ਮੁੰਬਈ- ਬਾਲੀਵੁੱਡ ਅਦਾਕਾਰਾ ਤਾਰਾ ਸੁਤਾਰੀਆ ਅਤੇ ਉਨ੍ਹਾਂ ਦੇ ਬੁਆਏਫ੍ਰੈਂਡ ਵੀਰ ਪਹਾੜੀਆ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪਰ ਹੁਣ ਅਦਾਕਾਰਾ ਨੇ ਇੱਕ ਅਜਿਹਾ ਹੈਰਾਨੀਜਨਕ ਖ਼ੁਲਾਸਾ ਕੀਤਾ ਹੈ, ਜਿਸ ਨੇ ਇੰਡਸਟਰੀ ਵਿੱਚ 'ਨੈਗੇਟਿਵ ਪੀ.ਆਰ.' ਦੇ ਕਾਲੇ ਸੱਚ ਨੂੰ ਜੱਗ-ਜ਼ਾਹਿਰ ਕਰ ਦਿੱਤਾ ਹੈ। ਤਾਰਾ ਨੇ ਸਬੂਤ ਸਾਂਝੇ ਕਰਦਿਆਂ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਲਈ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਪੈਸੇ ਵੰਡੇ ਗਏ।
6 ਹਜ਼ਾਰ ਰੁਪਏ ਵਿੱਚ ਵਿਕੀ 'ਇਮਾਨਦਾਰੀ'
ਤਾਰਾ ਸੁਤਾਰੀਆ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਕਰੀਅਰ ਅਤੇ ਰਿਸ਼ਤੇ ਨੂੰ ਬਰਬਾਦ ਕਰਨ ਲਈ ਇੱਕ ਸਾਜ਼ਿਸ਼ ਤਹਿਤ ਨਕਾਰਾਤਮਕ ਕੰਟੈਂਟ ਫੈਲਾਇਆ ਗਿਆ। ਇੱਕ ਇਨਫਲੂਐਂਸਰ ਦੀ ਪੋਲ ਖੋਲ੍ਹਦਿਆਂ ਉਨ੍ਹਾਂ ਦੱਸਿਆ ਕਿ ਕ੍ਰਿਏਟਰਾਂ ਨੂੰ 6,000 ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ ਤਾਂ ਜੋ ਉਹ ਤਾਰਾ ਦੇ ਖ਼ਿਲਾਫ਼ ਤੈਅ ਕੀਤੇ ਗਏ 8 ਨੁਕਤਿਆਂ 'ਤੇ ਵੀਡੀਓਜ਼ ਅਤੇ ਪੋਸਟਾਂ ਪਾਉਣ।

ਕੀ ਸਨ ਉਹ 'ਘਿਨਾਉਣੇ' ਇਲਜ਼ਾਮ?
ਅਦਾਕਾਰਾ ਵੱਲੋਂ ਸਾਂਝੀ ਕੀਤੀ ਗਈ ਸੂਚੀ ਅਨੁਸਾਰ ਇਨਫਲੂਐਂਸਰਾਂ ਨੂੰ ਕਿਹਾ ਗਿਆ ਸੀ ਕਿ ਉਹ ਤਾਰਾ ਨੂੰ "ਪੈਸੇ ਦੇ ਪਿੱਛੇ ਭੱਜਣ ਵਾਲੀ" ਦੱਸਣ ਅਤੇ ਇਹ ਪ੍ਰਚਾਰ ਕਰਨ ਕਿ ਉਹ ਵੀਰ ਪਹਾੜੀਆ ਨਾਲ ਸਿਰਫ਼ ਉਸ ਦੇ ਪੈਸੇ ਲਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ "ਹਰ ਮੁੰਡੇ ਦਾ ਬੁਰਾ ਸੁਪਨਾ" ਵਰਗੇ ਭੱਦੇ ਕੈਪਸ਼ਨ ਵਰਤਣ ਲਈ ਵੀ ਕਿਹਾ ਗਿਆ ਸੀ। ਤਾਰਾ ਨੇ ਇਸ ਨੂੰ 'ਸ਼ਰਮਨਾਕ ਅਤੇ ਘਿਨਾਉਣਾ' ਕਰਾਰ ਦਿੱਤਾ ਹੈ।
ਏਪੀ ਢਿੱਲੋਂ ਕੰਸਰਟ ਦਾ ਸੱਚ
ਜ਼ਿਕਰਯੋਗ ਹੈ ਕਿ ਇਹ ਵਿਵਾਦ ਮੁੰਬਈ ਵਿੱਚ ਹੋਏ ਏਪੀ ਢਿੱਲੋਂ ਦੇ ਕੰਸਰਟ ਤੋਂ ਸ਼ੁਰੂ ਹੋਇਆ ਸੀ, ਜਿੱਥੇ ਤਾਰਾ ਅਤੇ ਏਪੀ ਢਿੱਲੋਂ ਦੀ ਇੱਕ ਵੀਡੀਓ ਨੂੰ ਐਡਿਟ ਕਰਕੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ। ਦਾਅਵਾ ਕੀਤਾ ਗਿਆ ਸੀ ਕਿ ਵੀਰ ਪਹਾੜੀਆ ਇਸ ਸਭ ਤੋਂ ਨਾਰਾਜ਼ ਹਨ, ਪਰ ਹੁਣ ਓਰੀ ਨੇ ਕੰਸਰਟ ਦੀ 'ਰੀਅਲ ਟਾਈਮ ਫੁਟੇਜ' ਦਿਖਾ ਕੇ ਇਸ ਝੂਠ ਦਾ ਪਰਦਾਫਾਸ਼ ਕਰ ਦਿੱਤਾ ਹੈ।
ਵੀਰ ਪਹਾੜੀਆ ਅਤੇ ਸਿਤਾਰਿਆਂ ਦਾ ਸਮਰਥਨ
ਮੁਸ਼ਕਲ ਦੀ ਇਸ ਘੜੀ ਵਿੱਚ ਵੀਰ ਪਹਾੜੀਆ ਆਪਣੀ ਗਰਲਫ੍ਰੈਂਡ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਉਨ੍ਹਾਂ ਨੇ ਕਮੈਂਟ ਕਰਦਿਆਂ ਲਿਖਿਆ, "ਹਮੇਸ਼ਾ ਤੁਹਾਡੇ ਨਾਲ ਹਾਂ"। ਇਸ ਤੋਂ ਇਲਾਵਾ ਏਪੀ ਢਿੱਲੋਂ, ਉਰਫੀ ਜਾਵੇਦ ਅਤੇ ਅਰਜੁਨ ਰਾਮਪਾਲ ਦੀ ਗਰਲਫ੍ਰੈਂਡ ਨੇ ਵੀ ਤਾਰਾ ਦੇ ਹੱਕ ਵਿੱਚ ਆਵਾਜ਼ ਉਠਾਈ ਹੈ।
130 ਤੋਂ ਵੱਧ ਫਿਲਮਾਂ 'ਚ ਕੰਮ ਕਰ ਚੁੱਕੇ ਅਦਾਕਾਰ Ahn ਨੂੰ ਪਿਆ ਦਿਲ ਦਾ ਦੌਰਾ, ICU 'ਚ ਦਾਖਲ
NEXT STORY