ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਇਕ ਵਾਰ ਫਿਰ ਖ਼ਬਰਾਂ 'ਚ ਹੈ, ਪਰ ਇਸ ਵਾਰੀ ਕਿਸੇ ਫਿਲਮ ਜਾਂ ਇਵੈਂਟ ਕਾਰਨ ਨਹੀਂ, ਸਗੋਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ। ਹਾਲਾਂਕਿ ਕੈਟਰੀਨਾ ਕੈਫ ਜਾਂ ਵਿੱਕੀ ਕੌਸ਼ਲ ਵੱਲੋਂ ਇਸ ਦੀ ਕੋਈ ਅਨਾਊਂਸਮੈਂਟ ਨਹੀਂ ਕੀਤੀ ਗਈ ਹੈ ਪਰ ਮੀਡੀਆਂ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਕਰੀਬੀ ਸੂਤਰਾਂ ਨੇ ਜੋੜੇ ਦੇ ਜਲਦੀ ਹੀ ਮਾਤਾ-ਪਿਤਾ ਬਣਨ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਬੱਚਾ ਅਕਤੂਬਰ ਜਾਂ ਨਵੰਬਰ ਵਿੱਚ ਜਨਮ ਲੈ ਸਕਦਾ ਹੈ। ਇੱਥੇ ਦੱਸ ਦੇਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਕੈਟਰੀਨਾ ਦੇ ਗਰਭਵਤੀ ਹੋਣ ਦੀ ਅਫਵਾਹਾਂ ਫੈਲ ਰਹੀਆਂ ਸਨ, ਜੋ ਕਿ ਹੁਣ ਆਖਰਕਾਰ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਹਨ।
ਇਹ ਵੀ ਪੜ੍ਹੋ: ਸਾਦਗੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਹੋਈ ਬੇਹੱਦ ਬੋਲਡ, Latest ਵੀਡੀਓ ਵੇਖ ਫੈਨਜ਼ ਹੋਏ ਹੈਰਾਨ
ਦੋਹਾਂ ਦੀ ਵਿਆਹੁਤਾ ਜ਼ਿੰਦਗੀ
ਕੈਟਰੀਨਾ ਤੇ ਵਿਕੀ ਨੇ ਦਸੰਬਰ 2021 ਵਿਚ ਰਾਜਸਥਾਨ ਦੇ ਇੱਕ ਸ਼ਾਨਦਾਰ ਪੈਲੇਸ 'ਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਦੋਹਾਂ ਨੇ ਕੰਮ ਤੋਂ ਕੁਝ ਸਮਾਂ ਲਈ ਬਰੇਕ ਵੀ ਲਿਆ ਸੀ। ਕੈਟਰੀਨਾ ਨੇ ਆਖ਼ਰੀ ਵਾਰ ਵਿਜੈ ਸੇਤੁਪਤੀ ਨਾਲ ਫ਼ਿਲਮ ‘ਮੇਰੀ ਕ੍ਰਿਸਮਸ’ ਵਿੱਚ ਕੰਮ ਕੀਤਾ ਸੀ, ਜਦਕਿ ਵਿਕੀ ਆਖ਼ਰੀ ਵਾਰ ਫ਼ਿਲਮ ‘ਛਾਵਾ’ ਵਿੱਚ ਨਜ਼ਰ ਆਏ ਸਨ।
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਵਿਅਕਤੀ ਦੇ ਕਤਲ ਨਾਲ ਪਸੀਜਿਆ ਟਰੰਪ ਦਾ ਦਿਲ, ਕਿਹਾ- 'ਨਹੀਂ ਬਖਸ਼ਾਂਗੇ...'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
AICWA ਨੇ ਭਾਰਤ-ਪਾਕਿ ਮੈਚ ਤੁਰੰਤ ਰੱਦ ਕਰਨ ਦੀ ਕੀਤੀ ਮੰਗ ਕੀਤੀ, BCCI ਬਾਰੇ ਆਖੀ ਵੱਡੀ ਗੱਲ
NEXT STORY