ਮੁੰਬਈ (ਬਿਊਰੋ)– ਬੀਤੇ ਦਿਨੀਂ ਆਈ. ਪੀ. ਐੱਲ. ਦੇ ਸਾਬਕਾ ਚੇਅਰਮੈਨ ਤੇ ਧੋਖਾਧੜੀ ਮਾਮਲੇ ’ਚ ਭਾਰਤ ਛੱਡ ਵਿਦੇਸ਼ ਭੱਜੇ ਲਲਿਤ ਮੋਦੀ ਨੇ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨਾਲ ਆਪਣੇ ਰਿਸ਼ਤੇ ਨੂੰ ਜਗ ਜ਼ਾਹਿਰ ਕੀਤਾ। ਲਲਿਤ ਮੋਦੀ ਵਲੋਂ ਰਿਸ਼ਤੇ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਦੋਵੇਂ ਚਰਚਾ ਦਾ ਵਿਸ਼ਾ ਬਣ ਗਏ।
ਵਿਆਹ ਦੀਆਂ ਅਫਵਾਹਾਂ ਨੂੰ ਲਲਿਤ ਮੋਦੀ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਤੇ ਹੁਣ ਸੁਸ਼ਮਿਤਾ ਸੇਨ ਨੇ ਇਕ ਪੋਸਟ ਸਾਂਝੀ ਕਰਕੇ ਲਲਿਤ ਮੋਦੀ ਨਾਲ ਮੰਗਣੀ ਦੀਆਂ ਅਫਵਾਹਾਂ ਨੂੰ ਦੂਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਤੇ ਬੱਚਿਆਂ ਨੇ ਕੀਤੀ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨਾਲ ਮੁਲਾਕਾਤ
ਸੁਸ਼ਮਿਤਾ ਸੇਨ ਨੇ ਲਿਖਿਆ, ‘‘ਮੈਂ ਇਕ ਖ਼ੁਸ਼ੀ ਭਰੇ ਮਾਹੌਲ ’ਚ ਹਾਂ। ਨਾ ਤਾਂ ਵਿਆਹੀ ਹਾਂ, ਨਾ ਹੀ ਮੰਗਣੀ ਹੋਈ ਹੈ। ਬਿਨਾਂ ਕਿਸੇ ਸ਼ਰਤ ਦੇ ਪਿਆਰ ਨਾਲ ਘਿਰੀ ਹੋਈ ਹਾਂ। ਬਹੁਤ ਸਪੱਸ਼ਟੀਕਰਨ ਦੇ ਦਿੱਤਾ। ਹੁਣ ਜ਼ਿੰਦਗੀ ਤੇ ਕੰਮ ’ਤੇ ਵਾਪਸ ਆ ਗਈ ਹਾਂ।’’
ਸੁਸ਼ਮਿਤਾ ਨੇ ਅੱਗੇ ਲਿਖਿਆ, ‘‘ਮੇਰੀ ਖ਼ੁਸ਼ੀ ਨੂੰ ਸਾਂਝਾ ਕਰਨ ਲਈ ਤੁਹਾਡਾ ਹਮੇਸ਼ਾ ਧੰਨਵਾਦ ਤੇ ਜਿਹੜੇ ਖ਼ੁਸ਼ੀ ਸਾਂਝੀ ਨਹੀਂ ਕਰ ਰਹੇ, ਇਸ ਨਾਲ ਤੁਹਾਨੂੰ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।’’
ਨੋਟ– ਸੁਸ਼ਮਿਤਾ ਸੇਨ ਦੇ ਇਸ ਬਿਆਨ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
Koffee With Karan 7: ਸਾਰਾ ਅਤੇ ਜਾਹਨਵੀ ਕਰ ਰਹੀਆਂ ਸੀ ਇਨ੍ਹਾਂ ਦੋ ਸਕੇ ਭਰਾਵਾਂ ਨੂੰ ਡੇਟ, ਜਾਣੋ ਕੌਣ ਨੇ ਦੋ ਭਰਾ
NEXT STORY