ਇੰਟਰਟੇਨਮੈਂਟ ਡੈਸਕ : ਬਾਲੀਵੁੱਡ 'ਚ ਹਿੱਟ ਫਿਲਮਾਂ ਦੇ ਫਾਰਮੂਲਿਆਂ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਪਰ ਜਨਤਾ ਨੂੰ ਕਦੋਂ ਕੀ ਪਸੰਦ ਆਵੇਗਾ, ਇਸ ਦਾ ਸਹੀ ਅੰਦਾਜ਼ਾ ਲਗਾਉਣਾ ਕਾਫੀ ਮੁਸ਼ਕਲ ਹੈ। ਕਈ ਵਾਰ ਫਿਲਮ ਮੇਕਰ ਸੱਟਾ ਖੇਡਦੇ ਹਨ ਅਤੇ ਜਦੋਂ ਬਾਜ਼ੀ ਸਹੀ ਨਿਕਲਦੀ ਹੈ ਤਾਂ ਫਿਲਮਾਂ ਇਤਿਹਾਸ ਰਚ ਦਿੰਦੀਆਂ ਹਨ। ਇਕ ਅਜਿਹੀ ਫਿਲਮ ਹੈ ਜਿਸ ਨੂੰ ਬਣਾਉਣ 'ਚ ਸਿਰਫ 8 ਕਰੋੜ ਰੁਪਏ ਖਰਚ ਆਏ ਪਰ ਦੁਨੀਆ ਭਰ 'ਚ 539 ਕਰੋੜ ਰੁਪਏ ਕਮਾਏ ਸਨ।
ਅਸੀਂ ਗੱਲ ਕਰ ਰਹੇ ਹਾਂ ਸਾਲ 2006 'ਚ ਰਿਲੀਜ਼ ਹੋਈ ਫਿਲਮ 'ਵਿਵਾਹ' ਦੀ। ਇਸ ਫਿਲਮ ਦੀ ਸਫਲਤਾ ਨੇ ਨਾ ਸਿਰਫ ਨਿਰਮਾਤਾਵਾਂ ਨੂੰ 6 ਗੁਣਾ ਤੋਂ ਵੱਧ ਮੁਨਾਫਾ ਦਿੱਤਾ ਬਲਕਿ ਦੋ ਨਵੇਂ ਕਲਾਕਾਰਾਂ ਦੀ ਕਿਸਮਤ ਦਾ ਤਾਲਾ ਵੀ ਖੋਲ੍ਹ ਦਿੱਤਾ। ਇਸ ਫਿਲਮ ਤੋਂ ਬਾਅਦ ਸ਼ਾਹਿਦ ਕਪੂਰ ਨੂੰ ਬਾਲੀਵੁੱਡ ਦਾ ਨਵਾਂ ਚਾਕਲੇਟ ਬੁਆਏ ਕਿਹਾ ਜਾਣ ਲੱਗਾ।
ਸੂਰਜ ਬੜਜਾਤਿਆ ਨੇ ਦੋ ਨਵੇਂ ਕਲਾਕਾਰਾਂ ਨਾਲ ਇਹ ਫ਼ਿਲਮ ਬਣਾਉਣ ਦਾ ਜੋਖ਼ਮ ਭਰਿਆ ਫ਼ੈਸਲਾ ਲਿਆ ਸੀ, ਪਰ ਸੂਰਜ ਦੀ ਬਾਜ਼ੀ ਸਹੀ ਸੀ। ਇਸ ਰੋਮਾਂਟਿਕ ਡਰਾਮਾ ਫਿਲਮ ਨੇ ਰਿਲੀਜ਼ ਦੇ ਪਹਿਲੇ ਹੀ ਹਫਤੇ 'ਚ 100 ਕਰੋੜ ਦਾ ਕਾਰੋਬਾਰ ਕਰ ਲਿਆ ਸੀ। ਇਸ ਫਿਲਮ ਤੋਂ ਸ਼ਾਹਿਦ ਕਪੂਰ ਅਤੇ ਅੰਮ੍ਰਿਤਾ ਰਾਓ ਦੇ ਕਰੀਅਰ ਨੂੰ ਵੀ ਹੁਲਾਰਾ ਮਿਲਿਆ ਹੈ। ਦੋਵੇਂ ਰਾਤੋ-ਰਾਤ ਘਰ-ਘਰ ਵਿਚ ਪਛਾਣ ਬਣਾ ਚੁੱਕੇ ਸਨ ਅਤੇ ਵੱਡੇ ਸਟਾਰਾਂ ਵਿਚ ਸ਼ੁਮਾਰ ਹੋ ਚੁੱਕੇ ਸਨ। ਇਸ ਫਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਫਿਲਮ ਨੂੰ ਬਣਾਉਣ 'ਚ ਕੁੱਲ 8 ਕਰੋੜ ਰੁਪਏ ਖਰਚ ਕੀਤੇ ਗਏ ਸਨ।
ਫਿਲਮ 'ਵਿਵਾਹ' ਦੀ ਕੁੱਲ ਕਮਾਈ ਦੀ ਗੱਲ ਕਰੀਏ ਤਾਂ ਇਸ ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਸੀ। ਇਸ ਫਿਲਮ ਨੇ ਦੁਨੀਆ ਭਰ 'ਚ 539 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਕਰੀਬ ਦੋ ਦਹਾਕਿਆਂ ਬਾਅਦ ਵੀ ਇਸ ਫ਼ਿਲਮ ਦਾ ਕ੍ਰੇਜ਼ ਬਰਕਰਾਰ ਹੈ। ਅੱਜ ਵੀ ਜੇਕਰ ਕੋਈ ਫਿਲਮ ਟੀਵੀ 'ਤੇ ਟੈਲੀਕਾਸਟ ਹੁੰਦੀ ਹੈ ਤਾਂ ਲੋਕ ਪੂਰੀ ਫਿਲਮ ਦੇਖਦੇ ਹਨ। ਉਥੇ ਹੀ ਸ਼ਾਹਿਦ ਕਪੂਰ ਅੱਜ ਇੰਡਸਟਰੀ ਦੇ ਸੁਪਰਸਟਾਰ ਬਣ ਚੁੱਕੇ ਹਨ। ਅਭਿਨੇਤਾ ਨੂੰ ਆਖਰੀ ਵਾਰ 'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ' ਵਿਚ ਦੇਖਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕ KISS ਲਈ 10 ਸਾਲ ਕੈਦ, ਦੇਸ਼ ਛੱਡ ਕੇ ਜਾਣਾ ਵੀ ਬੈਨ
NEXT STORY