ਵਾਸ਼ਿੰਗਟਨ: ਹਾਲੀਵੁੱਡ ਅਦਾਕਾਰਾ ਜੈਮੀ ਕਿੰਗ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਆਪਣੀ ਕਿਸ਼ੋਰ-ਅਵਸਥਾ 'ਚ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈ ਸੀ। ਜ਼ਿਕਰਯੋਗ ਹੈ ਕਿ ਵੈੱਬਸਾਈਟ 'ਡੇਲੀਮੇਲ ਡਾਟ ਕੋ ਡਾਟ ਯੂਕੇ' ਦੀ ਰਿਪੋਰਟ ਅਨੁਸਾਰ , ਜੈਮੀ ਕਿੰਗ ਨੇ ਟਵਿਟਰ ਤੇ ਇੰਸਟਾਗ੍ਰਾਮ 'ਤੇ ਇਸ ਗੱਲ ਨੂੰ ਸਾਂਝਾ ਕਰਦੇ ਹੋਇਆ ਦੱਸਿਆ ਕਿ ਉਸਦੇ ਸਰੀਰਕ ਸ਼ੋਸ਼ਣ ਦੀ ਸ਼ੁਰੂਆਤ 12 ਸਾਲ ਦੀ ਉਮਰ ਤੋਂ ਹੀ ਹੋ ਗਈ ਸੀ। ਉਸਨੇ ਸੋਸ਼ਲ ਮੀਡੀਆ 'ਤੇ ਗਾਇਕਾ ਲੇਡੀ ਗਾਗਾ ਦਾ ਇਸ ਲਈ ਧੰਨਵਾਦ ਕੀਤਾ ਕਿ ਉਸ ਤੋਂ ਹਿੰਮਤ ਮਿਲਣ ਦੇ ਬਾਅਦ ਹੀ ਉਹ ਘੱਟ ਉਮਰ 'ਚ ਆਪਣੇ ਸ਼ੋਸ਼ਣ ਦਾ ਖੁਲਾਸਾ ਕਰ ਸਕੀ। ਉਸ ਨੂੰ ਇਹ ਹਿੰਮਤ ਅਕੈਡਮੀ ਐਵਾਰਡ ਸਮਾਰੋਹ ਦੌਰਾਨ ਐਤਵਾਰ ਰਾਤ ਗਾਗਾ ਦੇ ਇਕ ਗੀਤ ਦੀ ਪੇਸ਼ਕਾਰੀ ਦੇਖਣ ਦੇ ਬਾਅਦ ਮਿਲੀ।
ਆਸਕਰ ਸਮਾਗਮ : 2008 ਤੋਂ ਬਾਅਦ ਮਿਲੇ ਸਭ ਤੋਂ ਘੱਟ ਦਰਸ਼ਕ
NEXT STORY