਨੇ ਇਸ 'ਤੇ ਆਪਣਾ ਰਿਐਕਸ਼ਨ ਦਿੱਤਾ ਸੀ। ਉਨ੍ਹਾਂ ਨੇ ਨਾ ਸਿਰਫ਼ ਫਲੈਟ ਦੇ ਕਾਗ਼ਜ਼ਾਤ ਸਗੋਂ ਪਿਛਲੇ ਇੱਕ ਸਾਲ ਦੀ ਆਪਣੀ ਬੈਂਕ ਸਟੇਟਮੈਂਟ ਨੂੰ ਵੀ ਸਾਂਝਾ ਕੀਤਾ, ਜਿਸ ਤੋਂ ਕਿਸ਼ਤ ਕੱਟ ਰਹੀ ਸੀ।
ਦਿਲੀਪ ਕੁਮਾਰ ਦੇ ਘਰ ਛਾਇਆ ਮਾਤਮ, ਛੋਟੇ ਭਰਾ ਅਸਲਮ ਖਾਨ ਦਾ ਹੋਇਆ ਦਿਹਾਂਤ
NEXT STORY