ਮੁੰਬਈ- ਬਾਲੀਵੁੱਡ ਅਦਾਕਾਰਾ ਤਮੰਨਾ ਭਾਟੀਆ ਦੇ ਸੁਪਰਹਿੱਟ ਆਈਟਮ ਨੰਬਰ ‘ਆਜ ਕੀ ਰਾਤ’ ਨੇ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੱਤੀ ਹੈ। ਫਿਲਮ 'ਸਤ੍ਰੀ-2' ਦੇ ਇਸ ਗਾਣੇ ਨੇ ਯੂਟਿਊਬ 'ਤੇ 1 ਬਿਲੀਅਨ (100 ਕਰੋੜ) ਵਿਊਜ਼ ਦਾ ਅੰਕੜਾ ਪਾਰ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਅਦਾਕਾਰਾ ਨੇ ਇਸ ਵੱਡੀ ਉਪਲਬਧੀ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਸ਼ੂਟਿੰਗ ਦੇ ਕੁਝ ਅਣਦੇਖੇ ਪਲਾਂ ਦੀ ਵੀਡੀਓ ਸਾਂਝੀ ਕੀਤੀ ਅਤੇ ਲਿਖਿਆ- "ਪਹਿਲੇ ਵਿਊ ਤੋਂ ਲੈ ਕੇ 1 ਬਿਲੀਅਨ ਵਿਊਜ਼ ਤੱਕ, ਤੁਹਾਡੇ ਪਿਆਰ ਲਈ ਸ਼ੁਕਰੀਆ,"।
ਦੱਸਣਯੋਗ ਹੈ ਕਿ ਇਹ ਗਾਣਾ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਸਟਾਰਰ ਫਿਲਮ 'ਸਤ੍ਰੀ-2' ਦਾ ਹੈ, ਜਿਸ ਨੂੰ ਮਧੂਬੰਤੀ ਬਾਗਚੀ ਅਤੇ ਦਿਵਿਆ ਕੁਮਾਰ ਨੇ ਆਵਾਜ਼ ਦਿੱਤੀ ਹੈ। ਇਸ ਤੋਂ ਪਹਿਲਾਂ ਪੰਜਾਬੀ ਗਾਣੇ 'ਲੌਂਗ ਲਾਚੀ' ਅਤੇ 'ਲਹਿੰਗਾ' ਵੀ 100 ਕਰੋੜ ਵਿਊਜ਼ ਦਾ ਅੰਕੜਾ ਪਾਰ ਕਰ ਚੁੱਕੇ ਹਨ।
ਅਦਾਕਾਰਾ ਕਰਿਸ਼ਮਾ ਨੂੰ ਦਿਖਾਉਣੇ ਪੈਣਗੇ ਤਲਾਕ ਦੇ ਦਸਤਾਵੇਜ਼ , ਸੁਪਰੀਮ ਕੋਰਟ ਨੇ ਦੋ ਹਫ਼ਤਿਆਂ 'ਚ ਮੰਗਿਆ ਜਵਾਬ
NEXT STORY