ਮੁੰਬਈ- ਫਰਹਾਨ ਅਖਤਰ ਦੀ ਆਉਣ ਵਾਲੀ ਫਿਲਮ 120 ਬਹਾਦੁਰ ਦੀ ਟੀਮ ਨੇ ਦਿੱਲੀ ਵਿੱਚ ਰੇਜ਼ਾਂਗ ਲਾ ਦੇ 2 ਅਸਲੀ ਨਾਇਕਾਂ, ਸੂਬੇਦਾਰ ਆਨਰੇਰੀ ਕੈਪਟਨ ਰਾਮ ਚੰਦਰ ਯਾਦਵ ਅਤੇ ਹੌਲਦਾਰ ਨਿਹਾਲ ਸਿੰਘ ਨਾਲ ਮੁਲਾਕਾਤ ਕੀਤੀ। ਫਰਹਾਨ ਅਖਤਰ ਸਟਾਰਰ ਯੁੱਧ-ਡਰਾਮਾ ਫਿਲਮ '120 ਬਹਾਦੁਰ' 'ਰੇਜ਼ਾਂਗ ਲਾ ਦੀ ਲੜਾਈ' 'ਤੇ ਅਧਾਰਤ ਹੈ, ਜੋ ਕਿ ਭਾਰਤੀ ਫੌਜ ਦੇ ਇਤਿਹਾਸ ਵਿੱਚ ਸਭ ਤੋਂ ਬਹਾਦਰੀ ਵਾਲੀ ਪਰ ਘੱਟ ਜਾਣੀ ਜਾਂਦੀ ਕਹਾਣੀ ਹੈ। 1962 ਦੀ ਕੜਾਕੇ ਦੀ ਠੰਢ ਦੌਰਾਨ ਭਾਰਤ-ਚੀਨ ਲੜਾਈ ’ਤੇ ਬਣੀ ਇਹ ਫਿਲਮ ਇਕ ਸੱਚੀ ਬਹਾਦਰੀ ਦੀ ਕਹਾਣੀ ਹੈ। ਇਸ ਫਿਲਮ ਵਿਚ 13 ਕੁਮਾਊਂ ਰੈਜੀਮੈਂਟ ਦੇ 120 ਭਾਰਤੀ ਫੌਜੀਆਂ ਨੇ ਆਪਣੇ ਆਖਰੀ ਸਾਹ ਤੱਕ ਉਨ੍ਹਾਂ ਨਾਲੋਂ ਕਿਤੇ ਜਿਆਦਾ ਵੱਡੇ ਚੀਨੀ ਫੌਜੀਆਂ ਖਿਲਾਫ ਡਟ ਕੇ ਮੁਕਾਬਲਾ ਕੀਤਾ ਸੀ। ਇਹ ਫਿਲਮ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।
ਹੁਣ ਦੀ ਗੱਲ ਕਰੀਏ ਤਾਂ ‘120 ਬਹਾਦੁਰ’ ਦੀ ਟੀਮ ਲਈ ਇਕ ਬੇਹੱਦ ਇਮੋਸ਼ਨਲ ਪਲ ਉਦੋਂ ਆਇਆ ਜਦੋਂ ਉਨ੍ਹਾਂ ਦੀ ਮੁਲਾਕਾਤ ਰੇਜਾਂਗ ਲਾਅ ਦੀ ਲੜਾਈ ਦੇ ਅਸਲੀ ਬਹਾਦਰਾਂ ਯਾਨੀ ਸੂਬੇਦਾਰ ਆਨਰੇਰੀ ਕੈਪਟਨ ਰਾਮ ਚੰਦਰ ਯਾਦਵ ਅਤੇ ਹੌਲਦਾਰ ਨਿਹਾਲ ਸਿੰਘ ਨਾਲ ਹੋਈ, ਜੋ ਹੁਣ ਵੀ ਸਾਡੇ ਵਿਚ ਮੌਜੂਦ ਹਨ। ਦਿੱਲੀ ਵਿਚ ਫਿਲਮ ਪ੍ਰੋਡਿਊਸਰ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਨਾਲ ਡਾਇਰੈਕਟਰ ਰਜਨੀਸ਼ ‘ਰੇਜੀ’ ਘਈ ਨੂੰ ਰਿਅਲ ਲਾਈਫ ਹੀਰੋਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਣ ਦਾ ਮੌਕਾ ਮਿਲਿਆ।
ਦਿੱਗਜ ਕ੍ਰਿਕਟਰ ਨੇ ਭੇਜੀ ਅਸ਼ਲੀਲ ਤਸਵੀਰ ! ਅਨਾਇਆ ਦੇ ਵੱਡੇ ਖੁਲਾਸੇ ਨੇ ਮਚਾਇਆ ਹੜਕੰਪ
NEXT STORY