ਬੈਂਗਲੁਰੂ (ਏਜੰਸੀ)- ਕੰਨੜ ਅਦਾਕਾਰ ਉਪੇਂਦਰ ਰਾਓ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਤਨੀ ਦੇ ਫੋਨ ਹੈਕ ਕਰ ਲਏ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੇ ਫੋਨ ਨੰਬਰਾਂ ਤੋਂ ਆਏ ਕਿਸੇ ਵੀ ਅਜਿਹੇ ਮੈਸੇਜ ਦਾ ਜਵਾਬ ਨਾ ਦਿਓ, ਜਿਸ ਵਿਚ ਪੈਸਿਆਂ ਦੀ ਮੰਗ ਕੀਤੀ ਗਈ ਹੋਵੇ। ਇਕ ਵੀਡੀਓ ਸੰਦੇਸ਼ ਵਿਚ 56 ਸਾਲਾ ਅਦਾਕਾਰ ਨੇ ਕਿਹਾ ਸਵੇਰੇ ਉਨ੍ਹਾਂ ਦੀ ਪਤਨੀ ਨੂੰ ਇਕ ਅਣਜਾਣ ਨੰਬਰ ਤੋਂ ਆਨਲਾਈਨ ਆਰਡਰ ਨਾਲ ਸਬੰਧਤ ਇਕ ਮੈਸੇਜ ਮਿਲਿਆ, ਜਿਸ ਤੋਂ ਬਾਅਦ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਈ।
ਇਹ ਵੀ ਪੜ੍ਹੋ: ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਸੁਣਾਈ Good News ! ਜਲਦ ਗੂੰਜਣ ਵਾਲੀ ਹੈ ਬੱਚੇ ਦੀ ਕਿਲਕਾਰੀ

ਉਨ੍ਹਾਂ ਦੱਸਿਆ ਕਿ ਉਹ ਵੀ ਇਸੇ ਤਰ੍ਹਾਂ ਦੇ ਘੁਟਾਲੇ ਦਾ ਸ਼ਿਕਾਰ ਹੋਏ ਹਨ ਅਤੇ ਉਨ੍ਹਾਂ ਨੂੰ ਇਸ ਦੇ ਪਿੱਛੇ ਕਿਸੇ ਹੈਕਰ ਦਾ ਹੱਥ ਹੋਣ ਦਾ ਸ਼ੱਕ ਹੈ। ਉਪੇਂਦਰ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਇਸ ਮਾਮਲੇ 'ਚ ਪੁਲਸ ਵਿਚ ਸ਼ਿਕਾਇਤ ਦਰਜ ਕਰਾਉਣਗੇ। ਉਨ੍ਹਾਂ ਕਿਹਾ, 'ਅਸੀਂ ਪੁਲਸ ਵਿਚ ਸ਼ਿਕਾਇਤ ਦਰਜ ਕਰਾ ਰਹੇ ਹਾਂ। ਕ੍ਰਿਪਾ ਸਾਡੇ ਫੋਨ ਨੰਬਰਾਂ ਤੋਂ ਆਉਣ ਵਾਲੇ ਕਿਸੇ ਵੀ ਮੈਸੇਜ ਜਾਂ ਕਾਲ ਦਾ ਜਵਾਬ ਨਾ ਦਿਓ, ਜਿਸ ਵਿਚ ਪੈਸੇ ਮੰਗੇ ਜਾ ਰਹੇ ਹੋਣ।'
ਇਹ ਵੀ ਪੜ੍ਹੋ: ਸਾਦਗੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਹੋਈ ਬੇਹੱਦ ਬੋਲਡ, Latest ਵੀਡੀਓ ਵੇਖ ਫੈਨਜ਼ ਹੋਏ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ Influencer ਨੇ ਔਰਤ ਦਾ ਦਬਾਇਆ ਗਲਾ ! ਦੁਰਵਿਵਹਾਰ ਦੀ ਵੀਡੀਓ ਹੋਈ ਵਾਇਰਲ
NEXT STORY