ਮੁੰਬਈ (ਬਿਊਰੋ) : ਮਨੋਰੰਜਨ ਜਗਤ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਫੈਨਜ਼ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਦਰਅਸਲ, ਮਸ਼ਹੂਰ ਹਾਲੀਵੁੱਡ ਅਦਾਕਾਰ ਗੈਬਰੀਅਲ ਓਲਡਸ ਹਾਲ ਹੀ 'ਚ ਇੱਕ ਵੱਡੇ ਵਿਵਾਦ 'ਚ ਘਿਰ ਗਿਆ ਹੈ। ਅਭਿਨੇਤਾ ਖ਼ਿਲਾਫ਼ ਹੁਣ ਤੱਕ ਜਿਨਸੀ ਸ਼ੋਸ਼ਣ ਦੇ 12 ਮਾਮਲੇ ਦਰਜ ਹੋ ਚੁੱਕੇ ਹਨ। ਜਾਣਕਾਰੀ ਮੁਤਾਬਕ, 9 ਸਤੰਬਰ ਨੂੰ ਗੈਬਰੀਅਲ 'ਤੇ ਜਿਨਸੀ ਸ਼ੋਸ਼ਣ ਦੇ 5 ਨਵੇਂ ਦੋਸ਼ ਲੱਗੇ ਹਨ, ਜਿਸ ਕਾਰਨ ਉਸ ਵਿਰੁੱਧ ਪਹਿਲਾਂ ਤੋਂ ਚੱਲ ਰਿਹਾ ਮਾਮਲਾ ਹੋਰ ਵੀ ਪੇਚੀਦਾ ਹੁੰਦਾ ਜਾ ਰਿਹਾ ਹੈ।
ਗੈਬਰੀਅਲ ਓਲਡਜ਼ ਖ਼ਿਲਾਫ਼ ਇੱਕ ਹੋਰ ਕੇਸ
ਗੈਬਰੀਅਲ ਓਲਡਜ਼ ਖ਼ਿਲਾਫ਼ ਪਹਿਲਾ ਮਾਮਲਾ 19 ਜੁਲਾਈ ਨੂੰ ਦਰਜ ਕੀਤਾ ਗਿਆ ਸੀ, ਜਦੋਂ ਵੱਖ-ਵੱਖ ਔਰਤਾਂ ਨੇ ਉਸ ਖ਼ਿਲਾਫ਼ ਪੁਲਸ ਰਿਪੋਰਟ ਦਰਜ ਕਰਵਾਈ ਸੀ। ਇਹ ਦੋਸ਼ ਇੱਕ 41 ਸਾਲਾ ਔਰਤ ਨੇ ਲਾਏ ਸਨ, ਜਿਸ ਨੇ ਦਾਅਵਾ ਕੀਤਾ ਸੀ ਕਿ ਅਦਾਕਾਰ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਦੋ ਹੋਰ ਔਰਤਾਂ ਨੇ ਵੀ ਗੈਬਰੀਅਲ 'ਤੇ ਅਜਿਹੇ ਹੀ ਇਲਜ਼ਾਮ ਲਾਏ, ਜਿਸ ਤੋਂ ਬਾਅਦ ਅਭਿਨੇਤਾ ਮੁਸੀਬਤ 'ਚ ਪੈ ਗਿਆ। ਗੈਬਰੀਏਲ ਵਿਰੁੱਧ ਹਾਲ ਹੀ ਦੇ ਦੋਸ਼ਾਂ 'ਚ ਸਤੰਬਰ 2021 'ਚ ਇੱਕ ਔਰਤ ਦੇ ਸਰੀਰਕ ਸ਼ੋਸ਼ਣ ਅਤੇ ਮਈ 2022 'ਚ ਇੱਕ ਹੋਰ ਔਰਤ ਨਾਲ ਬਲਾਤਕਾਰ ਦੇ ਦੋਸ਼ ਸ਼ਾਮਲ ਹਨ। ਇਸ ਤੋਂ ਇਲਾਵਾ ਸਾਲ 2023 'ਚ ਤੀਜੀ ਔਰਤ ਨੇ ਵੀ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ।
ਇਹ ਖ਼ਬਰ ਵੀ ਪੜ੍ਹੋ - ਮਲਾਇਕਾ ਅਰੋੜਾ ਦੇ ਪਿਤਾ ਦੀ ਖ਼ੁਦਕੁਸ਼ੀ ਦੀ ਕੀ ਰਹੀ ਵਜ੍ਹਾ, ਜਾਂਚ 'ਚ ਜੁਟੀ ਕ੍ਰਾਈਮ ਬ੍ਰਾਂਚ
ਗੈਬਰੀਅਲ ਨੇ ਦੋਸ਼ਾਂ ਤੋਂ ਇਨਕਾਰ ਕੀਤਾ
ਗੈਬਰੀਅਲ ਓਲਡਜ਼ ਦੇ ਅਟਾਰਨੀ ਲਿਓਨਾਰਡ ਲੇਵਿਨ ਨੇ ਇੱਕ ਬਿਆਨ ਜਾਰੀ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਅਭਿਨੇਤਾ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਜਿਨ੍ਹਾਂ ਔਰਤਾਂ ਨਾਲ ਉਸ ਦੇ ਮੁਵੱਕਿਲ ਨੇ ਸਰੀਰਕ ਸਬੰਧ ਬਣਾਏ ਹਨ, ਉਹ ਸਹਿਮਤੀ ਨਾਲ ਹਨ ਅਤੇ ਉਹ ਅਦਾਲਤ 'ਚ ਇਹ ਸਾਬਤ ਕਰੇਗਾ। ਗੈਬਰੀਅਲ ਨੂੰ 7 ਅਗਸਤ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਸ ਮਾਮਲੇ ਦੀ ਕਰ ਰਹੀ ਜਾਂਚ
ਗੈਬਰੀਅਲ ਓਲਡਜ਼ 'ਤੇ ਲੱਗੇ ਦੋਸ਼ਾਂ ਨੇ ਫ਼ਿਲਮ ਇੰਡਸਟਰੀ 'ਚ ਨਵੀਂ ਹਲਚਲ ਮਚਾ ਦਿੱਤੀ ਹੈ। ਇਹ ਮਾਮਲਾ ਇੱਕ ਵਾਰ ਫਿਰ ਸਮਾਜ 'ਚ ਜਿਨਸੀ ਸ਼ੋਸ਼ਣ ਦੇ ਮੁੱਦਿਆਂ ਨੂੰ ਉਜਾਗਰ ਕਰਦਾ ਹੈ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਇੱਕ ਅਹਿਮ ਕਦਮ ਸਾਬਤ ਹੋ ਸਕਦਾ ਹੈ। ਇਹ ਦੇਖਣਾ ਬਾਕੀ ਹੈ ਕਿ ਗੈਬਰੀਅਲ ਦੀ ਗ੍ਰਿਫ਼ਤਾਰੀ ਅਤੇ ਉਸ 'ਤੇ ਲੱਗੇ ਦੋਸ਼ ਕਿਸ ਦਿਸ਼ਾ 'ਚ ਜਾਂਦੇ ਹਨ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਹੋਇਆ ਐਕਸੀਡੈਂਟ
ਗੈਬਰੀਅਲ ਓਲਡਜ਼ ਦੇ ਪ੍ਰੋਜੈਕਟ
ਹਾਲੀਵੁੱਡ ਅਦਾਕਾਰ ਗੈਬਰੀਅਲ ਓਲਡਜ਼ ਦੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਟੀਵੀ ਸ਼ੋਅ 'ਐੱਨ. ਸੀ. ਆਈ. ਐੱਸ : ਲਾਸ ਏਂਜਲਸ' 'ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਉਸ ਨੇ 'ਦਿ ਆਈਜ਼ ਆਫ ਟੈਮੀ ਫੇ' ਅਤੇ 'ਸਿਕਸ ਫੀਟ ਅੰਡਰ' ਵਰਗੀਆਂ ਫ਼ਿਲਮਾਂ ਅਤੇ ਸ਼ੋਅਜ਼ 'ਚ ਵੀ ਕੰਮ ਕੀਤਾ, ਜਿਸ 'ਚ ਉਸ ਦੇ ਕੰਮ ਦੀ ਕਾਫ਼ੀ ਤਾਰੀਫ਼ ਹੋਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਦਿਲਜੀਤ ਦਾ ਕੰਸਰਟ ਦੇਖਣ ਲਈ ਦੀਵਾਨੇ ਹੋਏ ਫੈਨਜ਼, 2 ਮਿੰਟ 'ਚ ਵਿਕੀਆਂ ਟਿਕਟਾਂ
NEXT STORY