ਵੈਨਕੂਵਰ (ਮਲਕੀਤ ਸਿੰਘ) : ਫੀਫਾ ਵੱਲੋਂ 2026 ਵਰਲਡ ਕੱਪ ਦੇ ਜਸ਼ਨ ਮਨਾਉਣ ਲਈ ਕੈਨੇਡਾ ਭਰ ਵਿੱਚ ਇੱਕ ਵੱਡੇ ਪੱਧਰ ਦਾ ਦੇਸ਼-ਵਿਆਪੀ ਟੂਰ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸਦਾ ਅੰਤਿਮ ਪੜਾਅ ਜੁਲਾਈ ਮਹੀਨੇ ਵਿੱਚ ਨਿਆਗਰਾ ਫਾਲਜ਼ ‘ਤੇ ਹੋਵੇਗਾ।
ਇਸ ਟੂਰ ਦੌਰਾਨ ਕੈਨੇਡਾ ਦੀਆਂ 34 ਕਮਿਊਨਿਟੀਆਂ ਵਿੱਚ ਖ਼ਾਸ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਫੁਟਬਾਲ ਪ੍ਰੇਮੀਆਂ ਵਿੱਚ ਵਰਲਡ ਕੱਪ ਲਈ ਉਤਸ਼ਾਹ ਪੈਦਾ ਕੀਤਾ ਜਾਵੇਗਾ। ਇਹ ਟੂਰ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਅਤੇ ਇਲਾਕਿਆਂ ਨੂੰ ਕਵਰ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਪਹਿਲ ਦਾ ਮਕਸਦ ਲੋਕਾਂ ਨੂੰ ਵਰਲਡ ਕੱਪ ਨਾਲ ਜੋੜਨਾ ਅਤੇ ਖੇਡਾਂ ਪ੍ਰਤੀ ਰੁਚੀ ਨੂੰ ਵਧਾਉਣਾ ਹੈ। ਟੂਰ ਦੌਰਾਨ ਵੱਖ-ਵੱਖ ਸੱਭਿਆਚਾਰਕ ਅਤੇ ਖੇਡ ਸਮਾਰੋਹ ਵੀ ਕਰਵਾਏ ਜਾਣਗੇ, ਜਿਸ ਨਾਲ ਹਰ ਉਮਰ ਦੇ ਲੋਕਾਂ ਨੂੰ ਸ਼ਾਮਲ ਹੋਣ ਦਾ ਮੌਕਾ ਮਿਲੇਗਾ।
ਜ਼ਿਕਰਯੋਗ ਹੈ ਕਿ 2026 ਦਾ ਫੀਫਾ ਵਰਲਡ ਕੱਪ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਜਾ ਰਿਹਾ ਹੈ, ਜਿਸ ਕਾਰਨ ਇਸ ਟੂਰ ਨੂੰ ਖਾਸ ਮਹੱਤਤਾ ਦਿੱਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟਰੰਪ ਨੂੰ ਅਦਾਲਤ ਤੋਂ ਵੱਡਾ ਝਟਕਾ! 94,000 ਕਰੋੜ ਰੁਪਏ ਦਾ ਮਾਣਹਾਨੀ ਕੇਸ ਰੱਦ
NEXT STORY