ਚੇਨਈ (ਭਾਸ਼ਾ)– ਮਸ਼ਹੂਰ ਤਾਮਿਲ ਅਦਾਕਾਰਾ ਗੌਤਮੀ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲੋਂ ਆਪਣਾ 25 ਸਾਲ ਪੁਰਾਣਾ ਨਾਤਾ ਤੋੜ ਲਿਅਾ ਹੈ। ਉਸ ਨੇ ਦੋਸ਼ ਲਾਇਆ ਕਿ ਪਾਰਟੀ ਦੇ ਇਕ ਹਿੱਸੇ ਨੇ ਉਸ ਵਿਅਕਤੀ ਦੀ ਹਮਾਇਤ ਕੀਤੀ, ਜਿਸ ਨੇ ਉਸ ਨਾਲ ਕਥਿਤ ਤੌਰ ’ਤੇ ਧੋਖਾ ਕੀਤਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਅਪਲੋਡ ਕੀਤੇ ਇਕ ਬਿਆਨ ’ਚ ਉਸ ਨੇ ਕਿਹਾ ਕਿ ਪਾਰਟੀ ਨੇ ਸੂਬੇ ’ਚ 2021 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਸ ਨੂੰ ਟਿਕਟ ਦੇਣ ਦਾ ਵਾਅਦਾ ਕੀਤਾ ਸੀ ਪਰ ਆਖਰੀ ਸਮੇਂ ’ਚ ਪਾਰਟੀ ਪਿੱਛੇ ਹਟ ਗਈ। ਫਿਰ ਵੀ ਉਹ ਭਾਜਪਾ ਪ੍ਰਤੀ ਵਚਨਬੱਧ ਰਹੀ।
ਇਹ ਖ਼ਬਰ ਵੀ ਪੜ੍ਹੋ : ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਬਾਈਡੇਨ ਨੂੰ ਇਜ਼ਰਾਈਲੀ-ਫਲਸਤੀਨੀ ਹਿੰਸਾ ਨੂੰ ਰੋਕਣ ’ਚ ਮਦਦ ਕਰਨ ਲਈ ਕਿਹਾ
ਉਸ ਨੇ ਕਿਹਾ ਕਿ ਮੈਂ ਭਰੇ ਦਿਲ ਤੇ ਨਿਰਾਸ਼ਾ' ਨਾਲ ਪਾਰਟੀ ਤੋਂ ਅਸਤੀਫਾ ਦੇਣ ਦਾ ਫ਼ੈਸਲਾ ਕੀਤਾ ਹੈ। ਆਪਣੀ ਸੋਸ਼ਲ ਮੀਡੀਆ ਪੋਸਟ ’ਚ ਉਸ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ, ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਮੁਖੀ ਕੇ. ਅੰਨਾਮਾਲਾਈ ਤੇ ਹੋਰਾਂ ਨੂੰ ਟੈਗ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਣਵੀਰ ਨੂੰ ਛੱਡ ਕਿਸ ਨਾਲ ਵਧੀਆ ਹੈ ਦੀਪਿਕਾ ਦੀ ਕੈਮਿਸਟਰੀ? ਪਤੀ ਦੇ ਸਾਹਮਣੇ ਹੀ ਅਦਾਕਾਰਾ ਨੇ ਕੀਤਾ ਖ਼ੁਲਾਸਾ
NEXT STORY