ਜਕਾਰਤਾ (ਯੂ.ਐਨ.ਆਈ.)- ਪੱਛਮੀ ਜਾਵਾ ਪ੍ਰਾਂਤ ਵਿੱਚ ਇੰਡੋਨੇਸ਼ੀਆਈ ਫੌਜ ਵੱਲੋਂ ਮਿਆਦ ਪੁੱਗ ਚੁੱਕੇ ਗੋਲਾ ਬਾਰੂਦ ਨੂੰ ਨਸ਼ਟ ਕਰਨ ਦੌਰਾਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਇੱਕ ਫੌਜੀ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਘਟਨਾ ਜਕਾਰਤਾ ਦੇ ਸਮੇਂ ਅਨੁਸਾਰ ਸਵੇਰੇ 09:30 ਵਜੇ ਸਾਗਾਰਾ ਪਿੰਡ, ਗਾਰੂਤ ਰੀਜੈਂਸੀ ਵਿੱਚ ਵਾਪਰੀ। ਇੰਡੋਨੇਸ਼ੀਆਈ ਫੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਵਾਯੂ ਯੁਧਯਾਨਾ ਨੇ ਦੱਸਿਆ ਕਿ ਪੀੜਤਾਂ ਵਿੱਚ ਚਾਰ ਸੈਨਿਕ ਅਤੇ ਨੌਂ ਨਿਵਾਸੀ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ-ਠੁਕਰਾ 'ਤੀ ਜੰਗਬੰਦੀ ਦੀ ਪੇਸ਼ਕਸ਼, ਦਾਗੇ 100 ਤੋਂ ਵੱਧ ਡਰੋਨ
ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ, "ਦੋ ਛੇਕਾਂ ਵਿੱਚ ਧਮਾਕੇ ਸਫਲਤਾਪੂਰਵਕ ਕੀਤੇ ਗਏ। ਹਾਲਾਂਕਿ ਜਦੋਂ ਟੀਮ ਤੀਜੇ ਛੇਕ ਵਿੱਚ ਡੈਟੋਨੇਟਰ ਤਿਆਰ ਕਰ ਰਹੀ ਸੀ ਤਾਂ ਅਚਾਨਕ ਧਮਾਕਾ ਹੋਇਆ, ਜਿਸ ਵਿੱਚ ਚਾਰ ਸੈਨਿਕ ਅਤੇ ਨੌਂ ਨਿਵਾਸੀ ਮਾਰੇ ਗਏ।" ਯੂਧਯਾਨਾ ਨੇ ਦੱਸਿਆ ਕਿ ਫੌਜ ਦੀ ਟੀਮ ਨੇ ਪਹਿਲਾਂ ਸਾਰੇ ਉਪਕਰਣਾਂ ਦਾ ਮੁਆਇਨਾ ਕੀਤਾ ਸੀ ਅਤੇ ਪੁਸ਼ਟੀ ਕੀਤੀ ਸੀ ਕਿ ਉਹ ਸੁਰੱਖਿਅਤ ਹਾਲਤ ਵਿੱਚ ਸਨ। ਇਸ ਤੋਂ ਇਲਾਵਾ ਸਾਈਟ ਨੂੰ ਨਿਯਮਤ ਤੌਰ 'ਤੇ ਮਿਆਦ ਪੁੱਗ ਚੁੱਕੇ ਗੋਲਾ ਬਾਰੂਦ ਦੇ ਨਿਪਟਾਰੇ ਲਈ ਵਰਤਿਆ ਜਾਂਦਾ ਸੀ।ਬੁਲਾਰੇ ਨੇ ਕਿਹਾ ਕਿ ਸਾਰੇ ਪੀੜਤਾਂ ਨੂੰ ਪਾਮਿਊੰਗਪੇਕ ਜਨਰਲ ਹਸਪਤਾਲ ਲਿਜਾਇਆ ਗਿਆ। ਘਾਤਕ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
'ਅੱਤਵਾਦ ਖ਼ਿਲਾਫ਼ ਲੜਾਈ ਨੂੰ ਪਾਕਿ ਨੇ ਆਪਣੀ ਲੜਾਈ ਬਣਾਇਆ, ਹੁਣ...'
NEXT STORY