ਮੁੰਬਈ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਖੁੱਲ੍ਹੇ ਡਰੱਗਜ਼ ਕੇਸ 'ਚ ਗ੍ਰਿਫ਼ਤਾਰ ਸਿਧਾਰਥ ਪਿਠਾਨੀ ਨੇ ਅਦਾਲਤ 'ਚ ਆਪਣੀ ਜ਼ਮਾਨਤ ਅਰਜ਼ੀ ਲਗਾਈ ਹੈ। ਸੁਸ਼ਾਂਤ ਸਿੰਘ ਦੇ ਦੋਸਤ ਤੇ ਰੂਮਮੇਟ ਸਿਧਾਰਥ ਪਿਠਾਨੀ ਨੂੰ ਐੱਨ.ਸੀ.ਬੀ. ਨੇ ਡਰੱਗਜ਼ ਮਾਮਲੇ 'ਚ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਸੀ। ਦੱਸ ਦੇਈਏ ਕਿ ਸਿਧਾਰਥ 'ਤੇ ਸੁਸ਼ਾਂਤ ਨੂੰ ਡਰੱਗਜ਼ ਸਪਲਾਈ ਕਰਨ ਦਾ ਦੋਸ਼ ਲੱਗਿਆ ਹੈ।
ਰਿਪੋਰਟਸ ਅਨੁਸਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਰੂਮਮੇਟ ਸਿਧਾਰਥ ਪਿਠਾਨੀ ਨੇ ਜ਼ਮਾਨਤ ਮੰਗੀ ਹੈ। ਸਿਧਾਰਥ ਦੇ ਵਕੀਲ ਤਾਰਕ ਸਈਦ ਨੇ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਤੇ ਅਪੀਲ ਦਾਇਰ ਕੀਤੀ ਹੈ। ਸਿਧਾਰਥ ਪਿਠਾਨੀ ਨੇ ਜ਼ਮਾਨਤ ਆਪਣੇ ਹੋਣ ਵਾਲੇ ਵਿਆਹ ਦੇ ਆਧਾਰ 'ਤੇ ਮੰਗੀ ਹੈ।
ਹਾਲ ਹੀ 'ਚ ਹੋਈ ਸੀ ਮੰਗਣੀ
ਸਿਧਾਰਥ ਪਿਠਾਨੀ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਅਰਜ਼ੀ 'ਚ ਕਿਹਾ ਗਿਆ ਹੈ ਕਿ ਉਸ ਦਾ ਵਿਆਹ 26 ਜੂਨ ਨੂੰ ਹੈਦਰਾਬਾਦ 'ਚ ਹੋਣਾ ਹੈ। ਉਸ ਨੇ ਅਦਾਲਤ 'ਚ ਵੈਡਿੰਗ ਕਾਰਡ ਦੀ ਕਾਪੀ ਵੀ ਜਮ੍ਹਾਂ ਕਰਵਾਈ ਹੈ। ਅਜਿਹੇ ਵਿਚ ਸਿਧਾਰਥ ਨੇ ਵਿਆਹ ਲਈ ਜ਼ਮਾਨਤ ਦੀ ਅਪੀਲ ਕੀਤੀ ਹੈ। ਹਾਲ ਹੀ 'ਚ ਸਿਧਾਰਥ ਨੇ ਮੰਗਣੀ ਕੀਤੀ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਈਆਂ ਸਨ।
16 ਜੂਨ ਨੂੰ ਹੈ ਅਗਲੀ ਸੁਣਵਾਈ
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪਿਠਾਨੀ ਕੋਲੋਂ ਨਾ ਤਾਂ ਡਰੱਗ ਮਿਲੀ ਹੈ ਤੇ ਨਾ ਹੀ ਅਪਰਾਧ 'ਚ ਸ਼ਾਮਲ ਹੋਣ ਦਾ ਸੰਕੇਤ ਦੇਣ ਸਬੰਧੀ ਸਮੱਗਰੀ, ਇੱਥੋਂ ਤੱਕ ਕਿ ਉਸ ਦਾ ਦੂਰ-ਦੂਰ ਤੱਕ ਮਾਦਕ ਪਦਾਰਥਾਂ ਨਾਲ ਲੈਣ-ਦੇਣ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਠਾਨੀ ਖ਼ਿਲਾਫ਼ ਹੋਰ ਧਾਰਾਵਾਂ ਦੇ ਨਾਲ-ਨਾਲ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ-27ਏ (ਗ਼ੈਰ-ਕਾਨੂੰਨੀ ਲੈਣ-ਦੇਣ ਲਈ ਵਿੱਤੀ ਪੋਸ਼ਣ ਤੇ ਅਪਰਾਧੀ ਨੂੰ ਸਹਾਰਾ ਦੇਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 16 ਜੂਨ ਲਈ ਟਾਲ ਦਿੱਤੀ ਹੈ।
ਪਤੀ ਨਿਖਿਲ ਜੈਨ ਨੇ ਕੀਤਾ ਖੁਲਾਸਾ, ਕਿਹਾ- 'ਨੁਸਰਤ ਜਹਾਂ ਵਿਆਹ ਰਜਿਸਟਰ ਕਰਨ ਤੋਂ ਕਰਦੀ ਰਹੀ ਇਨਕਾਰ'
NEXT STORY