ਐਂਟਰਟੇਨਮੈਂਟ ਡੈਸਕ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਮਵਾਰ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ 206 ਸੀਟਾਂ ਜਿੱਤ ਕੇ ਦੋ-ਤਿਹਾਈ ਤੋਂ ਵੱਧ ਬਹੁਮਤ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਅਤੇ ਤ੍ਰਿਣਮੂਲ ਕਾਂਗਰਸ ਦੇ 15 ਸਾਲਾਂ ਦੇ ਸ਼ਾਸਨ ਦਾ ਅੰਤ ਕਰ ਦਿੱਤਾ। 294 ਮੈਂਬਰੀ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਬਹੁਮਤ ਦਾ ਅੰਕੜਾ 148 ਹੈ। ਇਸ ਜਿੱਤ ਨਾਲ, ਭਾਜਪਾ ਪਹਿਲੀ ਵਾਰ ਸੂਬੇ ਵਿੱਚ ਸਰਕਾਰ ਬਣਾਏਗੀ ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਭਾਜਪਾ ਆਪਣਾ ਮੁੱਖ ਮੰਤਰੀ ਕਿਸ ਨੂੰ ਬਣਾਏਗੀ?
ਇਹ ਵੀ ਪੜ੍ਹੋ: 'ਮੈਂ ਕੋਈ ਘਰੋਂ ਕੱਢਿਆ ਗਿਆ ਲਾਵਾਰਸ ਨਹੀਂ..!' 'ਬੁਰੇ ਹਾਲ' ਵਾਲੀਆਂ ਅਫ਼ਵਾਹਾਂ 'ਤੇ 'ਆਸ਼ਿਕੀ' ਸਟਾਰ ਨੇ ਤੋੜੀ ਚੁੱਪੀ

ਇਸ ਇਤਿਹਾਸਕ ਜਿੱਤ ਵਿੱਚ 'ਮਹਾਭਾਰਤ' ਵਿੱਚ ਦ੍ਰੌਪਦੀ ਦਾ ਕਿਰਦਾਰ ਨਿਭਾ ਕੇ ਘਰ-ਘਰ ਮਸ਼ਹੂਰ ਹੋਈ ਅਦਾਕਾਰਾ ਅਤੇ ਭਾਜਪਾ ਆਗੂ ਰੂਪਾ ਗਾਂਗੁਲੀ ਇੱਕ ਵੱਡੇ ਚਿਹਰੇ ਵਜੋਂ ਉਭਰੀ ਹੈ। ਉਨ੍ਹਾਂ ਨੇ ਸੋਨਾਰਪੁਰ ਦੱਖਣ ਸੀਟ ਤੋਂ ਤ੍ਰਿਣਮੂਲ ਕਾਂਗਰਸ (TMC) ਦੀ ਉਮੀਦਵਾਰ ਅਰੁੰਧਤੀ ਮੈਤਰਾ (ਲਵਲੀ) ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਰੂਪਾ ਗਾਂਗੁਲੀ ਨੂੰ ਲਗਭਗ 1,28,970 ਵੋਟਾਂ ਮਿਲੀਆਂ। ਉਨ੍ਹਾਂ ਨੇ TMC ਦੀ ਅਰੁੰਧਤੀ ਮੈਤਰਾ ਨੂੰ 35,782 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਚੋਣ ਹਲਫਨਾਮੇ ਅਨੁਸਾਰ ਰੂਪਾ ਗਾਂਗੁਲੀ ਦੀ ਕੁੱਲ ਜਾਇਦਾਦ ਲਗਭਗ 9.4 ਕਰੋੜ ਰੁਪਏ ਹੈ ਅਤੇ ਉਨ੍ਹਾਂ ਸਿਰ ਕੋਈ ਵੀ ਕਰਜ਼ਾ ਨਹੀਂ ਹੈ, ਜੋ ਉਨ੍ਹਾਂ ਦੇ ਅਕਸ ਨੂੰ ਹੋਰ ਮਜ਼ਬੂਤ ਕਰਦਾ ਹੈ।
ਇਹ ਵੀ ਪੜ੍ਹੋ: ਦੇਸ਼ ਦੇ ਸਭ ਤੋਂ ਅਮੀਰ CM ਬਣਨਗੇ ਵਿਜੇ ! ਧਨ-ਦੌਲਤ ਐਨੀ, ਕਿ ਜਾਣ ਕੇ ਤੁਹਾਡੇ ਵੀ ਉੱਡਣਗੇ ਹੋਸ਼
ਰੂਪਾ ਗਾਂਗੁਲੀ ਸਮੇਤ ਸੂਬੇ ਦੇ ਹੋਰ ਸੀਨੀਅਰ ਆਗੂਆਂ ਜਿਵੇਂ ਸ਼ੁਭੇਂਦੂ ਅਧਿਕਾਰੀ ਅਤੇ ਸਮਿਕ ਭੱਟਾਚਾਰੀਆ, ਦਿਲੀਪ ਘੋਸ਼, ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ ਅਗਨੀਮਿੱਤਰਾ ਪਾਲ ਨਾਂ ਵੀ ਇਸ ਦੌੜ ਵਿੱਚ ਸ਼ਾਮਲ ਹੋ ਸਕਦਾ ਹੈ।
ਇਹ ਵੀ ਪੜ੍ਹੋ: ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ 'ਤੇ ਲੈ ਲਿਆ ਨਵਾਂ ਫਲੈਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਵਾਰਾ ਕੁੱਤਿਆਂ ਦੇ ਹਮਲੇ 'ਚ ਕੁੜੀ ਦੀ ਮੌਤ, ਓਮ ਬਿਰਲਾ ਪੀੜਤ ਪਰਿਵਾਰ ਨੂੰ ਮਿਲੇ
NEXT STORY