ਮੁੰਬਈ (ਬਿਊਰੋ)– ਨਿਤੇਸ਼ ਤਿਵਾਰੀ ਦੀ ‘ਛਿਛੋਰੇ’ ਨੂੰ ਤਿੰਨ ਸਾਲ ਪੂਰੇ ਹੋ ਗਏ ਹਨ। ਫ਼ਿਲਮ ਨੇ ਸ਼ਾਨਦਾਰ ਸਮੀਖਿਆਵਾਂ ਪ੍ਰਾਪਤ ਕੀਤੀਆਂ ਤੇ ਇਹ ਇਕ ਵਪਾਰਕ ਬਲਾਕਬਸਟਰ ਸੀ।
ਫ਼ਿਲਮ ’ਚ ਡੇਰੇਕ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਤਾਹਿਰ ਰਾਜ ਭਸੀਨ ਨੇ ਫ਼ਿਲਮ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ ਦੇਣ ਵਾਲੇ ਰਾਜਸਥਾਨ 'ਚ ਗ੍ਰਿਫ਼ਤਾਰ
ਤਾਹਿਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਨੋਟ ਲਿਖ ਕੇ ਫ਼ਿਲਮ ਦੀ ਟੀਮ ਦਾ ਧੰਨਵਾਦ ਕੀਤਾ ਤੇ ਸਹਿ-ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕੀਤਾ। ਉਸ ਨੇ ਲਿਖਿਆ ਕਿ ਡੇਰੇਕ ਦੇ ਰੂਪ ’ਚ ਕਾਲਜ ਕੈਂਪਸ ਦੀ ਜ਼ਿੰਦਗੀ ਜਿਊਣਾ ਇਕ ਮੈਡ ਰਾਈਡ ਸੀ। ਜੋ ਮਜ਼ੇਦਾਰ ਪਲਾਂ ਦੇ ਨਾਲ ਆਈ।
ਇਥੇ ‘ਛਿਛੋਰੇ’ 90 ਦੀ ਦੁਨੀਆ ਦੇ ਸੈੱਟ ਤੋਂ ਕੁਝ ਬੀ. ਟੀ. ਐੱਸ. ਹਨ। ਸਮੁੱਚੀ ਕਾਸਟ ਤੇ ਕਰਿਊ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣਾ ਸਭ ਕੁਝ ਦਿੱਤਾ ਤੇ ਫ਼ਿਲਮ ਬਣਾਈ। ਯਾਦ ਰਹੇ ਐੱਸ. ਐੱਸ. ਆਰ. ਦੇ ਬਿਨਾਂ ਇਹ ਕਹਾਣੀ ਕਦੇ ਨਹੀਂ ਦੱਸੀ ਜਾ ਸਕਦੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕ ਜਸਬੀਰ ਜੱਸੀ ਹੜ੍ਹਾਂ ਦੀ ਤਬਾਹੀ ਤੋਂ ਫਿਕਰਮੰਦ, ਪਾਕਿਸਤਾਨੀਆਂ ਲਈ ਵਾਹਿਗੁਰੂ ਅੱਗੇ ਕੀਤੀ ਅਰਦਾਸ (ਵੀਡੀਓ)
NEXT STORY