ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਪਤਨੀ ਤੇ ਬੱਚਿਆਂ ਨੇ ਬੀਤੇ ਦਿਨੀਂ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀਆਂ ਤਸਵੀਰਾਂ ਸ਼ਿੰਦਾ ਗਰੇਵਾਲ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਅਪਲੋਡ ਕੀਤੀਆਂ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ : ਲਲਿਤ ਮੋਦੀ ਤੇ ਸੁਸ਼ਮਿਤਾ ਸੇਨ ਨੇ ਕਰਵਾ ਲਈ ਚੋਰੀ-ਛਿਪੇ ਮੰਗਣੀ? ਤਸਵੀਰ ’ਚ ਦਿਖੀ ਮੰਗਣੀ ਵਾਲੀ ਰਿੰਗ
ਪਹਿਲੀ ਤਸਵੀਰ ’ਚ ਗਿੱਪੀ ਗਰੇਵਾਲ ਦੇ ਤਿੰਨੇ ਬੱਚੇ ਸਿੱਧੂ ਮੂਸੇ ਵਾਲਾ ਦੀ ਮਾਂ ਨਾਲ ਨਜ਼ਰ ਆ ਰਹੇ ਹਨ।
ਦੂਜੀ ਤਸਵੀਰ ’ਚ ਸ਼ਿੰਦਾ ਗਰੇਵਾਲ ਨੂੰ ਸਿੱਧੂ ਮੂਸੇ ਵਾਲਾ ਦੇ ਬੁੱਤ ਨਾਲ ਨਜ਼ਰ ਆ ਰਿਹਾ ਹੈ।
ਤੀਜੀ ਤਸਵੀਰ ’ਚ ਗੁਰਬਾਜ਼ ਗਰੇਵਾਲ ਨੂੰ ਸਿੱਧੂ ਮੂਸੇ ਵਾਲਾ ਦੇ ਇਕ ਛੋਟੀ ਜਿਹੀ ਕਲਾਕ੍ਰਿਤੀ ਸਾਹਮਣੇ ਦੇਖਿਆ ਜਾ ਸਕਦਾ ਹੈ।
ਚੌਥੀ ਤਸਵੀਰ ’ਚ ਗਿੱਪੀ ਗਰੇਵਾਲ ਦੇ ਬੱਚੇ ਸਿੱਧੂ ਮੂਸੇ ਵਾਲਾ ਦੇ ਪਿਤਾ ਨਾਲ ਨਜ਼ਰ ਆ ਰਹੇ ਹਨ।
ਪੰਜਵੀਂ ਤੇ ਆਖਰੀ ਤਸਵੀਰ ’ਚ ਸਿੱਧੂ ਮੂਸੇ ਵਾਲਾ ਦੇ ਬੁੱਤ ਨਾਲ ਗਿੱਪੀ ਗਰੇਵਾਲ ਦੀ ਪਤਨੀ, ਬੱਚਿਆਂ ਤੇ ਸਿੱਧੂ ਮੂਸੇ ਵਾਲਾ ਦੀ ਮਾਂ ਨੂੰ ਖੜ੍ਹੇ ਦੇਖਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਗੁਰਬਾਜ਼ ਗਰੇਵਾਲ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਰੀਲ ਸਾਂਝੀ ਕੀਤੀ ਗਈ ਹੈ, ਜਿਸ ’ਚ ਸਿੱਧੂ ਮੂਸੇ ਵਾਲਾ ਦੀ ਮਾਂ ਗੁਰਬਾਜ਼ ਗਰੇਵਾਲ ਨੂੰ ਚੁੰਮਦੇ ਨਜ਼ਰ ਆ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਿੱਪੀ ਗਰੇਵਾਲ ਆਪਣੇ ਬੱਚਿਆਂ ਨਾਲ ਨਵੇਂ ਗੀਤ ‘ਮੁਟਿਆਰੇ ਨੀ’ ’ਤੇ ਮਸਤੀ ਕਰਦੇ ਆਏ ਨਜ਼ਰ (ਦੇਖੋ ਵੀਡੀਓ)
NEXT STORY