ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਸਿਤਾਰੇ ਅਕਸਰ ਆਪਣੇ ਪ੍ਰਸ਼ੰਸਕਾਂ ਅਤੇ ਜ਼ਰੂਰਤਮੰਦ ਲੋਕਾਂ ਲਈ ਮਦਦ ਦਾ ਹੱਥ ਅੱਗੇ ਵਧਾਉਂਦੇ ਰਹਿੰਦੇ ਹਨ। ਕਿਸੀ ਵੀ ਪਰੇਸ਼ਾਨੀ 'ਚ ਜਦੋਂ ਵੀ ਗੱਲ ਲੋਕਾਂ ਦੀ ਮਦਦ ਕਰਨ ਦੀ ਆਉਂਦੀ ਹੈ ਤਾਂ ਸਿਤਾਰੇ ਕਦੇ ਵੀ ਪਿੱਛੇ ਨਹੀਂ ਹਟਦੇ। ਹਾਲੇ ਕੋਰੋਨਾ ਆਫ਼ਤ 'ਚ ਹੀ ਕਈ ਸੈਲੇਬ੍ਰਿਟੀਜ਼ ਨੇ ਦਿਲ ਖੋਲ੍ਹ ਕੇ ਜ਼ਰੂਰਤਮੰਦਾਂ ਦੀ ਸਹਾਇਤਾ ਕੀਤੀ। ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿਤਾਰੇ ਕਿਸੇ ਦੀ ਹੈਲਪ ਕਰਨ ਲਈ ਅੱਗੇ ਆਏ ਹੋਣ। ਬੀਤੇ ਦਿਨੀਂ ਵਿਸ਼ਵ ਅੰਗਦਾਨ ਦਿਵਸ ਮਨਾਇਆ ਗਿਆ ਸੀ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸਿਤਾਰਿਆਂ ਬਾਰੇ ਦੱਸਦੇ ਹਾਂ, ਜਿਨ੍ਹਾਂ ਨੇ ਪ੍ਰਣ ਲਿਆ ਹੈ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਅੰਗ ਕਿਸੇ ਜ਼ਰੂਰਤਮੰਦ ਨੂੰ ਦਾਨ ਕੀਤੇ ਜਾਣਗੇ। ਜਾਣੋ ਕੌਣ ਹਨ ਉਹ ਸੈਲੇਬ੍ਰਿਟੀਜ਼
ਐਸ਼ਵਰਿਆ ਰਾਏ ਬੱਚਨ
ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਖ਼ੂਬਸੂਰਤੀ ਦੀ ਦੁਨੀਆ ਦਿਵਾਨੀ ਹੈ। ਖ਼ਾਸ ਤੌਰ 'ਤੇ ਉਨ੍ਹਾਂ ਦੀਆਂ ਅੱਖਾਂ ਦੀ। ਐਸ਼ਵਰਿਆ ਨੇ ਆਪਣੀਆਂ ਅੱਖਾਂ ਨੂੰ ਦਾਨ ਕਰਨ ਦਾ ਵਾਅਦਾ ਕੀਤਾ ਹੈ। ਇਸਦਾ ਐਲਾਨ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਹੀ ਕਰ ਦਿੱਤਾ ਸੀ।
ਪ੍ਰਿਅੰਕਾ ਚੋਪੜਾ
ਪ੍ਰਿਅੰਕਾ ਚੋਪੜਾ ਇਸ ਗੱਲ ਦਾ ਐਲਾਨ ਕਰ ਚੁੱਕੀ ਹੈ ਕਿ ਮਰਨ ਤੋਂ ਬਾਅਦ ਉਨ੍ਹਾਂ ਦੇ ਸਾਰੇ ਅੰਗ ਦਾਨ ਕਰ ਦਿੱਤੇ ਜਾਣਗੇ। ਅਦਾਕਾਰਾ ਨੇ ਕਿਹਾ, ਮੈਂ ਜਾਣਦੀ ਹਾਂ ਕਿ ਅੰਗਦਾਨ ਦਾ ਕੀ ਮਹੱਤਵ ਹੈ ਇਕ ਸਮੇਂ ਮੇਰੇ ਪਿਤਾ ਨੂੰ ਵੀ ਇਸਦੀ ਜ਼ਰੂਰਤ ਪਈ ਸੀ। ਇਸ ਲਈ ਮੈਂ ਮਰਨ ਤੋਂ ਬਾਅਦ ਆਪਣੇ ਸਾਰੇ ਅੰਗ ਦਾਨ ਕਰਾਂਗੀ।
ਸਲਮਾਨ ਖ਼ਾਨ
ਸਲਮਾਨ ਖ਼ਾਨ ਨੇ ਆਪਣਾ ਬੋਨ ਮੈਰੋਂ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।
ਅਮਿਤਾਭ ਬੱਚਨ
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣੀਆਂ ਅੱਖਾਂ ਦਾਨ ਕਰਨ ਦਾ ਵਾਅਦਾ ਕੀਤਾ ਹੋਇਆ ਹੈ।
ਅਮੀਰ ਖ਼ਾਨ-ਕਿਰਨ ਰਾਓ
ਅਮੀਰ ਖ਼ਾਨ ਵੀ ਆਪਣੀ ਕਿਡਨੀ, ਲਿਵਰ, ਦਿਲ, ਅੱਖਾਂ, ਸਕਿਨ, ਹੱਡੀਆਂ ਅਤੇ ਬਾਕੀ ਜੋ ਵੀ ਅੰਗ ਜੋ ਕਿਸੇ ਦੇ ਕੰਮ ਆ ਸਕਣ, ਦਾਨ ਕਰਨ ਦਾ ਵਾਅਦਾ ਕੀਤਾ ਹੈ। ਅਮੀਰ ਖ਼ਾਨ ਦੀ ਪਤਨੀ ਕਿਰਨ ਰਾਓ ਵੀ ਅੰਗਦਾਨ ਕਰੇਗੀ।
ਆਰ ਮਾਧਵਨ
ਬਾਲੀਵੁੱਡ ਅਦਾਕਾਰ ਆਰ ਮਾਧਵਨ ਨੇ ਮਰਨ ਤੋਂ ਬਾਅਦ ਆਪਣੇ ਸਾਰੇ ਅੰਗ ਦਾਨ ਕਰਨ ਦਾ ਵਾਅਦਾ ਕੀਤਾ ਹੈ।
ਰਾਣੀ ਮੁਖਰਜੀ
ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੇ ਮਰਨ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਦਾ ਐਲਾਨ ਕੀਤਾ ਹੈ।
Independence Day 2020 : ਰਿਲੀਜ਼ ਹੋ ਰਹੀਆਂ ‘ਫ਼ਿਲਮਾਂ ਅਤੇ ਵੈੱਬ ਸੀਰੀਜ਼’, ਦੇਖੋ ਪੂਰੀ ਲਿਸਟ
NEXT STORY