ਮੁੰਬਈ- ਬਾਲੀਵੁੱਡ 'ਚ ਕਈ ਅਜਿਹੀਆਂ ਹਸੀਨਾਵਾਂ ਹਨ ਜਿਨ੍ਹਾਂ ਨੇ ਆਪਣੀ ਖ਼ੂਬਸੂਰਤੀ ਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ। ਉਨ੍ਹਾ ਦੀ ਪਰਸਨੈਲਿਟੀ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਔਖਾ ਹੈ ਕਿ ਉਹ 45-50 ਸਾਲ ਦੇ ਕਰੀਬ ਹਨ।
ਅਦਾਕਾਰਾ ਸੁਸ਼ਮਿਤਾ ਸੇਨ 45 ਸਾਲਾਂ ਦੀ ਹੈ। ਉਸ ਨੇ ਦੋ ਧੀਆਂ ਨੂੰ ਗੋਦ ਲਿਆ ਸੀ। ਉਂਝ ਉਹ ਆਪਣੇ ਤੋਂ 15 ਸਾਲ ਛੋਟੇ ਰੋਹਮਾਨ ਸ਼ਾਲ ਨਾਲ ਆਪਣੇ ਰਿਲੇਸ਼ਨ ਬਾਰੇ ਚਰਚਾ ਵਿੱਚ ਹੈ। ਇਸ ਦੇ ਨਾਲ ਹੀ ਸੁਸ਼ਮਿਤਾ ਦੀ ਖ਼ੂਬਸੂਰਤੀ ਅੱਜ ਵੀ ਉਹੀ ਹੈ ਜੋ ਸਾਲਾਂ ਪਹਿਲਾਂ ਸੀ।
ਐਸ਼ਵਰਿਆ ਰਾਏ ਦੀ ਖ਼ੂਬਸੂਰਤੀ ਲਈ ਲੱਖਾਂ ਲੋਕ ਪਾਗਲ ਹਨ। ਐਸ਼ਵਰਿਆ 47 ਸਾਲ ਦੀ ਹੈ ਅਤੇ 9 ਸਾਲ ਦੀ ਧੀ ਦੀ ਮਾਂ ਵੀ ਹੈ ਪਰ ਉਸ ਨੂੰ ਵੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਸਿਰਫ 3 ਸਾਲਾਂ ਬਾਅਦ ਉਹ 50 ਸਾਲਾਂ ਦੀ ਹੋਵੇਗੀ।
ਆਪਣੀ ਪਹਿਲੀ ਫ਼ਿਲਮ ''ਕਹੋ ਨਾ ਪਿਆਰ ਹੈ'' ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਅਮੀਸ਼ਾ ਪਟੇਲ 45 ਸਾਲ ਦੀ ਉਮਰ ਨੂੰ ਪਾਰ ਕਰ ਚੁੱਕੀ ਹੈ ਪਰ ਉਸ ਦੀ ਫਿੱਟਨੈੱਸ ਅਤੇ ਖ਼ੂਬਸੂਰਤੀ ਅਜੇ ਵੀ 30 ਸਾਲਾਂ ਦੀ ਲੜਕੀ ਵਰਗੀ ਹੈ।
ਖ਼ੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਨਾਮ ਇਸ ਸੂਚੀ ਵਿਚ ਹੋਣਾ ਹੀ ਸੀ। ਇਹ ਅਜਿਹੀਆਂ ਅਭਿਨੇਤਰੀਆਂ ਹਨ ਜੋ ਸਮੇਂ ਦੇ ਨਾਲ ਜਵਾਨ ਹੋ ਰਹੀਆਂ ਹਨ। ਵੈਸੇ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਸ਼ਿਲਪਾ 46 ਸਾਲਾਂ ਦੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮਲਾਇਕਾ ਅਰੋੜਾ ਫ਼ਲਮ ਇੰਡਸਟਰੀ ਦੀ ਇਕ ਫਿਟ ਅਦਾਕਾਰਾ ਹੈ। ਉਹ 47 ਸਾਲਾਂ ਦੀ ਹੈ ਪਰ ਤੰਦਰੁਸਤੀ ਅਤੇ ਸੁੰਦਰਤਾ ਦੇ ਮਾਮਲੇ ਵਿਚ ਉਹ ਅਜੇ ਵੀ ਅੱਧ ਉਮਰ ਦੀਆਂ ਕੁੜੀਆਂ ਨੂੰ ਹਰਾ ਸਕਦੀ ਹੈ।
ਲਾਲ ਕਿਲ੍ਹਾ ਹਿੰਸਾ ਮਾਮਲਾ : ਮੁੱਖ ਦੋਸ਼ੀ ਦੀਪ ਸਿੱਧੂ ਤੇ ਹੋਰਾਂ ਖ਼ਿਲਾਫ਼ ਮੁੜ ਸੰਮਨ ਜਾਰੀ
NEXT STORY