ਵੈੱਬ ਡੈਸਕ : ਪੰਜਾਬੀ ਸੋਸ਼ਲ ਮੀਡੀਆ ‘ਤੇ ਇੱਕ ਨਵੀਂ ਚਰਚਾ ਉਸ ਵੇਲੇ ਸ਼ੁਰੂ ਹੋ ਗਈ ਜਦੋਂ ਹਰਕਿਰਤ ਸੰਗਾ (Harkirat Sangha) ਨੇ ਆਪਣੇ ਸੋਸ਼ਲ ਮੀਡੀਆ ‘ਤੇ ਮਸ਼ਹੂਰ ਅਦਾਕਾਰ ਸਰਦਾਰ ਸੋਹੀ (Sardar Sohi) ਨਾਲ ਇੱਕ ਤਸਵੀਰ ਸਾਂਝੀ ਕੀਤੀ ।ਇਸ ਤਸਵੀਰ ਨੇ ਫੈਨਜ਼ ਵਿਚ ਕਈ ਸਵਾਲ ਖੜੇ ਕਰ ਦਿੱਤੇ ਹਨ ਕਿ ਕੀ ਹਾਰਕਿਰਤ ਸੰਗਾ ਹੁਣ ਪੰਜਾਬੀ ਫਿਲਮ ਇੰਡਸਟਰੀ ‘ਚ ਆਪਣਾ ਡੈਬਿਊ ਕਰਨ ਜਾ ਰਿਹਾ ਹੈ।

ਦੋਵਾਂ ਦੀ ਇਕੱਠੀ ਮੌਜੂਦਗੀ ਨੇ ਇਸ ਗੱਲ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ ਅਤੇ ਲੋਕਾਂ ਵੱਲੋਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕੋਈ ਨਵਾਂ ਪ੍ਰੋਜੈਕਟ ਤਿਆਰ ਹੋ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਸੰਗਾ ਵਲੋਂ ਕਾਫੀ ਗੀਤ ਗਾਏ ਗਏ ਹਨ ਜਿੰਨ੍ਹਾਂ ਨੂੰ ਫੈਂਨਜ਼ ਵਲੋਂ ਕਾਫੀ ਪਸੰਦ ਵੀ ਕੀਤਾ ਗਿਆ ਅਤੇ ਉਹ ਗੀਤ ਕਾਫੀ ਚਰਚਾ ਵਿੱਚ ਰਹੇ ਹਨ ।
ਰਜਨੀਕਾਂਤ ਨੇ 'ਜੇਲਰ 2' ਦੀ ਸ਼ੂਟਿੰਗ ਕੀਤੀ ਪੂਰੀ, ਰਿਲੀਜ਼ ਡੇਟ ਦਾ ਜਲਦ ਹੋਵੇਗਾ ਐਲਾਨ
NEXT STORY