ਮੁੰਬਈ (ਬਿਊਰੋ)– ਸੁਸ਼ਾਂਤ ਸਿੰਘ ਰਾਜਪੂਤ ਡਰੱਗਜ਼ ਮਾਮਲੇ ’ਚ ਐੱਨ. ਸੀ. ਬੀ. ਸਾਹਿਲ ਸ਼ਾਹ ਨੂੰ ਮੁੱਖ ਸ਼ੱਕੀ ਮੰਨਦੀ ਹੈ। ਮੰਗਲਵਾਰ ਦੁਪਹਿਰ ਨੂੰ ਐੱਨ. ਸੀ. ਬੀ. ਨੇ ਸਾਹਿਲ ਸ਼ਾਹ ਦੇ ਦੋ ਡਰੱਗਜ਼ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਐੱਨ. ਸੀ. ਬੀ. ਨੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਈ-ਟਾਈਮਜ਼ ਨੂੰ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਸਾਹਿਲ ਸ਼ਾਹ ਸਾਡੇ ਲਈ ਇਕ ਪਹੇਲੀ ਬਣਿਆ ਹੋਇਆ ਸੀ, ਅਸੀਂ ਸੋਮਵਾਰ ਨੂੰ ਮਲਾਡ ਸਥਿਤ ਉਸ ਦੇ ਘਰ ’ਚ ਛਾਪਾ ਮਾਰਿਆ। ਉਸ ਦੀ ਮਾਂ ਤੇ ਪਤਨੀ ਉਥੇ ਹੀ ਸੀ।
ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਕਾਲ ’ਚ ਉਦਾਸੀ ਦੂਰ ਕਰਨ ਲਈ ਧਰਮਿੰਦਰ ਕਰ ਰਹੇ ਹਨ ਇਹ ਕੰਮ (ਵੀਡੀਓ)
ਖ਼ਾਸ ਗੱਲ ਇਹ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨਾਲ ਇਸੇ ਕੰਪਲੈਕਸ ’ਚ ਰਹਿੰਦਾ ਸੀ। ਸਾਹਿਲ ਇਸ ਤੋਂ ਪਹਿਲਾਂ ਕਰਨ ਅਰੋੜਾ ਤੇ ਅੱਬਾਸ ਲਖਾਨੀ ਨੂੰ ਵੀ ਡਰੱਗਜ਼ ਦਿੱਤਾ ਸੀ, ਜਿਨ੍ਹਾਂ ਨੂੰ ਐੱਨ. ਸੀ. ਬੀ. ਪਿਛਲੀ ਅਗਸਤ ’ਚ ਗ੍ਰਿਫ਼ਤਾਰ ਕਰ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ : ਸੁਨੰਦਾ ਸ਼ਰਮਾ ਦੇ ਪ੍ਰਸ਼ੰਸਕ ਦਾ ਕਰੇਜ਼, ਬਾਂਹ 'ਤੇ ਬਣਾਇਆ ਤਸਵੀਰ ਦਾ ਟੈਟੂ, ਅਦਾਕਾਰਾ ਨੇ ਦਿੱਤੀ ਇਹ ਪ੍ਰਤੀਕਿਰਿਆ
ਜ਼ਿਕਰਯੋਗ ਹੈ ਕਿ ਕਰਨ ਅਰੋੜਾ ਤੇ ਅੱਬਾਸ ਲਖਾਨੀ ਨੂੰ 59 ਗ੍ਰਾਮ ਮੈਰੂਆਨਾ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵੇਂ ਹੁਣ ਜ਼ਮਾਨਤ ’ਤੇ ਬਾਹਰ ਹਨ। ਸੁਸ਼ਾਂਤ ਸਿੰਘ ਰਾਜਪੂਤ ਡਰੱਗਜ਼ ਮਾਮਲੇ ’ਚ ਸ਼ਰਧਾ ਕਪੂਰ, ਰਕੁਲ ਪ੍ਰੀਤ, ਦੀਪਿਕਾ ਪਾਦੁਕੋਣ ਤੇ ਸਾਰਾ ਅਲੀ ਖ਼ਾਨ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਅਭਿਸ਼ੇਕ ਬੱਚਨ ਨੇ ਇਸ ਖ਼ਾਸ ਅੰਦਾਜ਼ ’ਚ ਕੀਤੀ ਪ੍ਰਸ਼ੰਸਕਾਂ ਨੂੰ ਮਾਸਕ ਪਾਉਣ ਦੀ ਅਪੀਲ
NEXT STORY