ਮੁੰਬਈ (ਭਾਸ਼ਾ)– ਅਦਾਕਾਰਾ ਤਨੁਸ਼੍ਰੀ ਦੱਤਾ ਨੇ ਦੋਸ਼ ਲਗਾਇਆ ਹੈ ਕਿ ਅਨਿਆਂ ਖ਼ਿਲਾਫ਼ ਆਵਾਜ਼ ਉਠਾਉਣ ਲਈ ਉਸ ਨੂੰ ਬਾਲੀਵੁੱਡ ਮਾਫ਼ੀਆ ਤੇ ਮਹਾਰਾਸ਼ਟਰਾ ਦੇ ਸਿਆਸੀ ਹਲਕਿਆਂ ਨਾਲ ਜੁੜੇ ਲੋਕਾਂ ਵਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਤਨੁਸ਼੍ਰੀ ਨੇ 2018 ’ਚ ਅਦਾਕਾਰ ਨਾਨਾ ਪਾਟੇਕਰ ਖ਼ਿਲਾਫ਼ ਕਥਿਤ ਤੰਗ-ਪ੍ਰੇਸ਼ਾਨ ਕਰਨ ਦੇ ਇਕ ਦਹਾਕੇ ਪੁਰਾਣੇ ਮਾਮਲੇ ਨੂੰ ਮੁੜ ਉਠਾਉਂਦਿਆਂ ਭਾਰਤ ਦੇ ‘ਮੀ ਟੂ’ ਅੰਦੋਲਨ ਨੂੰ ਰਫ਼ਤਾਰ ਦਿੱਤੀ ਸੀ।
ਸਾਬਕਾ ਮਿਸ ਇੰਡੀਆ ਨੇ ਮੰਗਲਵਾਰ ਨੂੰ ਇਕ ਲੰਮੀ ਇੰਸਟਾਗ੍ਰਾਮ ਪੋਸਟ ’ਚ ਲਿਖਿਆ, ‘‘ਬਾਲੀਵੁੱਡ ਮਾਫ਼ੀਆ, ਮਹਾਰਾਸ਼ਟਰਾ ਦੇ ਸਿਆਸੀ ਹਲਕਿਆਂ ਨਾਲ ਜੁੜੇ ਲੋਕਾਂ (ਜਿਸ ਦਾ ਅਜੇ ਵੀ ਇਥੇ ਪ੍ਰਭਾਵ ਹੈ) ਤੇ ਨਾਪਾਕ ਰਾਸ਼ਟਰ ਵਿਰੋਧੀ ਅਪਰਾਧਿਕ ਤੱਤ ਆਮ ਤੌਰ ’ਤੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਇਸ ਤਰ੍ਹਾਂ ਕੰਮ ਕਰਦੇ ਹਨ।’’
ਅਦਾਕਾਰਾ ਨੇ ਦੋਸ਼ ਲਾਇਆ ਕਿ ਉਸ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਨੁਸ਼੍ਰੀ ਦੀ ਇਸ ਪੋਸਟ ’ਤੇ ਲੋਕਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਤੇ ਲੋਕ ਉਸ ਦੇ ਸਮਰਥਨ ’ਚ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰੈੱਡ ਸਾੜ੍ਹੀ ’ਚ ਬੋਲਡ ਦਿਖ ਰਹੀ ਸ਼ਵੇਤਾ ਤਿਵਾੜੀ, ਹੌਟਨੈੱਸ ਨੇ ਲਗਾਇਆ ਤੜਕਾ ( ਦੇਖੋ ਤਸਵੀਰਾਂ)
NEXT STORY