ਮੁੰਬਈ (ਏਜੰਸੀ)- ਫਿਲਮ "ਭਾਭੀ ਜੀ ਘਰ ਪਰ ਹੈਂ! ਫਨ ਔਨ ਦਿ ਰਨ" ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ 26 ਅਪ੍ਰੈਲ ਨੂੰ ਦੁਪਹਿਰ 12 ਵਜੇ ਜ਼ੀ ਸਿਨੇਮਾ 'ਤੇ ਹੋਵੇਗਾ। ਫਿਲਮ ਉਨ੍ਹਾਂ ਹੀ ਕਿਰਦਾਰਾਂ 'ਤੇ ਕੇਂਦਰਿਤ ਹੈ ਜਿਨ੍ਹਾਂ ਨੇ ਸ਼ੋਅ ਨੂੰ ਘਰ-ਘਰ ਵਿੱਚ ਪ੍ਰਸਿੱਧੀ ਦਿਵਾਈ ਹੈ।
ਚਲਾਕ ਅਤੇ ਮੌਕਾਪ੍ਰਸਤ ਵਿਭੂਤੀ ਨਾਰਾਇਣ ਮਿਸ਼ਰਾ, ਹਮੇਸ਼ਾ ਪਰੇਸ਼ਾਨ ਰਹਿਣ ਵਾਲਾ ਮਨਮੋਹਨ ਤਿਵਾੜੀ, ਮਾਸੂਮ ਅਤੇ ਪਿਆਰੀ ਅੰਗੂਰੀ ਭਾਬੀ, ਅਤੇ ਸਮਝਦਾਰ ਅਨੀਤਾ ਭਾਬੀ ਇਸ ਫਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਹਨ। ਕਹਾਣੀ ਵਿੱਚ ਨਵੇਂ ਮੋੜ ਅਤੇ ਹੋਰ ਟਵਿਸਟ ਜੋੜਦੇ ਹਨ ਰਵੀ ਕਿਸ਼ਨ, ਮੁਕੇਸ਼ ਤਿਵਾੜੀ ਅਤੇ ਨਿਰਹੁਆ, ਜਿਨ੍ਹਾਂ ਦੇ ਕਿਰਦਾਰ ਕਹਾਣੀ ਵਿੱਚ ਇੱਕ ਨਵਾਂ ਹੰਗਾਮਾ ਲੈ ਕੇ ਆਉਂਦੇ ਹਨ। ਨਾਲ ਹੀ ਹੱਪੂ ਸਿੰਘ ਆਪਣੇ ਅੰਦਾਜ਼ ਅਤੇ ਕਾਮਿਕ ਟਾਈਮਿੰਗ ਨਾਲ ਕਹਾਣੀ ਨੂੰ ਹੋ ਵੀ ਮਜ਼ੋਦਾਰ ਬਣਾਉਂਦੇ ਹਨ।
ਮੈਂ ਦਿਲਜੀਤ ਦੋਸਾਂਝ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ: ਗੀਤਾ ਬਸਰਾ
NEXT STORY