ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਪੂਰੇ ਦੇਸ਼ ਨੂੰ ਸਦਮੇ ’ਚ ਪਾ ਦਿੱਤਾ ਸੀ। ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਨੂੰ ਇਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਸਵ. ਅਦਾਕਾਰ ਦਾ ਫੇਸਬੁੱਕ ਅਕਾਊਂਟ ਅਚਾਨਕ ਤੋਂ ਸਰਗਰਮ ਹੋ ਗਿਆ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਫੇਸਬੁੱਕ ਪ੍ਰੋਫਾਈਲ ਤਸਵੀਰ ਬਦਲੀ ਗਈ ਹੈ। ਫੇਸਬੁੱਕ ’ਤੇ ਪ੍ਰੋਫਾਈਲ ਤਸਵੀਰ ਅਪਡੇਟ ਹੁੰਦੇ ਹੀ ਪ੍ਰਸ਼ੰਸਕ ਇਕ ਵਾਰ ਫਿਰ ਭਾਵੁਕ ਹੋ ਗਏ। ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦੇ ਰਹੇ ਹਨ।
ਇਕ ਪ੍ਰਸ਼ੰਸਕ ਨੇ ਲਿਖਿਆ ਕਿ ‘ਕਾਸ਼ ਤੁਸੀਂ ਜਿਉਂਦੇ ਹੁੰਦੇ ਅਤੇ ਖੁਦ ਆਪਣੀ ਡੀਪੀ ਅਪਡੇਟ ਕਰਦੇ’। ਦੂਜੇ ਨੇ ਕਿਹਾ ਕਿ ‘ਮੈਨੂੰ ਲਗਭਗ ਵਿਸ਼ਵਾਸ ਹੋ ਗਿਆ ਸੀ ਕਿ ਉਹ ਇਕ ਸੈਕਿੰਡ ਲਈ ਵਾਪਸ ਆ ਗਏ’। ਅਸੀਂ ਤੁਹਾਨੂੰ ਯਾਦ ਕਰਦੇ ਹਾਂ। ਕੁਝ ਪ੍ਰਸ਼ੰਸਕਾਂ ਨੇ ਮਿਸ ਯੂ ਅਤੇ ‘ਪਲੀਜ਼ ਕਮ ਬੈਕ’ ਵਰਗੇ ਕੁਮੈਂਟ ਕੀਤੇ। ਦੇਖੋ ਕੁਮੈਂਟਸ...
ਦੱਸ ਦੇਈਏ ਕਿ ਸੁਸ਼ਾਂਤ ਸਿੰਘ 14 ਜੂਨ 2020 ਨੂੰ ਆਪਣੇ ਬਾਂਦਰਾ ਸਥਿਤ ਫਲੈਟ ’ਚ ਮਿ੍ਰਤਕ ਪਾਏ ਗਏ ਸਨ। ਪੁਲਸ ਜਾਂਚ ’ਚ ਇਸ ਨੂੰ ਸੁਸਾਇਡ ਦੱਸਿਆ ਗਿਆ। ਖ਼ਬਰਾਂ ਦੀ ਮੰਨੀਏ ਤਾਂ ਸੁਸ਼ਾਂਤ ਤਣਾਅ ਦਾ ਸ਼ਿਕਾਰ ਸਨ। ਉੱਧਰ ਦੂਜੇ ਪਾਸੇ ਸੁਸ਼ਾਂਤ ਦਾ ਪਰਿਵਾਰ ਅਤੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਅਦਾਕਾਰ ਦਾ ਮਰਡਰ ਹੋਇਆ ਹੈ। ਫਿਲਹਾਲ ਇਸ ਮਾਮਲੇ ਦੀ ਸੀ.ਬੀ.ਆਈ ਜਾਂਚ ਹੋ ਰਹੀ ਹੈ। ਹਰ ਕੋਈ ਸੁਸ਼ਾਂਤ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ।
ਮਾਲਦੀਵ ਤੋਂ ਕਰੀਨਾ ਨੇ ਸਾਂਝੀ ਕੀਤੀ ਜੇਹ ਨਾਲ ਤਸਵੀਰ, ਮਾਂ ਦੇ ਮੋਢਿਆਂ 'ਤੇ ਸਕੂਨ ਨਾਲ ਸੌਂਦਾ ਦਿਖਿਆ ਪੁੱਤਰ
NEXT STORY