ਮੁੰਬਈ (ਬਿਊਰੋ)– ਰਾਸ਼ਟਰੀ ਪੁਰਸਕਾਰ ਜੇਤੂ ‘ਉੜੀ : ਦਿ ਸਰਜੀਕਲ ਸਟ੍ਰਾਈਕ’, ‘ਸੋਨਚਿੜੀਆ’, ‘ਦਿ ਸਕਾਈ ਇਜ਼ ਪਿੰਕ’ ਤੇ ‘ਰਸ਼ਮੀ ਰਾਕੇਟ’ ਵਰਗੀਆਂ ਰਾਸ਼ਟਰੀ ਤੇ ਮਨੁੱਖੀ ਹਿੱਤਾਂ ਦੀਆਂ ਕਹਾਣੀਆਂ ਨੂੰ ਸਕ੍ਰੀਨ ’ਤੇ ਲਿਆਉਣ ਤੋਂ ਬਾਅਦ ਆਰ. ਐੱਸ. ਵੀ. ਪੀ. ਫ਼ਿਲਮਾਂ ਇਕ ਹੋਰ ਰੀਅਲ ਲਾਈਫ ਡਰਾਮਾ ਦਿਖਾਉਣ ਦੀ ਉਡੀਕ ਕਰ ਰਹੀ ਹੈ।
ਇਹ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਹੈ, ਜੋ ਰੋਨੀ ਸਕਰੂਵਾਲਾ, ਅਭਿਸ਼ੇਕ ਚੌਬੇ ਤੇ ਹਨੀ ਤ੍ਰੇਹਨ ਵਲੋਂ ਬਣਾਈ ਗਈ ਹੈ। ਫ਼ਿਲਮ ਦਾ ਨਿਰਦੇਸ਼ਨ ਤ੍ਰੇਹਨ ਵਲੋਂ ਕੀਤਾ ਗਿਆ ਹੈ ਤੇ ਇਸ ’ਚ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਮੁੱਖ ਭੂਮਿਕਾ ’ਚ ਹਨ, ਜਦਕਿ ਫ਼ਿਲਮ ਦਾ ਟਾਈਟਲ ਅਜੇ ਤੈਅ ਨਹੀਂ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਪਿਓ ਦੀ ਅਰਥੀ ਵੇਖ ਨਿਸ਼ਾ ਬਾਨੋ ਦੀਆਂ ਨਿਕਲੀਆਂ ਚੀਕਾਂ, ਭੁੱਬਾਂ ਮਾਰ ਰੋਂਦੀ ਨੂੰ ਵੇਖ ਹਰ ਅੱਖ ਹੋਈ ਨਮ
ਇੰਡਸਟਰੀ ਦੇ ਇਕ ਸੂਤਰ ਨੇ ਦੱਸਿਆ ਕਿ ਨਿਰਮਾਤਾ 6 ਮਹੀਨਿਆਂ ਤੋਂ ਫ਼ਿਲਮ ਦੀ ਰਿਲੀਜ਼ ਲਈ ਸੈਂਸਰ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਅਨੁਸਾਰ ‘ਆਰ. ਐੱਸ. ਵੀ. ਪੀ.’ ਵਲੋਂ ਦਸੰਬਰ 2022 ’ਚ ਸੈਂਸਰ ਸਰਟੀਫਿਕੇਟ ਲਈ ਅਰਜ਼ੀ ਦਿੱਤੀ ਗਈ ਸੀ ਤੇ ਇਸ ਨੂੰ ਸਮੀਖਿਆ ਕਮੇਟੀ ਨੂੰ ਭੇਜਿਆ ਗਿਆ ਸੀ। ਟੀਮ ਨੇ ਬੇਨਤੀ ਕੀਤੇ ਸਾਰੇ ਜ਼ਰੂਰੀ ਕਾਗਜ਼ੀ ਕੰਮ ਸਾਂਝੇ ਕੀਤੇ ਤੇ ਤਨਦੇਹੀ ਨਾਲ ਪ੍ਰਕਿਰਿਆ ’ਚੋਂ ਲੰਘੀ ਪਰ ਸੀ. ਬੀ. ਐੱਫ. ਸੀ. ਸੁਪਰੀਮ ਕੋਰਟ ਤੋਂ ਕੋਈ ਹੱਲ ਨਾ ਮਿਲਣ ’ਤੇ ਆਖਰਕਾਰ 14 ਜੂਨ ਨੂੰ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ।
ਸੂਤਰਾਂ ਨੇ ਅੱਗੇ ਕਿਹਾ, “ਜਸਵੰਤ ਸਿੰਘ ਖਾਲੜਾ ਕੇਸ ਅਦਾਲਤ ’ਚ ਵਾਪਸ ਆ ਗਿਆ ਹੈ ਪਰ ਇਸ ਵਾਰ ਸੈਂਸਰ ਸਰਟੀਫਿਕੇਟ ਲਈ 4 ਜੁਲਾਈ ਨੂੰ ਸੁਣਵਾਈ ਹੋਵੇਗੀ ਤੇ ਅਮਿਤ ਨਾਇਕ, ਉਹ ਖਾਲੜਾ ਦੀ ਬਾਇਓਪਿਕ ਕਾਨੂੰਨੀ ਟੀਮ ਦੀ ਵੀ ਅਗਵਾਈ ਕਰ ਰਹੇ ਹਨ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨੇਪਾਲ 'ਚ ਫ਼ਿਲਮ 'ਆਦਿਪੁਰਸ਼' ਦੀ ਸਕ੍ਰੀਨਿੰਗ 'ਤੇ ਰੋਕ, ਜਾਣੋ ਕੀ ਹੈ ਮਾਮਲਾ
NEXT STORY