ਐਂਟਰਟੇਨਮੈਂਟ ਡੈਸਕ- ਭੋਜਪੁਰੀ ਅਦਾਕਾਰਾ ਤ੍ਰਿਸ਼ਾਕਰ ਮਧੂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ, ਉਨ੍ਹਾਂ ਨੇ ਇੱਕ ਪੋਡਕਾਸਟ ਵਿਚ ਆਪਣੀ ਜ਼ਿੰਦਗੀ ਦੇ ਉਸ ਮੁਸ਼ਕਲ ਪੜਾਅ ਬਾਰੇ ਖੁੱਲ੍ਹ ਕੇ ਗੱਲ ਕੀਤੀ, ਜਦੋਂ ਉਨ੍ਹਾਂ ਦਾ ਇੱਕ MMS ਵੀਡੀਓ ਵਾਇਰਲ ਹੋਇਆ ਸੀ। ਇਸ ਪੋਡਕਾਸਟ ਵਿੱਚ ਤ੍ਰਿਸ਼ਾ ਨੇ ਕਈ ਗੰਭੀਰ ਖੁਲਾਸੇ ਕੀਤੇ, ਜਿਸ ਵਿੱਚ ਉਨ੍ਹਾਂ ਨੇ ਨਾ ਸਿਰਫ਼ ਆਪਣੇ MMS ਦੀ ਸੱਚਾਈ ਦੱਸੀ, ਸਗੋਂ ਉਸ ਸਮੇਂ ਇੰਡਸਟਰੀ ਦੇ ਦਰਦ, ਧੋਖੇ ਅਤੇ ਸਾਜ਼ਿਸ਼ਾਂ ਦਾ ਵੀ ਜ਼ਿਕਰ ਕੀਤਾ।
ਪਿਤਾ ਦੀ ਮੌਤ ਤੋਂ ਬਾਅਦ ਸੰਭਲਣ ਦੀ ਕਰ ਰਹੀ ਹੈ ਕੋਸ਼ਿਸ਼
ਤ੍ਰਿਸ਼ਾ ਨੇ ਗੱਲਬਾਤ ਦੀ ਸ਼ੁਰੂਆਤ ਆਪਣੇ ਨਿੱਜੀ ਦੁੱਖ ਨਾਲ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ ਅਤੇ ਪੂਰਾ ਪਰਿਵਾਰ ਇਸ ਦੁੱਖ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਦਾ ਫਾਇਦਾ ਨਹੀਂ ਉਠਾਇਆ, ਜਿਵੇਂ ਕਿ ਕੁਝ ਲੋਕ ਉਨ੍ਹਾਂ ਦੇ ਬਾਰੇ ਦਾਅਵਾ ਕਰਦੇ ਹਨ।

ਪ੍ਰਸਿੱਧੀ ਲਈ MMS ਨਹੀਂ ਕਰਵਾਇਆ ਲੀਕ
ਤ੍ਰਿਸ਼ਾ ਨੇ ਦੱਸਿਆ ਕਿ MMS ਵਾਇਰਲ ਹੋਣ ਤੋਂ ਕੁਝ ਦਿਨ ਪਹਿਲਾਂ, ਉਨ੍ਹਾਂ ਦਾ ਇੱਕ ਗੀਤ ਖੇਸਰੀ ਲਾਲ ਯਾਦਵ ਨਾਲ ਰਿਲੀਜ਼ ਹੋਇਆ ਸੀ। ਉਹ ਗਾਣਾ ਬਹੁਤ ਸਫਲ ਹੋਇਆ ਅਤੇ ਉਹ ਪਹਿਲਾਂ ਹੀ ਪ੍ਰਸਿੱਧ ਹੋ ਗਈ ਸੀ। ਉਨ੍ਹਾਂ ਕਿਹਾ, 'ਲੋਕ ਕਹਿੰਦੇ ਸਨ ਕਿ ਮੈਂ ਇਹ ਸਭ ਪਬਲੀਸਿਟੀ ਲਈ ਕੀਤਾ, ਪਰ ਉਸ ਸਮੇਂ ਮੇਰਾ ਕਰੀਅਰ ਬਹੁਤ ਵਧੀਆ ਚੱਲ ਰਿਹਾ ਸੀ। ਮੈਨੂੰ ਅਜਿਹੇ ਕਿਸੇ ਵਿਵਾਦ ਦੀ ਲੋੜ ਨਹੀਂ ਸੀ।'
ਜਿਸ ਨੇ ਵੀਡੀਓ ਲੀਕ ਕੀਤੀ ਉਹ ਮੇਰੀ ਹੀ ਰੂਮ ਪਾਰਟਨਰ ਸੀ
ਤ੍ਰਿਸ਼ਾ ਨੇ ਦੱਸਿਆ ਕਿ MMS ਲੀਕ ਦੇ ਪਿੱਛੇ ਇੱਕ ਕੁੜੀ ਦਾ ਹੱਥ ਸੀ, ਜੋ ਉਸਦੀ ਰੂਮ ਪਾਰਟਨਰ ਸੀ। ਉਨ੍ਹਾਂ ਕਿਹਾ, 'ਪਹਿਲਾਂ ਮੇਰੀ ਇੱਕ ਫੋਟੋ ਵਾਇਰਲ ਕੀਤੀ ਗਈ ਸੀ ਅਤੇ ਫਿਰ MMS। ਮੈਂ ਖੁਦ ਦੇਖਿਆ ਹੈ ਕਿ ਇੱਕ ਕੁੜੀ ਦੂਜੀ ਕੁੜੀ ਦੀ ਸਭ ਤੋਂ ਵੱਡੀ ਦੁਸ਼ਮਣ ਬਣ ਸਕਦੀ ਹੈ।' ਤ੍ਰਿਸ਼ਾ ਉਸ ਸਮੇਂ ਇੱਕ ਗਾਣੇ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਸੀ ਅਤੇ ਉਸੇ ਦਿਨ ਵੀਡੀਓ ਲੀਕ ਹੋਇਆ।

ਬੁਆਏਫ੍ਰੈਂਡ ਨੇ ਕੀਤੀ ਸੀ ਵੀਡੀਓ ਰਿਕਾਰਡ
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਸ MMS ਵਿੱਚ ਲਾ ਮੁੰਡਾ ਉਨ੍ਹਾਂ ਦਾ ਬੁਆਏਫ੍ਰੈਂਡ ਸੀ? ਤਾਂ ਤ੍ਰਿਸ਼ਾ ਭਾਵੁਕ ਹੋ ਗਈ ਅਤੇ ਦੱਸਿਆ ਕਿ ਹਾਂ, ਉਹ ਉਨ੍ਹਾਂ ਦਾ ਬੁਆਏਫ੍ਰੈਂਡ ਸੀ, ਜਿਸਦਾ ਨਾਮ ਸੈਂਡੀ ਹੈ ਅਤੇ ਉਹ ਫਿਲਮ ਇੰਡਸਟਰੀ ਤੋਂ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ, 'ਜੇਕਰ ਮੈਨੂੰ ਪ੍ਰਸਿੱਧੀ ਚਾਹੀਦੀ ਹੁੰਦੀ, ਤਾਂ ਮੈਂ ਇੰਡਸਟਰੀ ਦੇ ਵੱਡੇ ਲੋਕਾਂ ਨਾਲ ਜੁੜ ਸਕਦੀ ਸੀ। ਮੈਨੂੰ ਆਪਣੇ ਨਾਮ ਲਈ ਇਸ ਰਸਤੇ 'ਤੇ ਜਾਣ ਦੀ ਜ਼ਰੂਰਤ ਨਹੀਂ ਸੀ।' ਤ੍ਰਿਸ਼ਾ ਨੇ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਦਾ ਗੀਤ 'ਐ ਰਾਜਾ ਜਾਈ ਨਾ ਬਹਰੀਆ' ਹਿੱਟ ਹੋਇਆ, ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਕਿ ਇੱਕ ਆਮ ਕੁੜੀ ਅਚਾਨਕ ਇੰਨੀ ਮਸ਼ਹੂਰ ਕਿਵੇਂ ਹੋ ਗਈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਾਜ਼ਿਸ਼ ਭੋਜਪੁਰੀ ਇੰਡਸਟਰੀ ਨਾਲ ਜੁੜੇ ਕੁਝ ਲੋਕਾਂ ਨੇ ਰਚੀ ਸੀ, ਜਿਸ ਵਿੱਚ ਉਨ੍ਹਾਂ ਦੀ ਰੂਮਮੇਟ ਵੀ ਸ਼ਾਮਲ ਸੀ।
ਪਰਿਵਾਰ ਨੂੰ ਵੀ ਕੀਤਾ ਗਿਆ ਸੀ ਪ੍ਰੇਸ਼ਾਨ
ਤ੍ਰਿਸ਼ਾ ਨੇ ਦੱਸਿਆ ਕਿ MMS ਲੀਕ ਹੋਣ ਤੋਂ ਬਾਅਦ ਲੋਕ ਉਨ੍ਹਾਂ ਦੇ ਘਰ ਪਹੁੰਚੇ, ਜਿੱਥੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਕਿ ਉਹ ਰਹਿੰਦੀ ਹੈ। ਉਨ੍ਹਾਂ ਕਿਹਾ, 'ਲੋਕ ਮੇਰੇ ਪਰਿਵਾਰ ਕੋਲ ਜਾ ਕੇ ਪੁੱਛਦੇ ਸਨ, ਕੀ ਤੁਸੀਂ ਵੀਡੀਓ ਦੇਖੀ?' ਇਹ ਸਭ ਜਾਣਬੁੱਝ ਕੇ ਮੈਨੂੰ ਬਦਨਾਮ ਕਰਨ ਲਈ ਕੀਤਾ ਗਿਆ ਸੀ। ਮੇਰੇ ਪਰਿਵਾਰ ਨੂੰ ਬਹੁਤ ਸ਼ਰਮਿੰਦਗੀ ਅਤੇ ਤਣਾਅ ਦਾ ਸਾਹਮਣਾ ਕਰਨਾ ਪਿਆ।
ਹੁਣ ਤ੍ਰਿਸ਼ਾ ਦਾ ਸਿਰਫ਼ ਇੱਕ ਹੀ ਟੀਚਾ- ਦੁਬਾਰਾ ਖੜ੍ਹੇ ਹੋਣਾ
ਇਸ ਪੂਰੀ ਗੱਲਬਾਤ ਵਿੱਚ ਤ੍ਰਿਸ਼ਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਬਹੁਤ ਦਰਦ ਝੱਲਿਆ ਹੈ, ਪਰ ਹੁਣ ਉਹ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹੀ ਹੋਣਾ ਚਾਹੁੰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸੱਚ ਕਿੰਨਾ ਵੀ ਲੁਕਾਇਆ ਜਾਵੇ, ਇੱਕ ਦਿਨ ਇਹ ਜ਼ਰੂਰ ਸਾਹਮਣੇ ਆਉਂਦਾ ਹੈ।
ਪੁਲਸ ਨੇ ਕਰ'ਤੀ ਕਾਰਵਾਈ, ਲੱਭ ਲਿਆ ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ
NEXT STORY